ਹਰਿਆਣਾ ਦੇ ਲੋਕਾਂ ਨੂੰ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਪਾਣੀਪਤ ਈ-ਬੱਸ ਸੇਵਾ ਨੂੰ ਹਰੀ ਝੰਡੀ ਦੇ ਕੇ ਵੱਡਾ ਤੋਹਫਾ ਦਿੱਤਾ ਹੈ। ਅੱਜ 28 ਜਨਵਰੀ 2024 ਨੂੰ ਪਾਣੀਪਤ ਤੋਂ ਸੂਬੇ ਵਿੱਚ ਇਲੈਕਟ੍ਰਿਕ ਸਿਟੀ ਬੱਸ ਸੇਵਾ ਦੀ ਸ਼ੁਰੂਆਤ ਕੀਤੀ ਗਈ।
ਪਹਿਲੇ 7 ਦਿਨ ਸਫਰ ਰਹੇਗਾ ਮੁਫਤ
ਸੀ ਐਮ ਖੱਟਰ ਨੇ ਐਲਾਨ ਕੀਤਾ ਕਿ ਈ-ਬੱਸਾਂ ਵਿਚ ਪਹਿਲੇ 7 ਦਿਨ ਸੇਵਾ ਆਮ ਲੋਕਾਂ ਲਈ ਮੁਫ਼ਤ ਰਹੇਗੀ। ਇਸ ਤੋਂ ਬਾਅਦ ਯਾਤਰੀਆਂ ਦੀ ਮੰਗ ਅਤੇ ਸਹੂਲਤ ਨੂੰ ਧਿਆਨ 'ਚ ਰੱਖ ਕੇ ਰੂਟ ਤੈਅ ਕੀਤੇ ਜਾਣਗੇ। ਸਿਟੀ ਬੱਸਾਂ ਨਾਲ ਲੋਕਾਂ ਨੂੰ ਕਾਫੀ ਫਾਇਦਾ ਹਵੇਗਾ। ਸੀ ਐਮ ਮਨੋਹਰ ਲਾਲ ਨੇ ਖੁਦ ਬੱਸ ਰਾਹੀਂ ਸਫਰ ਕੀਤਾ।ਰਿਪੋਰਟ ਮੁਤਾਬਕ ਹਰਿਆਣਾ ਸਰਕਾਰ ਰਾਜ ਨੂੰ ਲਗਭਗ 550 ਇਲੈਕਟ੍ਰਿਕ ਬੱਸਾਂ ਮੁਹੱਈਆ ਕਰਵਾਏਗੀ। ਇਨ੍ਹਾਂ ਵਿੱਚੋਂ 50-50 ਬੱਸਾਂ ਨਗਰ ਨਿਗਮ ਜ਼ਿਲ੍ਹਿਆਂ ਨੂੰ ਮਿਲਣਗੀਆਂ।
ਬੱਸ ਅੱਡਿਆਂ 'ਤੇ ਬਣਾਏ ਜਾਣਗੇ ਚਾਰਜਿੰਗ ਸਟੇਸ਼ਨ
ਪਾਣੀਪਤ ਜ਼ਿਲ੍ਹੇ ਲਈ 50 ਇਲੈਕਟ੍ਰਿਕ ਬੱਸਾਂ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ। ਇਹ ਬੱਸਾਂ ਸ਼ਹਿਰ ਦੇ ਨਾਲ-ਨਾਲ ਆਲੇ-ਦੁਆਲੇ ਦੇ ਪਿੰਡਾਂ ਨੂੰ ਵੀ ਜਾਣਗੀਆਂ। ਇਸ ਨਾਲ ਜਨਤਕ ਟਰਾਂਸਪੋਰਟ ਸਿਸਟਮ ਵਿੱਚ ਕਾਫੀ ਸੁਧਾਰ ਹੋਵੇਗਾ। ਇਨ੍ਹਾਂ ਬੱਸਾਂ ਦੀ ਚਾਰਜਿੰਗ ਲਈ ਨਵੇਂ ਬੱਸ ਅੱਡੇ ’ਤੇ ਚਾਰਜਿੰਗ ਲਈ ਥਾਂ ਬਣਾਉਣ ਦੇ ਨਾਲ-ਨਾਲ ਪੁਰਾਣੇ ਬੱਸ ਅੱਡੇ ’ਤੇ ਚਾਰਜਿੰਗ ਸਟੇਸ਼ਨ ਵੀ ਬਣਾਏ ਜਾ ਰਹੇ ਹਨ।
ਬੱਸ ਸੇਵਾ ਪ੍ਰਦੂਸ਼ਣ ਰਹਿਤ
ਇਸ ਦੌਰਾਨ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਕਿਹਾ ਕਿ ਇਹ ਪ੍ਰਦੂਸ਼ਣ ਮੁਕਤ, ਸ਼ੋਰ-ਰਹਿਤ ਬੱਸ ਸੇਵਾ ਹੈ। ਇਹ ਬੱਸ ਸੇਵਾ ਲੋਕਾਂ ਲਈ ਖੁਸ਼ੀ ਲਿਆਵੇਗੀ, ਇਹ ਬਹੁਤ ਸਾਰੇ ਲੋਕਾਂ ਦੀਆਂ ਮੁਸ਼ਕਲਾਂ ਨੂੰ ਦੂਰ ਕਰੇਗੀ ਅਤੇ ਉਨ੍ਹਾਂ ਨੂੰ ਮੁਸ਼ਕਲ ਰਹਿਤ ਯਾਤਰਾ ਦਾ ਅਨੁਭਵ ਦੇਵੇਗੀ।