ਖਬਰਿਸਤਾਨ ਨੈੱਟਵਰਕ- ਬਾਲੀਵੁੱਡ ਦੇ ਦਿੱਗਜ ਅਦਾਕਾਰ ਸੰਜੇ ਦੱਤ ਦੇ ਨਾਂ ਉਸ ਦੀ ਪ੍ਰਸ਼ੰਸਕ ਨੇ 72 ਕਰੋੜ ਦੀ ਜਾਇਦਾਦ ਕਰ ਦਿੱਤੀ। ਇਸ ਮਾਮਲੇ ਨੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ। ਜਾਣਕਾਰੀ ਅਨੁਸਾਰ ਇੱਕ ਔਰਤ ਉਸ ਦੇ ਲਈ 72 ਕਰੋੜ ਰੁਪਏ ਦੀ ਜਾਇਦਾਦ ਛੱਡ ਗਈ ਸੀ।
ਸੱਚ ਜਾਂ ਝੂਠ
ਰਿਪੋਰਟ ਮੁਤਾਬਕ ਇਕ ਇੰਟਰਵਿਊ ਵਿਚ ਦੱਤ ਤੋਂ ਪੁੱਛਿਆ ਗਿਆ ਕਿ ਕੀ ਇਹ ਸੱਚ ਹੈ ਕਿ ਇੱਕ ਮਹਿਲਾ ਪ੍ਰਸ਼ੰਸਕ ਨੇ 2018 ਵਿੱਚ ਆਪਣੀ ਮੌਤ ਤੋਂ ਪਹਿਲਾਂ ਉਸ ਦੇ ਨਾਂ ਜਾਇਦਾਦ ਲਗਵਾ ਦਿੱਤੀ ਸੀ। ਸੰਜੇ ਦੱਤ ਨੇ ਇਸ ਗੱਲ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਮੈਂ ਜਾਇਦਾਦ ਔਰਤ ਦੇ ਪਰਿਵਾਰ ਨੂੰ ਵਾਪਸ ਕਰ ਦਿੱਤੀ ਹੈ।
2018 ਦਾ ਹੈ ਮਾਮਲਾ
ਦਰਅਸਲ, ਸਾਲ 2018 ਵਿੱਚ, ਸੰਜੇ ਦੱਤ ਦੀ ਇੱਕ ਪ੍ਰਸ਼ੰਸਕ ਨਿਸ਼ਾ ਪਾਟਿਲ ਉਸ ਸਮੇਂ ਸੁਰਖੀਆਂ ਵਿੱਚ ਆਈ ਜਦੋਂ ਉਸ ਨੇ ਆਪਣੀ ਪੂਰੀ ਜਾਇਦਾਦ, ਜਿਸ ਦੀ ਕੀਮਤ ਲਗਭਗ 72 ਕਰੋੜ ਰੁਪਏ ਸੀ, ਨੂੰ ਸੰਜੇ ਦੱਤ ਦੇ ਨਾਂ ਲਿਖਾ ਦਿੱਤੀ ਸੀ। ਇਸ ਕਦਮ ਤੋਂ ਸੰਜੇ ਦੱਤ ਹੈਰਾਨ ਰਹਿ ਗਏ। ਮੁੰਬਈ ਦੀ ਰਹਿਣ ਵਾਲੀ 62 ਸਾਲਾ ਨਿਸ਼ਾ ਕਥਿਤ ਤੌਰ 'ਤੇ ਇੱਕ ਲਾਇਲਾਜ ਬੀਮਾਰੀ ਤੋਂ ਪੀੜਤ ਸੀ। ਉਸ ਨੇ ਆਪਣੇ ਬੈਂਕ ਨੂੰ ਕਿਹਾ ਸੀ ਕਿ ਉਸ ਦੀ ਮੌਤ ਤੋਂ ਬਾਅਦ ਉਸ ਦੀ ਸਾਰੀ ਜਾਇਦਾਦ ਸੰਜੇ ਦੱਤ ਨੂੰ ਸੌਂਪ ਦਿੱਤੀ ਜਾਵੇ। ਹਾਲਾਂਕਿ, ਸੰਜੇ ਦੱਤ ਨੇ ਇਹ ਜਾਇਦਾਦ ਔਰਤ ਦੇ ਪਰਿਵਾਰ ਨੂੰ ਸੌਂਪ ਦਿੱਤੀ।
ਸੰਜੇ ਦੱਤ ਦੀਆਂ ਆਉਣ ਵਾਲੀਆਂ ਫਿਲਮਾਂ
ਜ਼ਿਕਰਯੋਗ ਹੈ ਕਿ ਸੰਜੇ ਦੱਤ ਨੇ 1981 ਵਿੱਚ ਫ਼ਿਲਮ 'ਰੌਕੀ' ਨਾਲ ਬਾਲੀਵੁੱਡ ਵਿੱਚ ਆਪਣੀ ਸ਼ੁਰੂਆਤ ਕੀਤੀ ਸੀ। ਹਾਲ ਹੀ ਵਿੱਚ ਉਨ੍ਹਾਂ ਦੀਆਂ ਫ਼ਿਲਮਾਂ 'ਦ ਭੂਤਨੀ' ਅਤੇ 'ਹਾਊਸਫੁੱਲ 5' ਰਿਲੀਜ਼ ਹੋਈਆਂ ਹਨ। ਇਨ੍ਹੀਂ ਦਿਨੀਂ ਦੱਤ ਕਈ ਪ੍ਰੋਜੈਕਟਾਂ ਨਾਲ ਜੁੜੇ ਹੋਏ ਹਨ। ਉਨ੍ਹਾਂ ਦੀਆਂ ਫ਼ਿਲਮਾਂ 'ਅਖੰਡ 2', 'ਧੁਰੰਧਰ' ਅਤੇ 'ਦਿ ਰਾਜਾ ਸਾਬ' ਇਸ ਸਾਲ ਦੇ ਅੰਤ ਵਿੱਚ ਰਿਲੀਜ਼ ਹੋਣ ਜਾ ਰਹੀਆਂ ਹਨ। ਉਹ ਕੰਨੜ ਫਿਲਮ 'ਕੇਡੀ-ਦਿ ਡੇਵਿਲ' ਦਾ ਵੀ ਹਿੱਸਾ ਹਨ, ਜੋ 2026 ਵਿੱਚ ਰਿਲੀਜ਼ ਹੋਣ ਜਾ ਰਹੀ ਹੈ।