ਦਿੱਲੀ ਦੇ ਕੇਸ਼ੋਪੁਰ ਮੰਡੀ ਨੇੜੇ ਜਲ ਬੋਰਡ ਪਲਾਂਟ ਵਿਚ ਬਣੇ ਇਕ ਬੋਰਵੈੱਲ ਵਿਚ ਬੱਚਾ ਡਿੱਗ ਗਿਆ। ਇਹ ਘਟਨਾ ਬੀਤੀ ਰਾਤ ਦੀ ਦੱਸੀ ਜਾ ਰਹੀ ਹੈ। ਬੋਰਵੈੱਲ ਦੀ ਡੂੰਘਾਈ 40-50 ਫੁੱਟ ਦੱਸੀ ਜਾ ਰਹੀ ਹੈ। ਦਿੱਲੀ ਫਾਇਰ ਸਰਵਿਸ, ਐਨਡੀਆਰਐਫ ਅਤੇ ਦਿੱਲੀ ਪੁਲਸ ਬੱਚੇ ਨੂੰ ਬਚਾਉਣ ਲਈ ਕੋਸ਼ਿਸ਼ ਕਰ ਰਹੀ ਹੈ।
ਐਨ.ਡੀ.ਆਰ.ਐਫ ਬਚਾਅ ਟੀਮ ਨੇ ਕਿਹਾ ਕਿ ਟੀਮ ਸਮੇਤ ਫਾਇਰ ਬ੍ਰਿਗੇਡ ਦੀਆਂ 5 ਗੱਡੀਆਂ ਮੌਕੇ 'ਤੇ ਪਹੁੰਚ ਗਈਆਂ ਸਨ। ਅਸੀਂ ਇਸ ਸਮੇਂ ਬੋਰਵੈੱਲ ਦੇ ਕੋਲ ਖੁਦਾਈ ਕਰ ਰਹੇ ਹਾਂ। ਬੋਰਵੈੱਲ 40 ਤੋਂ 50 ਫੁੱਟ ਡੂੰਘਾ ਹੈ, ਇਸ ਲਈ ਇਸ ਕਾਰਵਾਈ ਵਿਚ ਸਮਾਂ ਲੱਗ ਸਕਦਾ ਹੈ।
ਮੀਡੀਆ ਰਿਪੋਰਟਾਂ ਮੁਤਾਬਕ ਬੱਚੇ ਨੂੰ ਬੋਰਵੈੱਲ ਤੋਂ ਬਾਹਰ ਕੱਢਣ ਲਈ ਪਹਿਲਾਂ ਰੱਸੀ ਪਾਈ ਗਈ ਪਰ ਇਹ ਕੋਸ਼ਿਸ਼ ਅਸਫ਼ਲ ਰਹੀ। ਇਸ ਕਾਰਨ ਬਚਾਅ ਟੀਮ ਬੋਰਵੈੱਲ ਕੋਲ ਖ਼ੁਦਾਈ ਕਰ ਕੇ ਬੱਚੇ ਨੂੰ ਬਾਹਰ ਕੱਢਣ ਦੀ ਕੋਸ਼ਿਸ਼ ਕਰ ਰਹੀ ਹੈ। ਬਚਾਅ ਕਾਰਜ ਅਜੇ ਜਾਰੀ ਹੈ।