View All Topics

ਵਿਕਰੇਤਾ ਤੋਂ ਇਸ਼ਤਿਹਾਰ

View All Topics

Search Based Ads

ਖਬਰਿਸਤਾਨ ਨੈੱਟਵਰਕ

ਸਟੋਰੀਜ਼ ਦੇਖੋ

ਖਬਰਿਸਤਾਨ ਨੈੱਟਵਰਕ- ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਦੇ ਸਬੰਧ ਵਿੱਚ ਭਲਕੇ ਯਾਨੀ 02 ਜਨਵਰੀ 2026 ਦਿਨ ਸ਼ੁਕਰਵਾਰ ਨੂੰ ਜਲੰਧਰ ਸ਼ਹਿਰ ਵਿਚ ਵਿਸ਼ਾਲ ਨਗਰ ਕੀਰਤਨ ਸਜਾਇਆ ਜਾ ਰਿਹਾ ਹੈ। ਇਹ ਨਗਰ ਕੀਰਤਨ ਗੁਰਦੁਆਰਾ ਸ਼੍ਰੀ ਗੁਰੂ ਸਿੰਘ ਸਭਾ ਮੁਹੱਲਾ ਗੋਬਿੰਦਗੜ੍ਹ ਜਲੰਧਰ ਤੋਂ ਆਰੰਭ ਹੋ ਕਿ ਐਸ.ਡੀ ਕਾਲਜ-ਭਾਰਤ ਸੋਡਾ ਫੈਕਟਰੀ-ਰੇਲਵੇ ਰੋਡ-ਮੰਡੀ ਫੈਟਨਗੰਜ–ਗੁਰਦੁਆਰਾ ਦੀਵਾਨ ਅਸਥਾਨ ਸੈਂਟਰਲ ਟਾਊਨ-ਮਿਲਾਪ ਚੋਂਕ-ਫਗਵਾੜਾ ਗੇਟ-ਸ਼ਹੀਦ ਭਗਤ ਸਿੰਘ ਚੋਂਕ-ਪੰਜ ਪੀਰ ਚੋਂਕ- ਖਿੰਗਰਾ ਗੇਟ-ਗੁਰਦੁਆਰਾ ਸ਼੍ਰੀ ਸਿੰਘ ਸਭਾ ਅੱਡਾ ਹੁਸ਼ਿਆਰਪੁਰ-ਮਾਈ ਹੀਰਾ ਗੇਟ-ਭਗਵਾਨ ਵਾਲਮੀਕ ਗੇਟ-ਪਟੇਲ ਚੋਂਕ-ਸਬਜੀ ਮੰਡੀ ਚੋਂਕ-ਜੇਲ੍ਹ ਚੋਂਕ-ਬਸਤੀ ਅੱਡਾ ਚੌਂਕ-ਭਗਵਾਨ ਵਾਲਮੀਕ ਚੋਂਕ (ਜੋਤੀ ਚੌਂਕ)-ਰੈਣਕ ਬਜਾਰ-ਮਿਲਾਪ ਚੌਂਕ ਵੱਲੋਂ ਹੁੰਦਿਆਂ ਹੋਇਆ ਗੁਰਦੁਆਰਾ ਸ਼੍ਰੀ ਦੀਵਾਨ ਅਸਥਾਨ ਸੈਂਟਰਲ ਟਾਊਨ ਵਿਖੇ ਸਮਾਪਤ ਹੋਵੇਗਾ।

ਸਵੇਰੇ 9 ਤੋਂ ਰਾਤ 10 ਵਜੇ ਤੱਕ ਇਹ ਰੂਟ ਰਹਿਣਗੇ ਡਾਇਵਰਟ

ਨਗਰ ਕੀਰਤਨ ਵਿੱਚ ਸੰਗਤਾਂ ਦੀ ਭਾਰੀ ਆਮਦ ਦੀ ਮੱਦੇਨਜ਼ਰ ਨਗਰ ਕੀਰਤਨ ਦੇ ਉਕਤ ਰੂਟ ਉਤੇ ਕਮਿਸ਼ਨਰੇਟ ਪੁਲਿਸ ਜਲੰਧਰ ਵੱਲੋਂ 02 ਜਨਵਰੀ 2026 ਨੂੰ ਸਵੇਰੇ 09.00 ਤੋਂ ਰਾਤ 10.00 ਵਜੇ ਤੱਕ ਇਨ੍ਹਾਂ ਪੁਆਂਇੰਟਾਂ/ਚੋਂਕਾਂ ਤੋਂ ਆਵਾਜਾਈ ਨੂੰ ਡਾਇਵਰਟ ਕੀਤਾ ਗਿਆ ਹੈ, ਜਿਨ੍ਹਾਂ ਵਿਚ 1. ਮਦਨ ਫਿਲੋਰ ਮਿੱਲ ਚੋਂਕ, 2. ਅਲਾਸਕਾ ਚੋਂਕ, 3. ਟੀ-ਪੁਆਂਇੰਟ ਰੇਲਵੇ ਸਟੇਸ਼ਨ, 4. ਇਕਹਰੀ ਪੁੱਲੀ ਦਮੋਰੀਆ ਪੁੱਲ, 5. ਕਿਸ਼ਨਪੁਰਾ ਚੋਂਕ/ਰੇਲਵੇ ਫਾਟਕ, 6. ਦੁਆਬਾ ਚੋਂਕ/ਰੇਲਵੇ ਫਾਟਕ, 7. ਪਟੇਲ ਚੋਂਕ, 8. ਵਰਕਸ਼ਾਪ ਚੋਂਕ, 9. ਕਪੂਰਥਲਾ ਚੋਂਕ, 10. ਚਿੱਕ-ਚਿੱਕ ਚੋਂਕ, 11. ਲਕਸ਼ਮੀ ਨਰਾਇਣ ਮੰਦਰ ਮੋੜ, 12. ਫੁੱਟਬਾਲ ਚੌਂਕ, 13, ਟੀ.ਪੁਆਂਇੰਟ ਸ਼ਕਤੀ ਨਗਰ, 14. ਨਕੋਦਰ ਚੌਂਕ, 15. ਸਕਾਈਲਾਰਕ ਚੋਂਕ, 16, ਪ੍ਰੀਤ ਹੋਟਲ ਮੋੜ, 17. ਮਖਦੂਮਪੁਰਾ ਗਲੀ (ਫੁੱਲਾਂਵਾਲਾ ਚੌਂਕ), 18. ਪਲਾਜਾ ਚੋਂਕ, 19. ਕੰਪਨੀ ਬਾਗ ਚੋਂਕ (ਪੀ.ਐਨ.ਬੀ ਚੌਂਕ), 20, ਮਿਲਾਪ ਚੌਂਕ, 21. ਸ਼ਾਸ਼ਤਰੀ ਮਾਰਕੀਟ ਚੋਂਕ ਸ਼ਾਮਲ ਹਨ।

ਟ੍ਰੈਫਿਕ ਪੁਲਸ ਵਲੋਂ ਅਪੀਲ

ਵਾਹਨ ਚਾਲਕਾਂ/ਪਬਲਿਕ ਨੂੰ ਅਪੀਲ ਕੀਤੀ ਗਈ ਹੈ ਕਿ ਇਸ ਦਿਨ ਉਪਰੋਕਤ ਨਿਰਧਾਰਿਤ ਰੂਟ ਦਾ ਇਸਤੇਮਾਲ ਕਰਨ ਦੀ ਬਜਾਏ ਹੋਰ ਬਦਲਵੇਂ ਲਿੰਕ ਰਸਤਿਆਂ ਦਾ ਇਸਤੇਮਾਲ ਕੀਤਾ ਜਾਵੇ। ਵਧੇਰੇ ਜਾਣਕਾਰੀ ਅਤੇ ਸਹਾਇਤਾ ਲਈ ਟਰੈਫਿਕ ਪੁਲਿਸ ਦੇ ਹੈਲਪ ਲਾਈਨ ਨੰਬਰ 0181-2227296 ਉਤੇ ਸੰਪਰਕ ਕੀਤਾ ਜਾ ਸਕਦਾ ਹੈ।

ਵਿਆਜ ਆਧਾਰਿਤ ਵਿਗਿਆਪਨ

|

|

ਇਸ ਖ਼ਬਰ ਨੂੰ ਇੱਥੇ ਪੜ੍ਹੋ:

|

ਜ਼ਰੂਰ ਪੜ੍ਹੋ

ਇਹਨਾਂ ਨੂੰ ਪੜ੍ਹਨਾ ਨਾ ਭੁੱਲੋ :

|

|

|

ਖਬਰਿਸਤਾਨ ਨੈੱਟਵਰਕ- ਜਲੰਧਰ ਦੇ ਅਰਬਨ ਅਸਟੇਟ ਫੇਜ਼-2 ਵਿਚ ਬਲੈਕ ਬਾਲ

|

|

|

ਸ਼ਨਿਚਰਵਾਰ, ੩੦ ਜੇਠ (ਸੰਮਤ ੫੫੮ ਨਾਨਕਸ਼ਾਹੀ) ਰਾਗੁ ਬਿਲਾਵਲੁ ਮਹਲਾ ੫

|

|

|

ਖਬਰਿਸਤਾਨ ਨੈੱਟਵਰਕ- ਅੱਜ ਦੁਪਹਿਰ ਸਮੇਂ ਜਲੰਧਰ ਦੇ ਕਿਸ਼ਨਪੁਰਾ ਚੌਕ ਨੇੜੇ

|

|

|

ਖਬਰਿਸਤਾਨ ਨੈੱਟਵਰਕ- ਸ਼੍ਰੋਮਣੀ ਅਕਾਲੀ ਦਲ ਆਗੂ ਪਰਮਬੰਸ ਸਿੰਘ ‘ਬੰਟੀ’ ਰੋਮਾਣਾ

|

|

|

ਸ਼ੁੱਕਰਵਾਰ, ੨੯ ਜੇਠ (ਸੰਮਤ ੫੫੮ ਨਾਨਕਸ਼ਾਹੀ) ਧਨਾਸਰੀ ਛੰਤ ਮਹਲਾ ੪

|

|

|

ਖ਼ਬਰਿਸਤਾਨ ਨੈੱਟਵਰਕ: ਪੰਜਾਬ ਸਰਕਾਰ ਵੱਲੋਂ ਜਲੰਧਰ ਦੇ ਸਾਈਂ ਦਾਸ ਸਕੂਲ

|

|

|

ਖਬਰਿਸਤਾਨ ਨੈੱਟਵਰਕ- ਜਲੰਧਰ ਸ਼ੇਖਾਂ ਬਾਜ਼ਾਰ ਦੇ ਪ੍ਰਧਾਨ ਜਸਪ੍ਰੀਤ ਸਿੰਘ ਰਿੱਪੀ

|

|

|

ਖਬਰਿਸਤਾਨ ਨੈੱਟਵਰਕ- ਪਾਕਿਸਤਾਨ ਸਥਿਤ ਇਤਿਹਾਸਕ ਗੁਰਧਾਮਾਂ ਦੇ ਦਰਸ਼ਨਾਂ ਲਈ ਸਿੱਖ

|

|

|

ਬੁੱਧਵਾਰ, ੨੭ ਜੇਠ (ਸੰਮਤ ੫੫੮ ਨਾਨਕਸ਼ਾਹੀ) ਧਨਾਸਰੀ ਮਹਲਾ ੫॥ ਫਿਰਤ

ਸੂਚਨਾਵਾਂ: ਸਾਡੀ ਐਪ ਡਾਊਨਲੋਡ ਕਰੋ

ਖੋਜ-ਅਧਾਰਿਤ ਵਿਗਿਆਪਨ

ਸ਼ੇਅਰ ਬਾਜ਼ਾਰ

NIFTY 50.Live - Live Chart, Live Stock Market News, Live Chart Analysis, International Charts

ਮੌਸਮ

More forecasts: 30 day forecast Orlando

ਅੱਜ ਦਾ ਰਾਸ਼ੀਫਲ