ਕਪੂਰਥਲਾ ਦੇ ਫਗਵਾੜਾ ਵਿਚ ਬੀਤੀ ਰਾਤ ਕਰੀਬ 1 ਵਜੇ ਇਕ ਢਾਬੇ 'ਤੇ 5 ਤੋਂ 6 ਨੌਜਵਾਨਾਂ ਨੇ ਹਮਲਾ ਕਰ ਦਿੱਤਾ। ਨੌਜਵਾਨ ਢਾਬੇ 'ਤੇ ਸ਼ਰਾਬ ਪੀਣ ਆਏ ਸਨ ਪਰ ਜਦੋਂ ਢਾਬਾ ਮਾਲਕ ਨੇ ਸ਼ਰਾਬ ਪਿਆਉਣ ਤੋਂ ਮਨ੍ਹਾ ਕਰ ਦਿੱਤਾ ਤਾਂ ਉਹ ਗਿਲਾਸ ਮੰਗਣ ਲੱਗੇ। ਗਲਾਸ ਨਾ ਦਿੱਤੇ ਜਾਣ 'ਤੇ ਨੌਜਵਾਨ ਆਪਣੇ ਦੋਸਤਾਂ ਸਮੇਤ ਢਾਬੇ 'ਤੇ ਆਇਆ ਅਤੇ ਢਾਬੇ ਦੀ ਭੰਨਤੋੜ ਕੀਤੀ ਅਤੇ ਫ਼ਰਾਰ ਹੋ ਗਏ | ਇਹ ਸਾਰੀ ਘਟਨਾ ਸੀਸੀਟੀਵੀ ਵਿੱਚ ਵੀ ਕੈਦ ਹੋ ਗਈ ਹੈ।
ਇਸ ਦੇ ਨਾਲ ਹੀ ਕਮਲ ਵੈਸ਼ਨੋ ਢਾਬਾ ਦੇ ਮਾਲਕ ਜਸਪ੍ਰੀਤ ਨੇ ਦੱਸਿਆ ਕਿ ਰਾਤ ਕਰੀਬ 1 ਵਜੇ ਨੌਜਵਾਨ ਸ਼ਰਾਬ ਪੀਣ ਲਈ ਆਇਆ ਤਾਂ ਉਸ ਨੇ ਉਨ੍ਹਾਂ ਨੂੰ ਦੱਸਿਆ ਕਿ ਇਹ ਫੈਮਿਲੀ ਰੈਸਟੋਰੈਂਟ ਹੈ। ਇੱਥੇ ਉਹ ਸ਼ਰਾਬ ਨਹੀਂ ਪੀ ਸਕਦੇ, ਇਸ ਲਈ ਉਹ ਆਪਣੇ ਦੋਸਤਾਂ ਨੂੰ ਨਾਲ ਲੈ ਕੇ ਆਇਆ ਅਤੇ ਤੇਜ਼ਧਾਰ ਹਥਿਆਰਾਂ ਨਾਲ ਢਾਬੇ ਦੀ ਭੰਨ-ਤੋੜ ਕੀਤੀ। ਉਸ ਨੇ ਦੱਸਿਆ ਕਿ ਨੌਜਵਾਨ ਨੇੜਲੇ ਇਲਾਕੇ ਦੇ ਹਨ।
ਉਨ੍ਹਾਂ ਦੱਸਿਆ ਕਿ ਇਸ ਦੀ ਸੂਚਨਾ ਪੁਲੀਸ ਨੂੰ ਵੀ ਦਿੱਤੀ ਗਈ ਹੈ। ਪਰ ਪੁਲਿਸ ਨੇ ਕੋਈ ਸਖ਼ਤ ਕਾਰਵਾਈ ਨਹੀਂ ਕੀਤੀ। ਜਸਪ੍ਰੀਤ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਅਜਿਹੀ ਗੁੰਡਾਗਰਦੀ ਕਰਨ ਵਾਲਿਆਂ 'ਤੇ ਸ਼ਿਕੰਜਾ ਕੱਸਿਆ ਜਾਵੇ, ਤਾਂ ਜੋ ਇਹੋ ਜਿਹੇ ਸ਼ਰਰਾਰਤੀ ਅਨਸਰਾਂ ਤੋਂ ਬਚਿਆ ਜਾਵੇ।