ਦੀਵਾਲੀ ਤੋਂ ਬਾਅਦ ਪੰਜਾਬ 'ਚ ਪ੍ਰਦੂਸ਼ਣ ਦਾ ਪੱਧਰ ਲਗਾਤਾਰ ਵਧਦਾ ਜਾ ਰਿਹਾ ਹੈ। ਅੰਮ੍ਰਿਤਸਰ ਸਭ ਤੋਂ ਪ੍ਰਦੂਸ਼ਿਤ ਸ਼ਹਿਰ ਬਣ ਗਿਆ ਹੈ। ਇੱਥੇ AQI 401 ਦਰਜ ਕੀਤਾ ਗਿਆ। ਇਸ ਦੇ ਨਾਲ ਹੀ ਇਸ ਸੂਚੀ ਵਿੱਚ ਦੂਜਾ ਸਭ ਤੋਂ ਵੱਧ ਪ੍ਰਦੂਸ਼ਿਤ ਸ਼ਹਿਰ ਲੁਧਿਆਣਾ ਹੈ, ਜਿੱਥੇ AQI 339 ਦਰਜ ਕੀਤਾ ਗਿਆ। ਇਸ ਦੇ ਨਾਲ ਹੀ ਚੰਡੀਗੜ੍ਹ ਦਾ AQI ਵੀ ਬਹੁਤ ਖਰਾਬ ਹਾਲਤ ਵਿੱਚ ਹੈ, ਜਿੱਥੇ AQI 277 ਤੱਕ ਪਹੁੰਚ ਗਿਆ ਹੈ। ਮੌਸਮ ਵਿਭਾਗ ਅਨੁਸਾਰ ਅਗਲੇ ਸੱਤ ਦਿਨਾਂ ਵਿੱਚ ਮੌਸਮ ਵਿੱਚ ਬਦਲਾਅ ਆਵੇਗਾ ਅਤੇ ਕੜਾਕੇ ਦੀ ਠੰਡ ਸ਼ੁਰੂ ਹੋ ਜਾਵੇਗੀ।
ਪਰਾਲੀ ਸਾੜਨ ਦੇ 379 ਮਾਮਲੇ ਆਏ ਸਾਹਮਣੇ
ਇਸ ਦੇ ਨਾਲ ਹੀ 2 ਨਵੰਬਰ ਨੂੰ ਸੂਬੇ ਵਿੱਚ ਪਰਾਲੀ ਸਾੜਨ ਦੇ ਕੁੱਲ 379 ਮਾਮਲੇ ਸਾਹਮਣੇ ਆਏ ਸਨ। ਸਭ ਤੋਂ ਵੱਧ 66 ਮਾਮਲੇ ਸੰਗਰੂਰ ਤੋਂ ਸਾਹਮਣੇ ਆਏ। ਪ੍ਰਾਪਤ ਅੰਕੜਿਆਂ ਅਨੁਸਾਰ 2 ਨਵੰਬਰ ਨੂੰ ਅੰਮ੍ਰਿਤਸਰ 'ਚ 27, ਬਰਨਾਲਾ 'ਚ 06, ਬਠਿੰਡਾ 'ਚ 28, ਫਤਿਹਗੜ੍ਹ ਸਾਹਿਬ 'ਚ 09, ਫਰੀਦਕੋਟ 'ਚ 06, ਫਾਜ਼ਿਲਕਾ 'ਚ 01, ਫ਼ਿਰੋਜ਼ਪੁਰ 'ਚ 50, ਗੁਰਦਾਸਪੁਰ 'ਚ 14, ਹੁਸ਼ਿਆਰਪੁਰ 'ਚ 02, ਜਲੰਧਰ 'ਚ 15, ਕਪੂਰਥਲਾ ਵਿੱਚ 15, ਲੁਧਿਆਣਾ ਵਿੱਚ 21, ਮਾਨਸਾ ਵਿੱਚ 21, ਮੋਗਾ ਵਿੱਚ 26, ਮੁਕਤਸਰ ਵਿੱਚ 11, ਨਵਾਂਸ਼ਹਿਰ ਵਿੱਚ 03, ਪਟਿਆਲਾ ਵਿੱਚ 21, ਰੋਪੜ ਵਿੱਚ 02, ਮੋਹਾਲੀ ਵਿੱਚ 01, ਤਰਨਤਾਰਨ ਵਿੱਚ 42 ਅਤੇ ਮਲੇਰਕੋਟਲਾ ਵਿੱਚ 05 ਮਾਮਲੇ ਸਾਹਮਣੇ ਆਏ ਹਨ।
ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ (ਸੀਪੀਸੀਬੀ) ਵੱਲੋਂ 2 ਨਵੰਬਰ ਦੀ ਸ਼ਾਮ ਨੂੰ ਜਾਰੀ ਕੀਤੇ ਗਏ ਅੰਕੜਿਆਂ ਅਨੁਸਾਰ ਅੰਮ੍ਰਿਤਸਰ ਅਤੇ ਲੁਧਿਆਣਾ ਤੋਂ ਇਲਾਵਾ ਹਰਿਆਣਾ ਦੇ ਜੀਂਦ ਅਤੇ ਕਰਨਾਲ ਵੀ ਦੇਸ਼ ਦੇ ਸਭ ਤੋਂ ਪ੍ਰਦੂਸ਼ਿਤ ਸ਼ਹਿਰਾਂ ਵਿੱਚ ਸ਼ਾਮਲ ਹਨ।
ਬਠਿੰਡਾ ਵਿੱਚ AQI 143
ਜਲੰਧਰ 264
ਖੰਨਾ 196
ਮੰਡੀ ਗੋਬਿੰਦਗੜ੍ਹ 203
ਪਟਿਆਲਾ 243
ਰੂਪਨਗਰ ਵਿੱਚ AQI 164 ਦਰਜ ਕੀਤਾ ਗਿਆ ਹੈ।
ਅੱਜ ਅੰਮ੍ਰਿਤਸਰ ਦਾ AQI 401, ਬਠਿੰਡਾ ਦਾ 368, ਲੁਧਿਆਣਾ ਦਾ 339, ਪਟਿਆਲਾ ਦਾ 264, ਮੰਡੀ ਗੋਬਿੰਦਗੜ੍ਹ ਦਾ 203, ਖੰਨਾ ਦਾ 198, ਜਲੰਧਰ ਦਾ 164 ਹੈ।
ਦਿੱਲੀ ਵਿੱਚ AQI 500 ਨੂੰ ਪਾਰ
ਦਿੱਲੀ 'ਚ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਦੀਵਾਲੀ ਤੋਂ ਬਾਅਦ ਪ੍ਰਦੂਸ਼ਣ ਵਧਣ ਦਾ ਸਿਲਸਿਲਾ ਜਾਰੀ ਹੈ। ਦਿੱਲੀ ਦਾ AQI ਸ਼ਨੀਵਾਰ ਰਾਤ 9 ਵਜੇ 327 ਦਰਜ ਕੀਤਾ ਗਿਆ, ਜੋ ਐਤਵਾਰ ਸਵੇਰੇ 6 ਵਜੇ ਦੇ ਕਰੀਬ 507 'ਤੇ ਪਹੁੰਚ ਗਿਆ।
ਮੌਸਮ ਵਿਭਾਗ ਮੁਤਾਬਕ ਅੱਜ ਸ਼ਾਮ ਤੱਕ ਕਈ ਥਾਵਾਂ 'ਤੇ ਮੌਸਮ ਬਦਲ ਸਕਦਾ ਹੈ। ਮੀਂਹ ਪੈਣ ਦੀ ਵੀ ਸੰਭਾਵਨਾ ਹੈ।