ਖਬਰਿਸਤਾਨ ਨੈੱਟਵਰਕ- ਹੰਸਰਾਜ ਮਹਿਲਾ ਮਹਾਂਵਿਦਿਆਲਾ ਜਲੰਧਰ ਦੇ ਈਕੋ ਕਲੱਬ ਅਤੇ ਇੰਸਟੀਟਿਊਸ਼ਨ ਇਨੋਵੇਸ਼ਨ ਕੌਂਸਿਲ ਵੱਲੋਂ ਰੀਯੂਜਿੰਗ ਦ ਟੈਕਸਟਾਈਲ ਵੇਸਟ ਫਾਰ ਕਲਾਥ ਬੈਗ ਮੇਕਿੰਗ ਉਤੇ ਇਕ ਦਿਨਾ ਵਰਕਸ਼ਾਪ ਦਾ ਆਯੋਜਨ ਕੀਤਾ ਗਿਆ। ਵਰਕਸ਼ਾਪ ਦੀ ਸਟੇਟ ਨੋਡਲ ਏਜੰਸੀ ਐਨਵਾਇਰਮੈਂਟ ਇਨਫਾਰਮੇਸ਼ਨ, ਅਵੇਯਰਨੈਸ ਕਪੈਸਿਟੀ ਬਿਲਡਿੰਗ ਐਂਡ ਲਾਈਵਲੀਹੁਡ ਪ੍ਰੋਗਰਾਮ, ਪੰਜਾਬ, ਪੰਜਾਬ ਸਟੇਟ ਕੌਂਸਿਲ ਫਾਰ ਸਾਇੰਸ ਐਂਡ ਟੈਕਨਾਲੋਜੀ ਸੀ ਅਤੇ ਇਹ ਕਾਰਜਸ਼ਾਲਾ ਭਾਰਤ ਸਰਕਾਰ ਦੇ ਵਾਤਾਵਰਣ, ਵਣ ਅਤੇ ਕਲਾਈਮੇਟ ਚੇਂਜ ਮੰਤਰਾਲਾ ਦੇ ਸਹਿਯੋਗ ਨਾਲ ਆਯੋਜਿਤ ਕੀਤੀ ਗਈ ਸੀ।
ਐਚ.ਐਮ.ਵੀ. ਸੰਸਥਾ ਵੱਲੋਂ ਪੀਐਸਸੀਐਸਟੀ ਦੇ ਐਗਜੀਕਿਊਟਿਵ ਡਾਇਰੈਕਟਰ ਇੰਜੀਨੀਅਰ ਪ੍ਰਿਤਪਾਲ ਸਿੰਘ ਦਾ ਵਿਸ਼ੇਸ਼ ਧੰਨਵਾਦ ਕੀਤਾ ਗਿਆ। ਐਚ.ਐਮ.ਵੀ. ਸੰਸਥਾ ਵੱਲੋਂ ਪੀਐਸਸੀਐਸਟੀ ਦੇ ਜੁਆਇੰਟ ਡਾਇਰੈਕਟਰ ਡਾ. ਕੇ. ਐਸ. ਬਾਠ ਦਾ ਵੀ ਵਿਸ਼ੇਸ਼ ਧੰਨਵਾਦ ਕੀਤਾ ਗਿਆ। ਪ੍ਰਿੰਸੀਪਲ ਪ੍ਰੋ. ਡਾ. (ਸ਼੍ਰੀਮਤੀ) ਅਜੇ ਸਰੀਨ ਨੇ ਪਲਾਂਟਰ ਭੇਂਟ ਕਰ ਕੇ ਮਹਿਮਾਨਾਂ ਦਾ ਸਵਾਗਤ ਕੀਤਾ। ਉਨ੍ਹਾਂ ਨੇ ਵਰਕਸ਼ਾਪ ਦੇ ਆਯੋਜਨ ਦੇ ਉਦੇਸ਼ ਬਾਰੇ ਦਸਦਿਆਂ ਕਿਹਾ ਕਿ ਸਸਟੇਨੇਬਿਲਿਟੀ ਨਾਲ ਇਨੋਵੇਸ਼ਨ ਇਕ ਬੇਹਤਰ ਸੁਮੇਲ ਹੈ।
ਵਰਕਸ਼ਾਪ ਕੋਆਰਡੀਨੇਟਰ ਅਤੇ ਡੀਨ ਇਨੋਵੇਸ਼ਨ ਡਾ. ਅੰਜਨਾ ਭਾਟੀਆ ਨੇ ਸਸਟੇਨਬਿਲਟੀ ਦੇ ਖੇਤਰ ਵਿੱਚ ਐਚ.ਐਮ.ਵੀ. ਵੱਲੋਂ ਕੀਤੇ ਜਾ ਰਹੇ ਕਾਰਜਾਂ ਬਾਰੇ ਦੱਸਿਆ। ਉਨ੍ਹਾਂ ਕਿਹਾ ਕਿ ਸਾਨੂੰ ਰੀਸਾਈਕਲ, ਰੀਯੂਜ਼ ਅਤੇ ਡਾਊਨਸਾਈਕਲ ਦੀ ਪਾਲਿਸੀ ਅਪਨਾਉਣੀ ਚਾਹੀਦੀ ਹੈ। ਕੋਆਰਡੀਨੇਟਰ ਕੈਪੇਸਿਟੀ ਬਿਲਡਿੰਗ ਪ੍ਰੋਗਰਾਮ ਫਾਰ ਐਨਵਾਇਰਮੈਂਟ ' ਸੁਸ਼੍ਰੀ ਰਣਜੀਤ ਨੇ ਰੋਜਗਾਰ ਦੇ ਮੌਕਿਆਂ ਬਾਰੇ ਦੱਸਿਆ। ਆਈ.ਟੀ. ਆਫਿਸਰ ਸੁਸ਼੍ਰੀ ਅਲੀਸ਼ਾ ਨੇ ਸੁਚੇਤ ਜੀਵਨ ਬਾਰੇ ਦੱਸਿਆ।
ਗ੍ਰੀਨ ਸਪੈਰੋ ਪ੍ਰੋਜੈਕਟ ਡਾਇਰੈਕਟਰ ਸੁਸ਼੍ਰੀ ਰਮਨਪ੍ਰੀਤ ਕੌਰ ਨੇ ਗ੍ਰੀਨ ਸਪੈਰੋ ਵੱਲੋਂ ਕੀਤੇ ਜਾਣ ਵਾਲੇ ਕੰਮਾਂ ਬਾਰੇ ਦੱਸਿਆ। ਡਿਜਾਈਨ ਵਿਭਾਗ ਮੁਖੀ ਡਾ. ਰਾਖੀ ਮਹਿਤਾ ਨੇ ਸਾਰਿਆਂ ਦਾ ਧੰਨਵਾਦ ਕੀਤਾ। ਹੈਂਡਸ-ਆਨ- ਟ੍ਰੇਨਿੰਗ ਦੌਰਾਨ ਡਾ. ਰਾਖੀ ਮਹਿਤਾ, ਸ਼੍ਰੀਮਤੀ ਰਿਸ਼ਵ ਅਤੇ ਸ਼੍ਰੀਮਤੀ ਨਵਨੀਤਾ ਨੇ ਇਨੋਵੇਟਿਵ ਤਰੀਕੇ ਨਾਲ ਕਪੜੇ ਦੇ ਥੈਲੇ ਅਤੇ ਪਲਾਂਟਰ ਬਣਾਉਣ ਦੀ ਟ੍ਰੇਨਿੰਗ ਦਿੱਤੀ। ਸਦਾਨਾ ਪਿੰਡ ਅਤੇ ਐਚਐਮਵੀ ਤੋਂ 100 ਤੋਂ ਜਿਆਦਾ ਔਰਤਾਂ ਅਤੇ ਵਿਦਿਆਰਥਣਾਂ ਨੇ ਇਸ ਵਰਕਸ਼ਾਪ ਵਿੱਚ ਹਿੱਸਾ ਲਿਆ।