ਅੰਮ੍ਰਿਤਸਰ 'ਚ ਇਕ ਨੌਜਵਾਨ ਗਲੇ ਵਿਚ ਚਾਈਨਾ ਡੋਰ (ਖੂਨੀ ਡੋਰ) ਫਿਰ ਜਾਣ ਕਾਰਣ ਬੁਰੀ ਤਰ੍ਹਾਂ ਨਾਲ ਜ਼ਖਮੀ ਹੋ ਗਿਆ। ਪੀੜਤ ਦਾ ਗਲਾ ਚਾਈਨਾ ਡੋਰ ਨਾਲ ਬੁਰੀ ਤਰ੍ਹਾਂ ਵੱਢਿਆ ਗਿਆ। ਇਸ ਘਟਨਾ 'ਚ ਨੌਜਵਾਨ ਵਾਲ-ਵਾਲ ਬਚ ਗਿਆ, ਜਿਸ ਤੋਂ ਬਾਅਦ ਨੌਜਵਾਨ ਦੇ ਪਿਤਾ ਨੇ ਸੋਸ਼ਲ ਮੀਡੀਆ 'ਤੇ ਵੀਡੀਓ ਬਣਾ ਕੇ ਲੋਕਾਂ ਨੂੰ ਖੂਨੀ ਡੋਰ ਚਾਈਨਾ ਡੋਰ ਦੀ ਵਰਤੋਂ ਨਾ ਕਰਨ ਦੀ ਅਪੀਲ ਕੀਤੀ।
ਲੜਕੇ ਦੇ ਲੱਗੇ 10 ਟਾਂਕੇ
ਇਸ ਦੇ ਨਾਲ ਹੀ ਨੌਜਵਾਨ ਦੇ ਪਿਤਾ ਨੇ ਦੱਸਿਆ ਕਿ ਉਨ੍ਹਾਂ ਦਾ ਲੜਕਾ ਅਲਫ਼ਾ ਵਨ ਪੁਲ ਤੋਂ ਹੇਠਾਂ ਆ ਰਿਹਾ ਸੀ, ਜਿੱਥੇ ਉਸ ਦੇ ਗਲੇ 'ਚ ਚਾਈਨਾ ਡੋਰ ਲਿਪਟ ਗਈ, ਜਿਸ ਤੋਂ ਬਾਅਦ ਬੇਟੇ ਨੂੰ 10 ਟਾਂਕੇ ਲੱਗੇ ਅਤੇ ਬੜੀ ਮੁਸ਼ਕਲ ਨਾਲ ਬੇਟੇ ਦੀ ਜਾਨ ਬਚੀ।
ਪ੍ਰਸ਼ਾਸਨ ਸਖਤੀ ਨਾਲ ਚਾਈਨਾ ਡੋਰ ਨੂੰ ਕਰੇ ਬੰਦ
ਜ਼ਖਮੀ ਲੜਕੇ ਦੇ ਪਿਤਾ ਨੇ ਸੋਸ਼ਲ ਮੀਡੀਆ 'ਤੇ ਪ੍ਰਸ਼ਾਸਨ ਨੂੰ ਅਪੀਲ ਕੀਤੀ ਹੈ ਕਿ ਉਨ੍ਹਾਂ ਦੇ ਪੁੱਤਰ ਦੀ ਇਹ ਹਾਲਤ ਚਾਈਨਾ ਡੋਰ ਕਾਰਨ ਹੋਈ ਹੈ। ਇਸ ਲਈ ਪ੍ਰਸ਼ਾਸਨ ਨੂੰ ਚਾਹੀਦਾ ਹੈ ਕਿ ਉਹ ਇਸ ਚਾਈਨਾ ਡੋਰ ਨੂੰ ਸਖਤੀ ਨਾਲ ਬੰਦ ਕਰੇ ਤਾਂ ਜੋ ਕਿਸੇ ਹੋਰ ਦਾ ਅਜਿਹਾ ਨੁਕਸਾਨ ਨਾ ਹੋਵੇ।