ਪਟਿਆਲਾ ਵਿਖੇ ਸੈਰ ਕਰਨ ਗਏ ਬੈਂਕ ਮੈਨੇਜਰ ਦੇ ਕਤਲ ਮਾਮਲੇ ਵਿਚ ਪਟਿਆਲਾ ਪੁਲਸ ਨੇ 4 ਦੋਸ਼ੀਆਂ ਨੂੰ ਕਾਬੂ ਕੀਤਾ ਹੈ। ਦੱਸ ਦੇਈਏ ਕਿ ਪਟਿਆਲਾ ਵਿਖੇ 3 ਦਿਨ ਪਹਿਲਾਂ ਬੈਂਕ ਮੈਨੇਜਰ ਦਾ ਕਤਲ ਹੋ ਗਿਆ ਸੀ। ਪਟਿਆਲਾ ਪੁਲਸ ਨੇ ਦੱਸਿਆ ਕਿ ਇਹ ਕਤਲ ਬੈਂਕ ਮੈਨੇਜਰ ਦੀ ਪਤਨੀ ਨੇ ਹੀ ਕਰਵਾਇਆ ਸੀ।
ਮ੍ਰਿਤਕ ਨੇ ਦੂਜਾ ਵਿਆਹ 2005 ਵਿੱਚ ਕਵਾਇਆ
ਮ੍ਰਿਤਕ ਬਲਬੀਰ ਨੇ ਆਪਣੀ ਪਹਿਲੀ ਪਤਨੀ ਨੂੰ ਤਲਾਕ ਦੇ ਕੇ 2005 ਵਿੱਚ ਹਰਪ੍ਰੀਤ ਨਾਲ ਦੂਜਾ ਵਿਆਹ ਕੀਤਾ ਸੀ। ਸਾਜ਼ਿਸ਼ਕਰਤਾ ਹਰਪ੍ਰੀਤ ਅਤੇ ਮੁਲਜ਼ਮ ਗੁਰਤੇਜ ਸਿੰਘ ਪਿਛਲੇ ਸਾਲ ਇੱਕ ਜਿੰਮ ਵਿੱਚ ਮਿਲੇ ਸਨ। ਦੋਵਾਂ ਵਿਚਾਲੇ ਦੋਸਤੀ ਤੋਂ ਬਾਅਦ ਨਾਜਾਇਜ਼ ਸਬੰਧ ਬਣ ਗਏ।
ਜਾਇਦਾਦ ਹੜੱਪਣ ਦੀ ਸਾਜ਼ਿਸ਼
ਇਸ ਤੋਂ ਬਾਅਦ ਔਰਤ ਨੇ ਮੁਲਜ਼ਮ ਗੁਰਤੇਜ ਨਾਲ ਮਿਲ ਕੇ ਮ੍ਰਿਤਕ ਦੀ ਜਾਇਦਾਦ ਹੜੱਪਣ ਦੀ ਸਾਜ਼ਿਸ਼ ਰਚੀ। ਇਸ ਦੇ ਲਈ ਉਨ੍ਹਾਂ ਨੇ ਮ੍ਰਿਤਕ ਦੀ ਰੇਕੀ ਕੀਤੀ ਕਿ ਉਹ ਕਿਸ ਸਮੇਂ ਕਿਸ ਜਗ੍ਹਾ 'ਤੇ ਜਾਂਦਾ ਹੈ।ਮੈਨੇਜਰ ਦਾ ਕਤਲ ਪਟਿਆਲਾ ਦੇ ਪਾਸ਼ ਇਲਾਕੇ ਪਾਸੀ ਰੋਡ 'ਤੇ ਸਥਿਤ ਪਾਰਕ 'ਚ ਸਵੇਰ ਦੀ ਸੈਰ ਕਰਨ ਮੌਕੇ ਹੋਇਆ ਸੀ। ਜਿਥੇ ਕਿ ਮੁਲਜ਼ਮਾਂ ਨੇ ਬੈਂਕ ਆਫ ਬੜੌਦਾ ਦੇ ਸੇਵਾਮੁਕਤ ਮੈਨੇਜਰ ਦਾ ਚਾਕੂ ਮਾਰ ਕੇ ਕਤਲ ਕਰ ਦਿੱਤਾ ਸੀ। ਮ੍ਰਿਤਕ ਵਿਅਕਤੀ ਦੀ ਪਛਾਣ ਬਲਬੀਰ ਸਿੰਘ ਉਮਰ 67 ਸਾਲ ਵਜੋਂ ਹੈ। ਉਹ ਸੰਤ ਨਗਰ ਦਾ ਵਸਨੀਕ ਸੀ।