ਵਿਸ਼ਵ ਕੱਪ 2023 ਦਾ ਫਾਈਨਲ ਮੈਚ ਅੱਜ ਯਾਨੀ 19 ਨਵੰਬਰ ਨੂੰ ਖੇਡਿਆ ਜਾਵੇਗਾ।ਗੁਜਰਾਤ ਦੀ ਰਾਜਧਾਨੀ ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ ਵਿੱਚ ਹੋਣ ਵਾਲੇ ਇਸ ਮੈਚ ਵਿੱਚ ਆਸਟਰੇਲੀਆ ਦਾ ਸਾਹਮਣਾ ਭਾਰਤ ਨਾਲ ਹੋਵੇਗਾ। ਇਹ ਮੈਚ ਦੁਪਹਿਰ 2 ਵਜੇ ਸ਼ੁਰੂ ਹੋਵੇਗਾ।
ਦੱਸ ਦੇਈਏ ਕਿ ਵਿਸ਼ਵ ਕੱਪ 2023 ਦੀ ਕਲੋਸਿੰਗ ਸੈਰੇਮਨੀ ਵਿਚ ਮੈਚ ਤੋਂ ਪਹਿਲਾਂ ਏਅਰ ਸ਼ੋਅ ਦੁਪਹਿਰ 12:30 ਵਜੇ ਹੋਵੇਗਾ। ਉਪਰੰਤ ਦੋ ਪਾਰੀਆਂ ਦੇ ਵਿਚਕਾਰ ਚੈਂਪੀਅਨਜ਼ ਦੀ ਪਰੇਡ ਤੇ ਸੰਗੀਤਕ ਪ੍ਰਦਰਸ਼ਨ ਹੋਵੇਗਾ, ਜੋ ਕਿ ਸ਼ਾਮ 5:30 ਵਜੇ ਦੇ ਕਰੀਬ ਹੋਵੇਗਾ।
ਕਿਥੇ ਦੇਖ ਸਕਦੇ ਹੋ LIVE
ਆਈਸੀਸੀ ਵਿਸ਼ਵ ਕੱਪ 2023 ਦੇ ਸਮਾਪਤੀ ਸਮਾਰੋਹ ਤੇ ਲਾਈਵ ਮੈਚ ਭਾਰਤ ਵਿੱਚ ਸਟਾਰ ਸਪੋਰਟਸ ਤੇ ਡਿਜ਼ਨੀ + ਹੌਟਸਟਾਰ 'ਤੇ ਦੇਖਿਆ ਜਾ ਸਕਦਾ ਹੈ।
ਕਲੋਸਿੰਗ ਸੈਰੇਮਨੀ ਵਿਚ ਇਹ ਦੇਣਗੇ ਪੇਸ਼ਕਾਰੀ
ਮੀਡੀਆ ਰਿਪੋਰਟ ਅਨੁਸਾਰ ਭਾਰਤ ਬਨਾਮ ਆਸਟ੍ਰੇਲੀਆ ਦੇ ਫਾਈਨਲ ਮੈਚ ਤੋਂ ਪਹਿਲਾਂ ਏਅਰਸ਼ੋਅ ਹੋਵੇਗਾ, ਜਿਸ ਵਿੱਚ ਭਾਰਤੀ ਹਵਾਈ ਸੈਨਾ ਦੀ ਸੂਰਿਆਕਿਰਨ ਟੀਮ ਪ੍ਰਦਰਸ਼ਨ ਕਰੇਗੀ। ਇਸ ਤੋਂ ਬਾਅਦ ਪਹਿਲੀ ਪਾਰੀ ਦੌਰਾਨ ਡਰਿੰਕਸ ਬਰੇਕ ਦੌਰਾਨ ਗਾਇਕ ਆਦਿਤਿਆ ਗਡਵੀ ਆਪਣੇ ਗੀਤਾਂ ਨਾਲ ਸਰੋਤਿਆਂ ਨੂੰ ਮੰਤਰਮੁਗਧ ਕਰਨਗੇ। ਪਹਿਲੀ ਪਾਰੀ ਤੋਂ ਬਾਅਦ 40 ਮਿੰਟ ਦੇ ਪਾਰੀ ਦੇ ਬ੍ਰੇਕ ਦੌਰਾਨ ਸੰਗੀਤਕਾਰ ਪ੍ਰੀਤਮ, ਅਕਾਸਾ ਸਿੰਘ, ਨੈਕਸ ਅਜ਼ੀਜ਼ ਦਾ ਲਾਈਵ ਪ੍ਰਦਰਸ਼ਨ ਹੋਵੇਗਾ। ਦੂਜੀ ਪਾਰੀ ਦੌਰਾਨ ਡਰਿੰਕਸ ਬਰੇਕ ਦੌਰਾਨ ਲਾਈਟ ਅਤੇ ਲੇਜ਼ਰ ਸ਼ੋਅ ਹੋਵੇਗਾ।
IND ਬਨਾਮ AUS, ਵਿਸ਼ਵ ਕੱਪ 2023: ਭਾਰਤ ਬਨਾਮ ਆਸਟ੍ਰੇਲੀਆ ਸੰਭਾਵਿਤ ਪਲੇਇੰਗ ਇਲੈਵਨ
ਭਾਰਤ : ਰੋਹਿਤ ਸ਼ਰਮਾ (ਕਪਤਾਨ), ਈਸ਼ਾਨ ਕਿਸ਼ਨ, ਵਿਰਾਟ ਕੋਹਲੀ, ਸ਼੍ਰੇਅਸ ਅਈਅਰ, ਕੇਐਲ ਰਾਹੁਲ (ਵਿਕਟਕੀਪਰ), ਸ਼ੁਭਮਨ ਗਿੱਲ, ਰਵਿੰਦਰ ਜਡੇਜਾ, ਮੁਹੰਮਦ ਸ਼ਮੀ, ਕੁਲਦੀਪ ਯਾਦਵ, ਜਸਪ੍ਰੀਤ ਬੁਮਰਾਹ, ਮੁਹੰਮਦ ਸਿਰਾਜ।
ਆਸਟ੍ਰੇਲੀਆ : ਡੇਵਿਡ ਵਾਰਨਰ, ਮਿਸ਼ੇਲ ਮਾਰਸ਼, ਸਟੀਵਨ ਸਮਿਥ, ਮਾਰਨਸ ਲੈਬੂਸ਼ੇਨ, ਕੈਮਰਨ ਗ੍ਰੀਨ, ਅਲੈਕਸ ਕੈਰੀ (ਡਬਲਯੂ), ਗਲੇਨ ਮੈਕਸਵੈਲ, ਪੈਟ ਕਮਿੰਸ (ਕਪਤਾਨ), ਮਿਸ਼ੇਲ ਸਟਾਰਕ, ਜੋਸ਼ ਹੇਜ਼ਲਵੁੱਡ, ਐਡਮ ਜ਼ੈਂਪਾ।