View All Topics

ਵਿਕਰੇਤਾ ਤੋਂ ਇਸ਼ਤਿਹਾਰ

View All Topics

Search Based Ads

ਖਬਰਿਸਤਾਨ ਨੈੱਟਵਰਕ

ਸਟੋਰੀਜ਼ ਦੇਖੋ

ਖ਼ਬਰਿਸਤਾਨ ਨੈੱਟਵਰਕ: ਜਲੰਧਰ ਦੇ ਮਾਡਲ ਟਾਊਨ ਗੁਰਦੁਆਰਾ ਸਾਹਿਬ ਦੇ ਬਾਹਰ ਆਮ ਆਦਮੀ ਪਾਰਟੀ (AAP) ਦੇ ਆਗੂ ਲੱਕੀ ਓਬਰਾਏ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ। ਉਹ ਰੋਜ਼ਾਨਾ ਦੀ ਤਰ੍ਹਾਂ ਸਵੇਰੇ ਗੁਰਦੁਆਰਾ ਸਾਹਿਬ ਮੱਥਾ ਟੇਕਣ ਪਹੁੰਚੇ ਸਨ। ਜਿਵੇਂ ਹੀ ਉਹ ਬਾਹਰ ਆਏ ਤਾਂ ਹਮਲਾਵਰਾਂ ਨੇ ਉਨ੍ਹਾਂ ‘ਤੇ ਗੋਲੀਆਂ ਚਲਾ ਦਿੱਤੀਆਂ। ਦੱਸਿਆ ਜਾ ਰਿਹਾ ਹੈ ਕਿ ਇਹ ਕਤਲ ਕਾਲਜ ਦੀ ਪ੍ਰਧਾਨਗੀ ਨੂੰ ਲੈ ਕੇ ਕੀਤਾ ਗਿਆ ਹੈ, ਸੋਸ਼ਲ ਮੀਡੀਆ ‘ਤੇ ਜੱਸ ਬੁੱਟਰ ਨਾਮ ਦੇ ਵਿਅਕਤੀ ਵੱਲੋਂ ਇੱਕ ਪੋਸਟ ਵੀ ਸ਼ੇਅਰ ਕੀਤੀ ਗਈ ਹੈ।

ਸੋਸ਼ਲ ਮੀਡੀਆ ‘ਤੇ ਪੋਸਟ ਪਾ ਕੇ ਲਈ ਜ਼ਿੰਮੇਵਾਰੀ

ਜੱਸ ਬੁੱਟਰ ਨੇ ਪੋਸਟ ਸਾਂਝੀ ਕਰਦਿਆਂ ਲਿਖਿਆ ਹੈ ਕਿ ਜਦੋਂ ਅਸੀਂ ਖਾਲਸਾ ਕਾਲਜ ਜਲੰਧਰ ਦਾ ਪ੍ਰਧਾਨ ਲਗਾਇਆ ਸੀ, ਤਾਂ ਸਭ ਨੂੰ ਦੱਸ ਕੇ ਲਗਾਇਆ ਸੀ। ਅੱਜ ਕੁਝ ਲੋਕ ਉੱਠ ਕੇ ਬੋਲਣ ਲੱਗ ਪਏ ਹਨ ਕਿ ਪ੍ਰਧਾਨਗੀ ਵਾਪਸ ਲੈ ਲਈ ਜਾਵੇ। ਖਾਲਸਾ ਕਾਲਜ ਜਲੰਧਰ ਵਿੱਚ ਸ਼ੇਰੂ ਗਰੁੱਪ ਵੱਲੋਂ ਭਾਜੀ ਤਜਿੰਦਰ ਸਿੰਘ (ਸ਼ੇਰੂ ਭਾਜੀ) ਦੇ ਹੋਣ ਕਰਕੇ ਹੀ ਸਭ ਕੁਝ ਚੱਲ ਰਿਹਾ ਹੈ।

ਸਰਦਾਰ ਨਛੱਤਰ ਸਿੰਘ ਬੇਈ ਵੱਲੋਂ ਇਹ ਪ੍ਰਧਾਨਗੀ ਹਰ ਸਾਲ ਦਿੱਤੀ ਜਾਂਦੀ ਹੈ ਅਤੇ ਸਾਰੇ ਸ਼ੇਰੂ ਗਰੁੱਪ ਨਾਲ ਸਲਾਹ ਕਰਕੇ ਹੀ ਪ੍ਰਧਾਨ ਬਣਾਇਆ ਜਾਂਦਾ ਹੈ। ਜੋ ਫੇਸਬੁੱਕ ‘ਤੇ ਫੋਲੜੀਵਾਲ ਵੱਲੋਂ ਸਟੋਰੀ ਪਾਈ ਗਈ ਹੈ ਕਿ ਸਾਡਾ ਦੋਵਾਂ ਪ੍ਰਧਾਨਗੀਆਂ ਨਾਲ ਕੋਈ ਲੈਣਾ-ਦੇਣਾ ਨਹੀਂ ਹੈ, ਉਸ ਬਾਰੇ ਮੈਂ ਇੱਕ ਗੱਲ ਸਾਫ਼ ਕਰ ਦਵਾਂ ਕਿ ਵੀਰ ਬੁੱਧੂ ਨਾਲ ਸਾਡਾ ਵੀ ਕੋਈ ਲੈਣਾ-ਦੇਣਾ ਨਹੀਂ ਹੈ। ਜੋ ਪ੍ਰਧਾਨਗੀ ਪਹਿਲਾਂ ਹੋਈ ਸੀ, ਹਰ ਸਾਲ ਦੀ ਤਰ੍ਹਾਂ ਉਹੀ ਸਾਡੇ ਖਾਲਸਾ ਕਾਲਜ ਜਲੰਧਰ ਦੀ ਪ੍ਰਧਾਨਗੀ ਹੈ।

ਪੋਸਟ ਵਿੱਚ ਅੱਗੇ ਲਿਖਿਆ ਗਿਆ ਹੈ ਕਿ ਤੂੰ ਵੀ ਵੀਰ ਪ੍ਰਧਾਨ ਨੂੰ ਕਹਿੰਦਾ ਹੈਂ ਕਿ ਤੂੰ ਪ੍ਰਧਾਨਗੀ ਵਾਪਸ ਕਰ ਦੇ। ਵੀਰ 2020 ਤੋਂ 2024 ਤੱਕ ਤੂੰ ਇੰਡੀਆ (ਪੰਜਾਬ) ਵਿੱਚ ਹੀ ਸੀ, ਉਦੋਂ ਕਰ ਲੈਂਦਾ ਜੋ ਕਰਨਾ ਸੀ। ਹੁਣ ਤੂੰ ਅਮਰੀਕਾ ਜਾ ਕੇ ਫੇਸਬੁੱਕ ‘ਤੇ ਪੋਸਟਾਂ ਪਾ ਰਿਹਾ ਹੈਂ। ਕੋਈ ਗੱਲ ਨਹੀਂ, ਜਦੋਂ ਚਾਹੇ ਜਿੱਥੇ ਚਾਹੇ ਖੁੱਲ੍ਹਾ ਸੱਦਾ ਹੈ।

ਪਰ ਗੱਲ ਮਰਦਾਂ ਵਾਲੀ ਕਰਨਾ, ਅਜਿਹੇ ਕਿਸੇ ਨੂੰ ਨਾ ਭੇਜਣਾ ਜੋ ਸਿੱਧਾ ਛਾਤੀ ਵਿੱਚ ਆ ਕੇ ਲੱਗੇ। ਜਦੋਂ ਤੂੰ ਪੰਜਾਬ ਵਿੱਚ ਸੀ, ਉਦੋਂ ਤੂੰ ਨਛੱਤਰ ਨੂੰ ਵੱਡਾ ਭਰਾ ਅਤੇ ਪਿਤਾ ਮੰਨਦਾ ਸੀ, ਪਰ ਅੱਜ ਅਮਰੀਕਾ ਜਾ ਕੇ ਤੇਰੀ ਹਵਾ ਖਰਾਬ ਹੋ ਗਈ ਹੈ।

ਵਿਆਜ ਆਧਾਰਿਤ ਵਿਗਿਆਪਨ

|

|

ਇਸ ਖ਼ਬਰ ਨੂੰ ਇੱਥੇ ਪੜ੍ਹੋ:

|

ਜ਼ਰੂਰ ਪੜ੍ਹੋ

ਇਹਨਾਂ ਨੂੰ ਪੜ੍ਹਨਾ ਨਾ ਭੁੱਲੋ :

|

|

|

|

|

|

ਖਬਰਿਸਤਾਨ ਨੈੱਟਵਰਕ- ਨਵਾਂਸ਼ਹਿਰ ਦੇ ਬਰਾਦਰੀ ਗਾਰਡਨ ਵਿਖੇ ਜ਼ਿਲ੍ਹਾ ਪੱਧਰੀ 12ਵਾਂ

|

|

|

|

|

|

|

|

|

ਤਰਨਤਾਰਨ ਤੋਂ ਇੱਕ ਦਰਦਨਾਕ ਘਟਨਾ ਸਾਹਮਣੇ ਆਈ ਹੈ। ਪਿੰਡ ਦੁਗਲਵਾਲਾ

|

|

|

ਅਮਰੀਕਾ ਅਤੇ ਈਰਾਨ ਵਿਚਾਲੇ ਚੱਲ ਰਹੇ ਤਣਾਅ ਅਤੇ ਯੁੱਧ ਨੂੰ

ਸੂਚਨਾਵਾਂ: ਸਾਡੀ ਐਪ ਡਾਊਨਲੋਡ ਕਰੋ

ਖੋਜ-ਅਧਾਰਿਤ ਵਿਗਿਆਪਨ

ਸ਼ੇਅਰ ਬਾਜ਼ਾਰ

NIFTY 50.Live - Live Chart, Live Stock Market News, Live Chart Analysis, International Charts

ਮੌਸਮ

More forecasts: 30 day forecast Orlando

ਅੱਜ ਦਾ ਰਾਸ਼ੀਫਲ