No trending topics found.

View All Topics

ਵਿਕਰੇਤਾ ਤੋਂ ਇਸ਼ਤਿਹਾਰ

No trending categories found.

No trending topics found.

View All Topics

Search Based Ads

ਖਬਰਿਸਤਾਨ ਨੈੱਟਵਰਕ

ਸਟੋਰੀਜ਼ ਦੇਖੋ

ਖਬਰਿਸਤਾਨ ਨੈੱਟਵਰਕ-  ਮਹਾਰਾਸ਼ਟਰ ਤੋਂ ਇਕ ਕਲਯੁਗੀ ਕਪਲ ਦੀ ਕਾਇਰਾਨਾ ਹਰਕਤ ਸਾਹਮਣੇ ਆਈ ਹੈ, ਜਿਥੇ ਉਨ੍ਹਾਂ ਆਪਣੇ ਨਵਜੰਮੇ ਬੱਚੇ ਨੂੰ ਚੱਲਦੀ ਬੱਸ ਵਿਚੋਂ ਬਾਹਰ ਸੁੱਟ ਦਿੱਤਾ। ਮਾਮਲਾ ਪਰਭਣੀ ਤੋਂ ਸਾਹਮਣੇ ਆਇਆ ਹੈ, ਜਿਥੇ ਇੱਕ ਨੌਜਵਾਨ ਔਰਤ ਨੇ ਚੱਲਦੀ ਬੱਸ ਵਿੱਚ ਇੱਕ ਬੱਚੇ ਨੂੰ ਜਨਮ ਦਿੱਤਾ। ਇਸ ਤੋਂ ਬਾਅਦ, ਔਰਤ ਅਤੇ ਉਸਦੇ ਨਾਲ ਆਏ ਵਿਅਕਤੀ ਨੇ ਨਵਜੰਮੇ ਬੱਚੇ ਨੂੰ ਬੱਸ ਦੀ ਖਿੜਕੀ ਵਿੱਚੋਂ ਸੁੱਟ ਦਿੱਤਾ, ਜਿਸ ਕਾਰਨ ਉਸ ਦੀ ਮੌਤ ਹੋ ਗਈ। ਇਹ ਘਟਨਾ ਮੰਗਲਵਾਰ ਸਵੇਰੇ ਲਗਭਗ 6:30 ਵਜੇ ਪਥਰੀ-ਸੇਲੂ ਰੋਡ ‘ਤੇ ਵਾਪਰੀ।

ਮੀਡੀਆ ਰਿਪੋਰਟ ਮੁਤਾਬਕ ਰਿਤਿਕਾ ਢੇਰੇ (19) ਨਾਂ ਦੀ ਇੱਕ ਔਰਤ ਅਲਤਾਫ ਸ਼ੇਖ ਨਾਲ ਪੁਣੇ ਤੋਂ ਪਰਭਣੀ ਜਾ ਰਹੀ ਸਲੀਪਰ ਬੱਸ ਵਿੱਚ ਸਫਰ ਕਰ ਰਹੀ ਸੀ। ਸ਼ੇਖ ਔਰਤ ਦਾ ਪਤੀ ਹੋਣ ਦਾ ਦਾਅਵਾ ਕਰ ਰਿਹਾ ਸੀ। ਯਾਤਰਾ ਦੌਰਾਨ ਰਿਤਿਕਾ ਨੂੰ ਜਣੇਪੇ ਦੀਆਂ ਦਰਦਾਂ ਹੋਣ ਲੱਗੀਆਂ।

ਬੱਸ ਵਿਚ ਹੀ ਬੱਚੇ ਦਾ ਜਨਮ

ਰਿਤਿਕਾ ਨੇ ਬੱਸ ਵਿੱਚ ਹੀ ਬੱਚੇ ਨੂੰ ਜਨਮ ਦਿੱਤਾ। ਇਸ ਤੋਂ ਬਾਅਦ, ਰਿਤਿਕਾ ਅਤੇ ਅਲਤਾਫ ਨੇ ਨਵਜੰਮੇ ਬੱਚੇ ਨੂੰ ਕੱਪੜੇ ਵਿੱਚ ਲਪੇਟ ਕੇ ਚਲਦੀ ਬੱਸ ਵਿੱਚੋਂ ਬਾਹਰ ਸੁੱਟ ਦਿੱਤਾ। ਪੁਲਿਸ ਜਾਂਚ ਵਿੱਚ, ਦੋਵਾਂ ਨੇ ਦੱਸਿਆ ਕਿ ਉਹ ਬੱਚੇ ਨੂੰ ਪਾਲਣ ਵਿੱਚ ਅਸਮਰੱਥ ਸਨ, ਇਸ ਲਈ ਉਨ੍ਹਾਂ ਨੇ ਇਸਨੂੰ ਬੱਸ ਵਿੱਚੋਂ ਸੁੱਟ ਦਿੱਤਾ।

ਦੋਵੇਂ ਪੁਲਸ ਹਿਰਾਸਤ ਵਿਚ 

ਦੋਵੇਂ ਸੰਤ-ਪ੍ਰਯਾਗ ਟਰੈਵਲਜ਼ ਨਾਂ ਦੀ ਇਕ ਬੱਸ ਵਿਚ ਸਫਰ ਕਰ ਰਹੇ ਸਨ। ਬੱਸ ਡਰਾਈਵਰ ਨੇ ਦੇਖਿਆ ਕਿ ਖਿੜਕੀ ਵਿੱਚੋਂ ਕੁਝ ਸੁੱਟਿਆ ਗਿਆ ਸੀ। ਜਦੋਂ ਉਸਨੇ ਸ਼ੇਖ ਤੋਂ ਇਸ ਬਾਰੇ ਪੁੱਛਿਆ ਤਾਂ ਉਸ ਨੇ ਦੱਸਿਆ ਕਿ ਉਸਦੀ ਪਤਨੀ ਨੇ ਉਲਟੀ ਕੀਤੀ ਸੀ। ਇਸ ਦੌਰਾਨ, ਸੜਕ ‘ਤੇ ਇੱਕ ਵਿਅਕਤੀ ਨੇ ਵੀ ਦੇਖਿਆ ਕਿ ਬੱਸ ਵਿੱਚੋਂ ਕੁਝ ਸੁੱਟਿਆ ਗਿਆ ਹੈ। ਜਦੋਂ ਉਸਨੇ ਨੇੜੇ ਜਾ ਕੇ ਦੇਖਿਆ ਤਾਂ ਇਹ ਇੱਕ ਨਵਜੰਮਿਆ ਬੱਚਾ ਸੀ। ਉਸ ਨੇ ਤੁਰੰਤ ਇਸ ਬਾਰੇ ਪੁਲਿਸ ਨੂੰ ਸੂਚਿਤ ਕੀਤਾ।ਸੂਚਨਾ ਮਿਲਦੇ ਹੀ, ਇੱਕ ਪੁਲਿਸ ਟੀਮ ਨੇ ਬੱਸ ਨੂੰ ਰੋਕ ਲਿਆ। ਬੱਸ ਦੀ ਜਾਂਚ ਤੋਂ ਬਾਅਦ, ਰਿਤਿਕਾ ਅਤੇ ਸ਼ੇਖ ਨੂੰ ਹਿਰਾਸਤ ਵਿੱਚ ਲੈ ਲਿਆ ਗਿਆ।

ਪੁਲਿਸ ਦੇ ਅਨੁਸਾਰ, ਦੋਵੇਂ ਪਰਭਣੀ ਦੇ ਰਹਿਣ ਵਾਲੇ ਹਨ ਅਤੇ ਪਿਛਲੇ ਡੇਢ ਸਾਲ ਤੋਂ ਪੁਣੇ ਵਿੱਚ ਰਹਿ ਰਹੇ ਸਨ। ਦੋਵਾਂ ਨੇ ਆਪਣੇ ਆਪ ਨੂੰ ਪਤੀ-ਪਤਨੀ ਦੱਸਿਆ ਪਰ ਇਸ ਨੂੰ ਸਾਬਤ ਕਰਨ ਲਈ ਕੋਈ ਦਸਤਾਵੇਜ਼ ਨਹੀਂ ਦੇ ਸਕੇ। ਜੋੜੇ ਵਿਰੁੱਧ ਭਾਰਤੀ ਦੰਡਾਵਲੀ (BNS) ਦੀ ਧਾਰਾ 94 (3), (5) (ਜਨਮ ਨੂੰ ਲੁਕਾਉਣ ਅਤੇ ਲਾਸ਼ ਨੂੰ ਸੁੱਟਣ ਦੀ ਕੋਸ਼ਿਸ਼) ਤਹਿਤ ਮਾਮਲਾ ਦਰਜ ਕੀਤਾ ਗਿਆ ਹੈ।


 

ਵਿਆਜ ਆਧਾਰਿਤ ਵਿਗਿਆਪਨ

|

|

ਇਸ ਖ਼ਬਰ ਨੂੰ ਇੱਥੇ ਪੜ੍ਹੋ:

|

ਜ਼ਰੂਰ ਪੜ੍ਹੋ

ਇਹਨਾਂ ਨੂੰ ਪੜ੍ਹਨਾ ਨਾ ਭੁੱਲੋ :

|

|

|

ਖ਼ਬਰਿਸਤਾਨ ਨੈੱਟਵਰਕ: ਜਲੰਧਰ ‘ਚ ਨਕੋਦਰ ਰੋਡ ‘ਤੇ ਦਿਨ-ਦਹਾੜੇ ਮਹਿਲਾ ਡਾਕਟਰ

|

|

|

ਖ਼ਬਰਿਸਤਾਨ ਨੈੱਟਵਰਕ:ਪੰਜਾਬ ਦੇ ਰੱਖਿਆ ਸੇਵਾਵਾਂ ਭਲਾਈ, ਸੁਤੰਤਰਤਾ ਸੰਗਰਾਮੀ ਅਤੇ ਬਾਗਬਾਨੀ

|

|

|

ਖ਼ਬਰਿਸਤਾਨ ਨੈੱਟਵਰਕ: ਗਰਮੀਆਂ ਦੀਆਂ ਛੁੱਟੀਆਂ ਦੇ ਇਸ ਪੀਕ ਸੀਜ਼ਨ ਵਿੱਚ,

|

|

|

ਖ਼ਬਰਿਸਤਾਨ ਨੈੱਟਵਰਕ: ਪੰਜਾਬ ਅਤੇ ਚੰਡੀਗੜ੍ਹ ਵਿੱਚ ਮੌਸਮ ਦਾ ਮਿਜ਼ਾਜ ਇੱਕ

|

|

|

ਖ਼ਬਰਿਸਤਾਨ ਨੈੱਟਵਰਕ: ਜਲੰਧਰ ਦੇ White Diamond Resort ਦੇ ਮਾਲਕ ਹਨੀ

|

|

|

ਖ਼ਬਰਿਸਤਾਨ ਨੈੱਟਵਰਕ: ਪੰਜਾਬ ‘ਚ ਆਏ ਦਿਨ ਬਦਮਾਸ਼ਾਂ ਵੱਲੋਂ ਕਾਰੋਬਾਰੀਆ ਨੂੰ

|

|

|

ਖ਼ਬਰਿਸਤਾਨ ਨੈੱਟਵਰਕ:ਪਠਾਨਕੋਟ-ਸੁਜਾਨਪੁਰ ਰਸਤੇ ਦੀ ਵਰਤੋਂ ਕਰਨ ਵਾਲੇ ਯਾਤਰੀਆਂ ਲਈ ਮਹੱਤਵਪੂਰਨ

|

|

|

ਖ਼ਬਰਿਸਤਾਨ ਨੈੱਟਵਰਕ: ਪੰਜਾਬ ਦੀ ਸਿਆਸਤ ਵਿੱਚ ਹਲਚਲ ਦੇਖਣ ਨੂੰ ਮਿਲੀ

|

|

|

ਸ਼ਨਿਚਰਵਾਰ, ੧੯ ਵੈਸਾਖ (ਸੰਮਤ ੫੫੮ ਨਾਨਕਸ਼ਾਹੀ) ਸੋਰਠਿ ਮਹਲਾ ੫ ॥

|

|

|

ਖ਼ਬਰਿਸਤਾਨ ਨੈੱਟਵਰਕ: ਪੰਜਾਬ ਵਿਧਾਨ ਸਭਾ ਵਿੱਚ ਸ਼ੁੱਕਰਵਾਰ ਨੂੰ ਮੁੱਖ ਮੰਤਰੀ

ਸੂਚਨਾਵਾਂ: ਸਾਡੀ ਐਪ ਡਾਊਨਲੋਡ ਕਰੋ

ਖੋਜ-ਅਧਾਰਿਤ ਵਿਗਿਆਪਨ

ਸ਼ੇਅਰ ਬਾਜ਼ਾਰ

NIFTY 50.Live - Live Chart, Live Stock Market News, Live Chart Analysis, International Charts

ਮੌਸਮ

More forecasts: 30 day forecast Orlando

ਅੱਜ ਦਾ ਰਾਸ਼ੀਫਲ