ਖ਼ਬਰਿਸਤਾਨ ਨੈੱਟਵਰਕ- ਦਿੱਲੀ ਵਿਚ ਭਾਰੀ ਮੀਂਹ ਦੌਰਾਨ ਵੱਡਾ ਹਾਦਸਾ ਵਾਪਰ ਗਿਆ, ਜਿਥੇ ਸੜਕ ਕਿਨਾਰੇ ਲੱਗਾ 100 ਸਾਲਾਂ ਪੁਰਾਣਾ ਦਰੱਖਤ ਇਕ ਬਾਈਕ ਸਵਾਰ ਉਤੇ ਡਿੱਗ ਗਿਆ। ਇਹ ਹਾਦਸਾ ਕਾਲਕਾਜੀ ਇਲਾਕੇ ਤੋਂ ਸਾਹਮਣੇ ਆਇਆ ਹੈ, ਜਿਥੇ ਇਕ ਵਿਅਕਤੀ ਦੀ ਮੌਤ ਹੋ ਗਈ ਹੈ।
ਇਹ ਹਾਦਸਾ ਵੀਰਵਾਰ ਦੁਪਹਿਰ ਨੂੰ ਉਸ ਸਮੇਂ ਹੋਇਆ ਜਦੋਂ ਇੱਕ ਬਾਈਕ ਸਵਾਰ ਸੜਕ ਦੀ ਤੋਂ ਲੰਘ ਰਿਹਾ ਸੀ ਪਰ ਅਚਾਨਕ ਇੱਕ ਵੱਡਾ ਦਰੱਖਤ ਉਸ ਉੱਤੇ ਡਿੱਗ ਪਿਆ, ਇਸ ਹਾਦਸੇ ਦੀ ਵੀਡੀਓ ਸੋਸ਼ਲ ਮੀਡੀਆ ਉਤੇ ਕਾਫੀ ਵਾਇਰਲ ਹੋ ਰਹੀ ਹੈ। ਇਸ ਵਿਚ ਦੇਖਿਆ ਜਾ ਸਕਦਾ ਹੈ ਕਿ ਬਾਈਕ ਦੇ ਨਾਲ ਨਾਲ ਇਕ ਕਾਰ ਵੀ ਇਸ ਦੀ ਲਪੇਟ ਵਿਚ ਆ ਜਾਂਦੇ ਹਨ। 2 ਲੋਕ ਜ਼ਖਮੀ ਵੀ ਦੱਸੇ ਜਾ ਰਹੇ ਹਨ।