No trending topics found.

View All Topics

ਵਿਕਰੇਤਾ ਤੋਂ ਇਸ਼ਤਿਹਾਰ

No trending categories found.

No trending topics found.

View All Topics

Search Based Ads

ਖਬਰਿਸਤਾਨ ਨੈੱਟਵਰਕ

ਸਟੋਰੀਜ਼ ਦੇਖੋ

ਖਬਰਿਸਤਾਨ ਨੈੱਟਵਰਕ- ਫਰੀਦਾਬਾਦ ਤੋਂ ਇਕ ਖੌਫਨਾਕ ਮਾਮਲਾ ਸਾਹਮਣੇ ਆਇਆ ਹੈ, ਜਿਥੇ ਇਕ ਪਰਿਵਾਰ ਨੇ  ਆਪਣੀ ਨੂੰਹ ਦਾ ਕਤਲ ਕਰ ਕੇ ਉਸ ਦੀ ਲਾਸ਼ ਘਰ ਦੇ ਬਾਹਰ ਇਕ ਗੱਡੇ ਵਿਚ ਦਫਨਾ ਦਿੱਤੀ। ਜਾਣਕਾਰੀ ਅਨੁਸਾਰ ਪੱਲਾ ਥਾਣਾ ਖੇਤਰ ਦੇ ਅਧੀਨ ਆਉਂਦੇ ਰੋਸ਼ਨ ਨਗਰ ਦੀ ਲੇਨ ਨੰਬਰ ਇੱਕ ਵਿੱਚ ਇੱਕ ਪਰਿਵਾਰ ਨੇ ਮਿਲ ਕੇ ਦੋ ਮਹੀਨੇ ਪਹਿਲਾਂ ਆਪਣੀ ਨੂੰਹ ਦਾ ਕਤਲ ਕਰ ਦਿੱਤਾ ਸੀ। ਉਨ੍ਹਾਂ ਨੇ ਘਰ ਦੇ ਸਾਹਮਣੇ ਵਾਲੀ ਲੇਨ ਵਿੱਚ 10 ਫੁੱਟ ਡੂੰਘਾ ਟੋਆ ਪੁੱਟਿਆ ਅਤੇ ਲਾਸ਼ ਨੂੰ ਉਸ ਵਿੱਚ ਦੱਬ ਦਿੱਤਾ।  

2 ਮਹੀਨੇ ਪਹਿਲਾਂ ਘਟਨਾ ਨੂੰ ਦਿੱਤਾ ਸੀ ਅੰਜਾਮ

ਰਿਪੋਰਟ ਮੁਤਾਬਕ ਇਸ ਘਟਨਾ ਨੂੰ ਅਪ੍ਰੈਲ ਮਹੀਨੇ ਨੂੰ ਅੰਜਾਮ ਦਿੱਤਾ ਗਿਆ ਸੀ ਪਰ ਫਿਰ ਪਰਿਵਾਰ ਨੇ ਪੱਲਾ ਥਾਣੇ ਵਿੱਚ ਵਿਆਹੁਤਾ ਔਰਤ ਦੇ ਲਾਪਤਾ ਹੋਣ ਦੀ ਸ਼ਿਕਾਇਤ ਦਰਜ ਕਰਵਾਈ। ਵਿਆਹੁਤਾ ਔਰਤ ਦੇ ਮਾਪੇ ਸ਼ੱਕ ਜਤਾਉਂਦੇ ਰਹੇ। ਉਨ੍ਹਾਂ ਨੇ ਟੋਏ ਬਾਰੇ ਵੀ ਸਵਾਲ ਉਠਾਏ ਪਰ ਇਸ ਨੂੰ ਗੰਭੀਰਤਾ ਨਾਲ ਨਹੀਂ ਲਿਆ ਗਿਆ। ਫਿਰ ਸ਼ੁੱਕਰਵਾਰ ਸਵੇਰੇ ਪੁਲਿਸ ਨੇ ਟੋਆ ਪੁੱਟਿਆ ਅਤੇ ਲਾਸ਼ ਨੂੰ ਬਾਹਰ ਕੱਢਿਆ। 

ਅਰੁਣ ਨੇ ਆਪਣੀ ਪਤਨੀ ਦੇ ਲਾਪਤਾ ਹੋਣ ਦਾ ਡਰਾਮਾ ਰਚਿਆ

ਅਰੁਣ ਨੇ ਇਸ ਘਿਨਾਉਣੇ ਅਪਰਾਧ ਨੂੰ ਛੁਪਾਉਣ ਲਈ ਇੱਕ ਯੋਜਨਾਬੱਧ ਸਾਜ਼ਿਸ਼ ਰਚੀ ਸੀ। ਉਸਨੇ ਗੁਆਂਢੀਆਂ ਨੂੰ ਦੱਸਿਆ ਕਿ ਉਹ ਘਰ ਦੇ ਬਾਹਰ ਇੱਕ ਸੋਕ ਪਿਟ (ਪਾਣੀ ਦੀ ਨਿਕਾਸੀ ਦਾ ਟੋਆ) ਬਣਵਾ ਰਿਹਾ ਹੈ, ਕਿਉਂਕਿ ਇਸ ਇਲਾਕੇ ਵਿੱਚ ਕੋਈ ਡਰੇਨੇਜ ਸਿਸਟਮ ਨਹੀਂ ਹੈ। ਉਸਨੇ ਰਾਤ ਦੇ ਹਨੇਰੇ ਵਿੱਚ ਲਾਸ਼ ਨੂੰ ਟੋਏ ਵਿੱਚ ਦੱਬ ਕੇ ਇਹ ਅਪਰਾਧ ਕੀਤਾ, ਤਾਂ ਜੋ ਕਿਸੇ ਨੂੰ ਸ਼ੱਕ ਨਾ ਹੋਵੇ। ਕਤਲ ਤੋਂ ਬਾਅਦ, ਅਰੁਣ ਨੇ ਆਪਣੀ ਪਤਨੀ ਦੇ ਲਾਪਤਾ ਹੋਣ ਦਾ ਡਰਾਮਾ ਰਚਿਆ। 23 ਅਪ੍ਰੈਲ ਨੂੰ, ਉਸਨੇ ਤਨੂ ਦੇ ਪਰਿਵਾਰ ਨੂੰ ਦੱਸਿਆ ਕਿ ਉਹ ਕਿਤੇ ਗਾਇਬ ਹੋ ਗਈ ਹੈ। ਅਗਲੇ ਦਿਨ, 24 ਅਪ੍ਰੈਲ ਨੂੰ, ਅਰੁਣ ਨੇ ਪੱਲਾ ਪੁਲਿਸ ਸਟੇਸ਼ਨ ਵਿੱਚ ਤਨੂ ਦੀ ਗੁੰਮਸ਼ੁਦਗੀ ਦੀ ਰਿਪੋਰਟ ਦਰਜ ਕਰਵਾਈ ਅਤੇ ਪੁਲਿਸ ‘ਤੇ ਆਪਣੀ ਪਤਨੀ ਦੀ ਭਾਲ ਲਈ ਦਬਾਅ ਪਾਉਂਦਾ ਰਿਹਾ।

ਸਖ਼ਤੀ ਨਾਲ ਪੁੱਛਗਿੱਛ ਕਰਨ ਉਤੇ ਜੁਰਮ ਕੀਤਾ ਕਬੂਲ

ਲਗਭਗ ਦੋ ਮਹੀਨਿਆਂ ਤੱਕ, ਉਹ ਪੁਲਿਸ ਨੂੰ ਗੁੰਮਰਾਹ ਕਰਨ ਵਿੱਚ ਸਫਲ ਰਿਹਾ। ਹਾਲਾਂਕਿ, ਦੋ ਦਿਨ ਪਹਿਲਾਂ ਜਾਂਚ ਦੌਰਾਨ ਪੁਲਿਸ ਨੂੰ ਕੁਝ ਸ਼ੱਕੀ ਸੁਰਾਗ ਮਿਲੇ, ਜਿਸ ਤੋਂ ਬਾਅਦ ਅਰੁਣ ਅਤੇ ਉਸਦੇ ਪਿਤਾ ਭੂਪ ਸਿੰਘ ਨੂੰ ਹਿਰਾਸਤ ਵਿੱਚ ਲੈ ਕੇ ਪੁੱਛਗਿੱਛ ਕੀਤੀ ਗਈ। ਸਖ਼ਤ ਪੁੱਛਗਿੱਛ ਦੌਰਾਨ, ਅਰੁਣ ਨੇ ਕਤਲ ਦਾ ਇਕਬਾਲ ਕੀਤਾ ਅਤੇ ਲਾਸ਼ ਨੂੰ ਟੋਏ ਵਿੱਚ ਦੱਬਣ ਦਾ ਭੇਤ ਖੁੱਲ੍ਹ ਗਿਆ। ਤਨੂ ਦਾ ਪਰਿਵਾਰ ਉੱਤਰ ਪ੍ਰਦੇਸ਼ ਦੇ ਸ਼ਿਕੋਹਾਬਾਦ ਦਾ ਰਹਿਣ ਵਾਲਾ ਹੈ। ਉਸਦੀ ਵੱਡੀ ਭੈਣ ਪ੍ਰੀਤੀ ਨੇ ਦੱਸਿਆ ਕਿ ਤਨੂ ਦਾ ਵਿਆਹ ਦੋ ਸਾਲ ਪਹਿਲਾਂ ਅਰੁਣ ਸਿੰਘ ਨਾਲ ਹੋਇਆ ਸੀ। ਵਿਆਹ ਤੋਂ ਬਾਅਦ ਹੀ ਤਨੂ ਨੂੰ ਦਾਜ ਲਈ ਤਸੀਹੇ ਦਿੱਤੇ ਜਾਂਦੇ ਸਨ। ਪ੍ਰੀਤੀ ਦੇ ਅਨੁਸਾਰ, ਤੰਨੂ ਨੂੰ ਵੀ ਕੁੱਟਿਆ ਗਿਆ ਸੀ, ਜਿਸ ਕਾਰਨ ਉਹ ਇੱਕ ਸਾਲ ਤੱਕ ਆਪਣੀ ਮਾਂ ਨਾਲ ਆਪਣੇ ਨਾਨਕੇ ਘਰ ਰਹੀ। 24 ਸਾਲਾ ਵਿਆਹੁਤਾ ਤਨੂ ਰਾਜਪੂਤ ਨੂੰ ਸਹੁਰੇ ਪਰਿਵਾਰ ਨੇ ਮਾਰ ਕੇ ਗੱਡੇ ਵਿਟ ਸੁੱਟ ਦਿੱਤਾ।

ਤੰਨੂ ਨੂੰ ਪਰਿਵਾਰ ਨਾਲ ਗੱਲ ਕਰਨ ਦੀ ਵੀ ਇਜਾਜ਼ਤ ਨਹੀਂ ਸੀ

ਪ੍ਰੀਤੀ ਨੇ ਦੱਸਿਆ ਕਿ ਆਪਣੇ ਨਾਨਕੇ ਘਰ ਤੋਂ ਵਾਪਸ ਆਉਣ ਤੋਂ ਬਾਅਦ, ਤੰਨੂ ਨੂੰ ਉਸਦੇ ਸਹੁਰਿਆਂ ਨੇ ਪਰਿਵਾਰ ਨਾਲ ਗੱਲ ਕਰਨ ਦੀ ਵੀ ਇਜਾਜ਼ਤ ਨਹੀਂ ਦਿੱਤੀ। ਸ਼ੁਰੂਆਤੀ ਜਾਂਚ ਵਿੱਚ ਦਾਜ ਲਈ ਕਤਲ ਦਾ ਸੰਕੇਤ ਮਿਲਦਾ ਹੈ, ਪਰ ਪੁਲਿਸ ਅਜੇ ਵੀ ਇਹ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੀ ਹੈ ਕਿ ਤੰਨੂ ਦੀ ਹੱਤਿਆ ਕਿਵੇਂ ਕੀਤੀ ਗਈ ਸੀ ਅਤੇ ਉਸ ਸਮੇਂ ਪਰਿਵਾਰ ਵਿੱਚ ਕੌਣ-ਕੌਣ ਮੌਜੂਦ ਸਨ। ਪੱਲਾ ਪੁਲਿਸ ਸਟੇਸ਼ਨ ਇਸ ਮਾਮਲੇ ਦੀ ਡੂੰਘਾਈ ਨਾਲ ਜਾਂਚ ਕਰ ਰਹੀ ਹੈ। 


 

ਵਿਆਜ ਆਧਾਰਿਤ ਵਿਗਿਆਪਨ

|

|

ਇਸ ਖ਼ਬਰ ਨੂੰ ਇੱਥੇ ਪੜ੍ਹੋ:

|

ਜ਼ਰੂਰ ਪੜ੍ਹੋ

ਇਹਨਾਂ ਨੂੰ ਪੜ੍ਹਨਾ ਨਾ ਭੁੱਲੋ :

|

|

|

ਖ਼ਬਰਿਸਤਾਨ ਨੈੱਟਵਰਕ: ਜਲੰਧਰ ‘ਚ ਨਕੋਦਰ ਰੋਡ ‘ਤੇ ਦਿਨ-ਦਹਾੜੇ ਮਹਿਲਾ ਡਾਕਟਰ

|

|

|

ਖ਼ਬਰਿਸਤਾਨ ਨੈੱਟਵਰਕ:ਪੰਜਾਬ ਦੇ ਰੱਖਿਆ ਸੇਵਾਵਾਂ ਭਲਾਈ, ਸੁਤੰਤਰਤਾ ਸੰਗਰਾਮੀ ਅਤੇ ਬਾਗਬਾਨੀ

|

|

|

ਖ਼ਬਰਿਸਤਾਨ ਨੈੱਟਵਰਕ: ਗਰਮੀਆਂ ਦੀਆਂ ਛੁੱਟੀਆਂ ਦੇ ਇਸ ਪੀਕ ਸੀਜ਼ਨ ਵਿੱਚ,

|

|

|

ਖ਼ਬਰਿਸਤਾਨ ਨੈੱਟਵਰਕ: ਪੰਜਾਬ ਅਤੇ ਚੰਡੀਗੜ੍ਹ ਵਿੱਚ ਮੌਸਮ ਦਾ ਮਿਜ਼ਾਜ ਇੱਕ

|

|

|

ਖ਼ਬਰਿਸਤਾਨ ਨੈੱਟਵਰਕ: ਜਲੰਧਰ ਦੇ White Diamond Resort ਦੇ ਮਾਲਕ ਹਨੀ

|

|

|

ਖ਼ਬਰਿਸਤਾਨ ਨੈੱਟਵਰਕ: ਪੰਜਾਬ ‘ਚ ਆਏ ਦਿਨ ਬਦਮਾਸ਼ਾਂ ਵੱਲੋਂ ਕਾਰੋਬਾਰੀਆ ਨੂੰ

|

|

|

ਖ਼ਬਰਿਸਤਾਨ ਨੈੱਟਵਰਕ:ਪਠਾਨਕੋਟ-ਸੁਜਾਨਪੁਰ ਰਸਤੇ ਦੀ ਵਰਤੋਂ ਕਰਨ ਵਾਲੇ ਯਾਤਰੀਆਂ ਲਈ ਮਹੱਤਵਪੂਰਨ

|

|

|

ਖ਼ਬਰਿਸਤਾਨ ਨੈੱਟਵਰਕ: ਪੰਜਾਬ ਦੀ ਸਿਆਸਤ ਵਿੱਚ ਹਲਚਲ ਦੇਖਣ ਨੂੰ ਮਿਲੀ

|

|

|

ਸ਼ਨਿਚਰਵਾਰ, ੧੯ ਵੈਸਾਖ (ਸੰਮਤ ੫੫੮ ਨਾਨਕਸ਼ਾਹੀ) ਸੋਰਠਿ ਮਹਲਾ ੫ ॥

|

|

|

ਖ਼ਬਰਿਸਤਾਨ ਨੈੱਟਵਰਕ: ਪੰਜਾਬ ਵਿਧਾਨ ਸਭਾ ਵਿੱਚ ਸ਼ੁੱਕਰਵਾਰ ਨੂੰ ਮੁੱਖ ਮੰਤਰੀ

ਸੂਚਨਾਵਾਂ: ਸਾਡੀ ਐਪ ਡਾਊਨਲੋਡ ਕਰੋ

ਖੋਜ-ਅਧਾਰਿਤ ਵਿਗਿਆਪਨ

ਸ਼ੇਅਰ ਬਾਜ਼ਾਰ

NIFTY 50.Live - Live Chart, Live Stock Market News, Live Chart Analysis, International Charts

ਮੌਸਮ

More forecasts: 30 day forecast Orlando

ਅੱਜ ਦਾ ਰਾਸ਼ੀਫਲ