View All Topics

ਵਿਕਰੇਤਾ ਤੋਂ ਇਸ਼ਤਿਹਾਰ

View All Topics

Search Based Ads

ਖਬਰਿਸਤਾਨ ਨੈੱਟਵਰਕ

ਸਟੋਰੀਜ਼ ਦੇਖੋ

ਖਬਰਿਸਤਾਨ ਨੈੱਟਵਰਕ- ਫਿਰੋਜ਼ਪੁਰ ਵਿਚ ਇਕ ਦਰਦਨਾਕ ਹਾਦਸਾ ਵਾਪਰ ਗਿਆ, ਜਿਥੇ ਮੋਟਰਸਾਈਕਲ ਉਤੇ ਜਾ ਰਿਹਾ ਪਰਿਵਾਰ ਪੁਲ ਤੋਂ ਗੁਜ਼ਰਨ ਸਮੇਂ ਫਿਸਲ ਕੇ ਨਹਿਰ ਵਿਚ ਡਿੱਗ ਪਿਆ। ਜਾਣਕਾਰੀ ਅਨੁਸਾਰ ਬਲਾਕ ਮੱਖੂ ਦੇ ਪਿੰਡ ਵਰਪਾਲ ਦੇ ਵਾਸੀ ਭਜਨ ਸਿੰਘ ਆਪਣੀ ਪਤਨੀ ਮਨਦੀਪ ਕੌਰ, ਪੁੱਤਰ ਗੁਰਭੇਜ ਸਿੰਘ 5 ਸਾਲ ਅਤੇ ਧੀ ਨਿਮਰਤ ਕੌਰ ਨਾਲ ਫ਼ਿਰੋਜ਼ਪੁਰ ਤੋਂ ਆਪਣੇ ਮੋਟਰਸਾਈਕਲ ’ਤੇ ਪਿੰਡ ਜਾ ਰਿਹਾ ਸੀ। ਜਦੋਂ ਉਹ ਸਰਹੰਦ ਫੀਡਰ ਨਹਿਰ ’ਤੇ ਸਥਿਤ ਪੁੱਲ ਕੋਲ ਪੁੱਜੇ ਤਾਂ ਉਨ੍ਹਾਂ ਦਾ ਮੋਟਰਸਾਈਕਲ ਪੁੱਲ ’ਤੇ ਹੋਏ ਚਿੱਕੜ ਕਾਰਨ ਮੋਟਰਸਾਈਕਲ ਸਲਿੱਪ ਹੋ ਗਿਆ, ਜਿਸ ਕਾਰਣ  ਉਹ ਚਾਰੋਂ ਨਹਿਰ ਵਿਚ ਡਿੱਗ ਪਏ।  ਇਹ ਹਾਦਸਾ ਵਰਪਾਲ ਨੂੰ ਮੱਲਾਂਵਾਲਾ ਰੋਡ ਨਾਲ ਜੋੜਨ ਵਾਲੇ ਪੁਲ ਉਤੇ ਵਾਪਰਿਆ। 

ਪਤੀ-ਪਤਨੀ ਨੂੰ ਬਚਾਇਆ, ਦੋਵੇਂ ਬੱਚੇ ਰੁੜ੍ਹੇ

 ਰਿਪੋਰਟ ਮੁਤਾਬਕ ਰਾਹਗੀਰਾਂ ਨੇ ਪਤੀ ਪਤਨੀ ਨੂੰ ਤਾਂ ਬਚਾਅ ਲਿਆ ਪਰ ਉਹ ਬੱਚਿਆਂ ਨੂੰ ਨਹੀਂ ਬਚਾਅ ਸਕੇ। ਦੋਵੇਂ ਬੱਚੇ ਪਾਣੀ ਦੇ ਤੇਜ਼ ਵਹਾਅ ਵਿਚ ਰੁੜ੍ਹ ਗਏ। ਬੱਚਿਆਂ ਦੀ ਭਾਲ ਕੀਤੀ ਜਾ ਰਹੀ ਹੈ। ਦੱਸਣਯੋਗ ਹੈ ਕਿ ਜਿਥੇ ਇਹ ਹਾਦਸਾ ਵਾਪਰਿਆ, ਉਸ ਪੁੱਲ ਦੀ ਰੇਲਿੰਗ ਕਾਫ਼ੀ ਸਮੇਂ ਪਹਿਲਾਂ ਚੋਰੀ ਹੋ ਚੁੱਕੀ ਸੀ।

ਗੁੱਸੇ ਵਿਚ ਪਰਿਵਾਰ ਤੇ ਪਿੰਡ ਵਾਸੀਆਂ ਨੇ ਲਾਇਆ ਧਰਨਾ

ਗੁੱਸੇ ਵਿਚ ਆਏ ਪਰਿਵਾਰ ਅਤੇ ਪਿੰਡ ਵਾਸੀਆਂ ਨੇ ਪੁੱਲ ਨੂੰ ਦੋਨੋਂ ਪਾਸਿਓਂ ਬੰਦ ਕਰ ਦਿੱਤਾ ਅਤੇ ਧਰਨੇ ’ਤੇ ਬੈਠ ਗਏ। ਉਨ੍ਹਾਂ ਅਣ-ਗਹਿਲੀ ਵਰਤਣ ਵਾਲੇ ਮੁਲਾਜ਼ਮਾਂ ਦੇ ਖਿਲਾਫ਼ ਕੇਸ ਦਰਜ ਕਰਕੇ ਪਰਿਵਾਰ ਨੂੰ ਇਨਸਾਫ਼ ਦਿਵਾਉਣ ਦੀ ਮੰਗ ਕੀਤੀ ਹੈ।

 

ਵਿਆਜ ਆਧਾਰਿਤ ਵਿਗਿਆਪਨ

|

|

ਇਸ ਖ਼ਬਰ ਨੂੰ ਇੱਥੇ ਪੜ੍ਹੋ:

|

ਜ਼ਰੂਰ ਪੜ੍ਹੋ

ਇਹਨਾਂ ਨੂੰ ਪੜ੍ਹਨਾ ਨਾ ਭੁੱਲੋ :

|

|

|

|

|

|

ਖਬਰਿਸਤਾਨ ਨੈੱਟਵਰਕ- ਨਵਾਂਸ਼ਹਿਰ ਦੇ ਬਰਾਦਰੀ ਗਾਰਡਨ ਵਿਖੇ ਜ਼ਿਲ੍ਹਾ ਪੱਧਰੀ 12ਵਾਂ

|

|

|

|

|

|

|

|

|

ਤਰਨਤਾਰਨ ਤੋਂ ਇੱਕ ਦਰਦਨਾਕ ਘਟਨਾ ਸਾਹਮਣੇ ਆਈ ਹੈ। ਪਿੰਡ ਦੁਗਲਵਾਲਾ

|

|

|

ਅਮਰੀਕਾ ਅਤੇ ਈਰਾਨ ਵਿਚਾਲੇ ਚੱਲ ਰਹੇ ਤਣਾਅ ਅਤੇ ਯੁੱਧ ਨੂੰ

ਸੂਚਨਾਵਾਂ: ਸਾਡੀ ਐਪ ਡਾਊਨਲੋਡ ਕਰੋ

ਖੋਜ-ਅਧਾਰਿਤ ਵਿਗਿਆਪਨ

ਸ਼ੇਅਰ ਬਾਜ਼ਾਰ

NIFTY 50.Live - Live Chart, Live Stock Market News, Live Chart Analysis, International Charts

ਮੌਸਮ

More forecasts: 30 day forecast Orlando

ਅੱਜ ਦਾ ਰਾਸ਼ੀਫਲ