ਮਹਾਂਕੁੰਭ ਵਿੱਚ ਆਪਣੀਆਂ ਮਨਮੋਹਕ ਅੱਖਾਂ ਕਾਰਣ ਵਾਇਰਲ ਹੋਈ ਹਾਰ ਵੇਚਣ ਵਾਲੀ ਮੋਨਾਲੀਸਾ ਨੂੰ ਫਿਲਮ ਵਿਚ ਮੌਕਾ ਮਿਲਿਆ ਹੈ। ਕੌਣ ਜਾਣਦਾ ਸੀ ਕਿ ਉਸ ਦੀਆਂ ਦਿਲਕਸ਼ ਅੱਖਾਂ ਅਤੇ ਸੁੰਦਰ ਮੁਸਕਰਾਹਟ ਇੱਕ ਦਿਨ ਉਸ ਦੀ ਕਿਸਮਤ ਬਦਲ ਦੇਵੇਗੀ।
ਮੁੰਬਈ 'ਚ ਲੈ ਰਹੀ ਅਦਾਕਾਰੀ ਦੀਆਂ ਕਲਾਸਾਂ
ਮੋਨਾਲੀਸਾ ਦੀ ਦਿਲਕਸ਼ ਅਦਾ ਤੇ ਸੁੰਦਰਤਾ ਤੋਂ ਪ੍ਰਭਾਵਤ ਹੋ ਕੇ ਨਿਰਦੇਸ਼ਕ ਸਨੋਜ ਮਿਸ਼ਰਾ ਨੇ ਆਪਣੀ ਫ਼ਿਲਮ 'ਦਿ ਡਾਇਰੀ ਆਫ਼ ਮਨੀਪੁਰ' ’ਚ ਮੁੱਖ ਅਦਾਕਾਰਾ ਦੀ ਭੂਮਿਕਾ ਦੀ ਪੇਸ਼ਕਸ਼ ਕੀਤੀ ਹੈ, ਜਿਸ ਲਈ ਮੋਨਾਲੀਸਾ ਮੁੰਬਈ ’ਚ ਅਦਾਕਾਰੀ ਅਤੇ ਸ਼ਿੰਗਾਰ ਦੀਆਂ ਕਲਾਸਾਂ ਲੈ ਰਹੀ ਹੈ।
ਸੋਸ਼ਲ ਮੀਡੀਆ 'ਤੇ ਹੋ ਰਹੀ ਐਕਟਿਵ
ਇਸ ਦੌਰਾਨ ਮੋਨਾਲੀਸਾ ਨੇ ਆਪਣੇ ਸੋਸ਼ਲ ਮੀਡੀਆ ਇੰਸਟਾਗ੍ਰਾਮ ਹੈਂਡਲ 'ਤੇ 'ਮੇਰੇ ਗੀਤ ਦੀ ਵੀਡੀਓ' ਕੈਪਸ਼ਨ ਦੇ ਨਾਲ ਇੱਕ ਨਵਾਂ ਵੀਡੀਓ ਸਾਂਝਾ ਕੀਤਾ ਹੈ, ਜਿਸ ਵਿੱਚ ਉਹ 1999 ਦੀ ਫ਼ਿਲਮ 'ਹਿੰਦੁਸਤਾਨ ਕੀ ਕਸਮ' ਦਾ ਅਮਿਤਾਭ ਬੱਚਨ ਦਾ ਗੀਤ 'ਜਲਵਾ ਜਲਵਾ' ਗਾਉਂਦੀ ਦਿਖਾਈ ਦੇ ਰਹੀ ਹੈ। ਇਹ ਵੀਡੀਓ ਕੇਰਲ ਦੇ ਇੱਕ ਗਹਿਣਿਆਂ ਦੇ ਬ੍ਰਾਂਡ ਦੀ ਪ੍ਰੈਸ ਕਾਨਫਰੰਸ ਦੌਰਾਨ ਮੋਨਾਲੀਸਾ ਦਾ ਹੈ।
ਮੋਨਾਲੀਸਾ ਬਾਰੇ
ਮੋਨਾਲੀਸਾ, ਜਿਸ ਦਾ ਅਸਲੀ ਨਾਮ ਮੋਨੀ ਭੋਸਲੇ ਹੈ, ਇੰਦੌਰ ਦੀ ਰਹਿਣ ਵਾਲੀ ਹੈ। ਉਹ ਪ੍ਰਯਾਗਰਾਜ ਮਹਾਕੁੰਭ ਵਿੱਚ ਰੁਦਰਾਕਸ਼ ਅਤੇ ਹਾਰ ਵੇਚ ਰਹੀ ਸੀ, ਜਦੋਂ ਉਸ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਗਈਆਂ। ਲੋਕ ਉਸਦੀ ਸੁੰਦਰਤਾ ਅਤੇ ਖਾਸ ਕਰ ਕੇ ਉਸਦੀਆਂ ਅੱਖਾਂ ਦੀ ਪ੍ਰਸ਼ੰਸਾ ਕਰਨ ਲੱਗ ਪਏ। ਇਸ ਦੇ ਵਾਇਰਲ ਹੋਣ ਤੋਂ ਬਾਅਦ, ਲੋਕ ਉਸ ਨਾਲ ਫੋਟੋਆਂ ਖਿਚਵਾਉਣ ਲਈ ਇਕੱਠੇ ਹੋਣੇ ਸ਼ੁਰੂ ਹੋ ਗਏ। ਜਿਸ ਤੋਂ ਬਾਅਦ, ਮੋਨਾਲੀਸਾ ਪਰੇਸ਼ਾਨ ਹੋ ਗਈ ਅਤੇ ਘਰ ਵਾਪਸ ਜਾਣ ਦਾ ਫੈਸਲਾ ਕੀਤਾ ਉਸ ਤੋਂ ਬਾਅਦ ਉਸ ਨੂੰ ਆਪਣੀ ਖੂਬਸੂਰਤੀ ਕਾਰਣ ਫਿਲਮਾਂ ਦੇ ਆਫਰ ਆਉਣੇ ਸ਼ੁਰੂ ਹੋ ਗਏ।