ਖਬਰਿਸਤਾਨ ਨੈੱਟਵਰਕ- ਸੀਨੀਅਰ ਸੀ.ਪੀ.ਆਈ. (ਐਮ) ਨੇਤਾ ਅਤੇ ਕੇਰਲ ਦੇ ਸਾਬਕਾ ਮੁੱਖ ਮੰਤਰੀ ਵੀ.ਐਸ. ਅਚੁਤਾਨੰਦਨ ਦਾ ਦਿਹਾਂਤ ਹੋ ਗਿਆ ਹੈ। ਉਨ੍ਹਾਂ ਦੀ ਉਮਰ 101 ਸਾਲ ਸੀ। ਦਿਲ ਦਾ ਦੌਰਾ ਪੈਣ ਤੋਂ ਬਾਅਦ ਉਨ੍ਹਾਂ ਦਾ ਇਕ ਨਿੱਜੀ ਹਸਪਤਾਲ ਵਿਚ ਇਲਾਜ ਚੱਲ ਰਿਹਾ ਸੀ, ਜਿਥੇ ਉਨ੍ਹਾਂ ਦਾ ਅੱਜ ਦਿਹਾਂਤ ਹੋ ਗਿਆ।
ਦਿਲ ਦਾ ਦੌਰਾ ਪੈਣ ਕਾਰਣ ਹਸਪਤਾਲ ਸਨ ਦਾਖਲ
ਕੇਰਲ ਦੇ ਸਭ ਤੋਂ ਸਤਿਕਾਰਤ ਕਮਿਊਨਿਸਟ ਨੇਤਾਵਾਂ ਵਿਚੋਂ ਇਕ ਅਤੇ ਸਾਬਕਾ ਮੁੱਖ ਮੰਤਰੀ ਵੀ.ਐਸ.ਅਚੁਤਾਨੰਦਨ ਦਾ ਸੋਮਵਾਰ ਦਿਹਾਂਤ ਹੋ ਗਿਆ। ਉਹ 23 ਜੂਨ ਤੋਂ ਦਿਲ ਦਾ ਦੌਰਾ ਪੈਣ ਤੋਂ ਬਾਅਦ ਐਸ.ਯੂ.ਟੀ. ਹਸਪਤਾਲ ਦੇ ਆਈ.ਸੀ.ਯੂ. ਵਿਚ ਸਨ।
ਸਾਬਕਾ ਸੀ ਐੱਮ ਬਾਰੇ
ਕਾਮਰੇਡ ਵੀਐਸ ਅਚੁਤਾਨੰਦਨ ਪ੍ਰਸਿੱਧ ਕਮਿਊਨਿਸਟ ਨੇਤਾ ਅਤੇ ਕੇਰਲਾ ਦੇ ਸਾਬਕਾ ਮੁੱਖ ਮੰਤਰੀ (2006-2011)। ਆਜ਼ਾਦੀ ਘੁਲਾਟੀਏ, ਖੇਤੀਬਾੜੀ ਮਜ਼ਦੂਰਾਂ ਦੇ ਅੰਦੋਲਨ ਦੇ ਨੇਤਾ ਅਤੇ ਪੁੰਨਾਪਰਾ-ਵਾਇਲਰ ਵਿਦਰੋਹ ਦੇ ਇੱਕ ਪ੍ਰਬੰਧਕ, ਕਾਮਰੇਡ ਵੀਐਸ ਸੀਪੀਆਈ(ਐਮ) ਦੇ ਸੰਸਥਾਪਕ ਨੇਤਾ ਸਨ।