ਖ਼ਬਰਿਸਤਾਨ ਨੈੱਟਵਰਕ: ਝਾਰਖੰਡ ਦੇ ਦੇਵਘਰ ‘ਚ ਸਵੇਰੇ ਸਵੇਰੇ ਇਕਕ ਦਰਦਨਾਕ ਹਾਦਸਾ ਵਾਪਰਿਆ ਹੈ। ਦੇਵਘਰ-ਬੈਸ਼ਯਨਾਥ ਮੁੱਖ ਸੜਕ ‘ਤੇ ਜਾਮੁਨੀਆ ਚੌਕ ਨੇੜੇ ਸਵੇਰੇ 5 ਵ ਦੇ ਕਰੀਬ ਸ਼ਰਧਾਲੂਆਂ ਨਾਲ ਭਰੀ ਇੱਕ ਬੱਸ ਦੀ ਇੱਕ ਟਰੱਕ ਦੀ ਆਹਮੋ-ਸਾਹਮਣੇ ਟੱਕਰ ਹੋ ਗਈ। ਇਸ ਹਾਦਸੇ ‘ਚ 18 ਕਾਂਵੜੀਆਂ ਦੀ ਮੌਤ ਹੋ ਗਈ ਹੈ। ਜਦਕਿ ਦਰਜਨਾਂ ਸ਼ਰਧਾਲੂ ਜ਼ਖਮੀ ਹੋ ਗਏ। 40 ਕਾਂਵੜੀਆਂ ਨਾਲ ਭਰੀ ਬੱਸ ਦੇਵਘਰ ਤੋਂ ਬਾਸੁਕੀਨਾਥ ਜਾ ਰਹੀ ਸੀ।
झारखंड – देवघर में कांवड़ियों की बस हुई हादसे का शिकार, 18 की मौत 20 से ज्यादा घायल
बाबा बैद्यनाथ मंदिर मे पूजा अर्चना करने कावड़ियों की बस जा रही थी
बताया जा रहा है, ड्राइवर को नींद झपकी के कारण हादसा हुआ#Deoghar #Accident #18deaths pic.twitter.com/ejDX1p5bJ7— Gulafsha (@GulafshaKhawah1) July 29, 2025
ਕਈ ਲਾਸ਼ਾਂ ਮਲਬੇ ਹੇਠਾਂ ਦੱਬੀਆਂ
ਟੱਕਰ ਇੰਨੀ ਜ਼ਬਰਦਸਤ ਸੀ ਕਿ ਬੱਸ ਦਾ ਅੱਧਾ ਹਿੱਸਾ ਪੂਰੀ ਤਰ੍ਹਾਂ ਧੱਸ ਗਿਆ ਹੈ । ਦੱਸਿਆ ਜਾ ਰਿਹਾ ਹੈ ਕਿ ਕਈ ਲਾਸ਼ਾਂ ਮਲਬੇ ਵਿੱਚ ਫਸੀਆਂ ਹੋਈਆਂ ਹਨ, ਜਿਨ੍ਹਾਂ ਨੂੰ ਕੱਢਣ ਦੀਆਂ ਕੋਸ਼ਿਸ਼ਾਂ ਜਾਰੀ ਹਨ। ਜਿਆਦਾਤਰ ਮ੍ਰਿਤਕ ਬਿਹਾਰ ਦੇ ਗਿਆਜੀ ਦੇ ਮਾਸੂਮਗੰਜ ਦੇ ਦੱਸੇ ਜਾ ਰਹੇ ਹਨ। ਪੁਲਿਸ ਅਨੁਸਾਰ, ਬੱਸ ਡਰਾਈਵਰ ਨੂੰ ਨੀਂਦ ਆਉਣ ਕਾਰਨ ਹਾਦਸਾ ਵਾਪਰਿਆ। ਟੱਕਰ ਤੋਂ ਬਾਅਦ, ਡਰਾਈਵਰ ਸੀਟ ਸਮੇਤ ਸੜਕ ‘ਤੇ ਡਿੱਗ ਪਿਆ, ਉਸਦੀ ਮੌਕੇ ‘ਤੇ ਹੀ ਮੌਤ ਹੋ ਗਈ। ਗੋਡਾ ਦੇ ਸੰਸਦ ਮੈਂਬਰ ਨਿਸ਼ੀਕਾਂਤ ਦੂਬੇ ਨੇ ਸੋਸ਼ਲ ਮੀਡੀਆ ‘ਤੇ ਪੋਸਟ ਕਰਕੇ 18 ਲੋਕਾਂ ਦੀ ਮੌਤ ਦੀ ਜਾਣਕਾਰੀ ਦਿੱਤੀ।
मेरे लोकसभा के देवघर में श्रावण मास में कांवर यात्रा के दौरान बस और ट्रक के दुर्घटनाग्रस्त होने के कारण 18 श्रद्धालुओं की मौत हो गई है । बाबा बैद्यनाथ जी उनके परिजनों को दुख सहने की शक्ति प्रदान करें
— Dr Nishikant Dubey (@nishikant_dubey) July 29, 2025
ਜ਼ਖਮੀਆਂ ਨੂੰ ਹਸਪਤਾਲ ਪਹੁੰਚਾਇਆ
ਘਟਨਾ ਦੀ ਸੂਚਨਾ ਮਿਲਦੇ ਹੀ ਸਥਾਨਕ ਪ੍ਰਸ਼ਾਸਨ, ਪੁਲਿਸ ਅਤੇ ਐਂਬੂਲੈਂਸ ਦੀਆਂ ਟੀਮਾਂ ਤੁਰੰਤ ਮੌਕੇ ‘ਤੇ ਪਹੁੰਚ ਗਈਆਂ। ਸਾਰੇ ਜ਼ਖਮੀਆਂ ਨੂੰ ਦੇਵਘਰ ਦੇ ਵੱਖ-ਵੱਖ ਹਸਪਤਾਲਾਂ ਅਤੇ ਪ੍ਰਾਇਮਰੀ ਸਿਹਤ ਕੇਂਦਰਾਂ ਵਿੱਚ ਦਾਖਲ ਕਰਵਾਇਆ ਗਿਆ ਹੈ, ਜਿੱਥੇ ਉਨ੍ਹਾਂ ਦਾ ਇਲਾਜ ਚੱਲ ਰਿਹਾ ਹੈ। ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਰਾਹਤ ਅਤੇ ਬਚਾਅ ਕਾਰਜ ਜਾਰੀ ਹਨ।