• खबरिस्तान हिंदी
  • Khabristan English
×
  • ਦੇਸ਼
  • ਪੰਜਾਬ
  • ਪਬਲਿਕ-ਇੰਟਰਸਟ
  • ਧਾਰਮਿਕ
  • ਤੰਦਰੁਸਤਾਏ ਨਮਾ
  • ਵਿਦੇਸ਼
  • ਬਾਲੀਵੁੱਡ
  • ਖੇਡਾਂ
  • ਚੋਣਾਂ
  • ਵਪਾਰ
☰
  • ਦੇਸ਼
  • ਪੰਜਾਬ
  • ਪਬਲਿਕ-ਇੰਟਰਸਟ
  • ਧਾਰਮਿਕ
  • ਤੰਦਰੁਸਤਾਏ ਨਮਾ
  • ਵਿਦੇਸ਼
  • ਬਾਲੀਵੁੱਡ
  • ਵਪਾਰ
  • ਖੇਡਾਂ
  • ਚੋਣਾਂ
  • ਦੇਸ਼
  • ਪੰਜਾਬ
  • ਪਬਲਿਕ-ਇੰਟਰਸਟ
  • ਧਾਰਮਿਕ
  • ਤੰਦਰੁਸਤਾਏ ਨਮਾ
  • ਵਿਦੇਸ਼
  • ਬਾਲੀਵੁੱਡ
  • ਖੇਡਾਂ
  • ਚੋਣਾਂ
  • ਵਪਾਰ

ਸ੍ਰੀ ਮੁਕਤਸਰ ਸਾਹਿਬ ਵਿਖੇ ਵਿਜੀਲੈਂਸ ਨੇ ਰਿਸ਼ਵਤ ਲੈਂਦਾ ਮਾਲ ਪਟਵਾਰੀ ਰੰਗੇ ਹੱਥੀਂ ਕੀਤਾ ਕਾਬੂ

12/5/2023 12:54:04 PM Gurpreet Singh     bribe case,sri muktsar sahib, vigilance,mal patwari, punjab news    ਸ੍ਰੀ ਮੁਕਤਸਰ ਸਾਹਿਬ ਵਿਖੇ ਵਿਜੀਲੈਂਸ ਨੇ ਰਿਸ਼ਵਤ ਲੈਂਦਾ ਮਾਲ ਪਟਵਾਰੀ ਰੰਗੇ ਹੱਥੀਂ ਕੀਤਾ ਕਾਬੂ   

ਪੰਜਾਬ ਵਿਜੀਲੈਂਸ ਬਿਊਰੋ ਨੇ ਕਾਰਵਾਈ ਕਰਦਿਆਂ ਮਾਲ ਹਲਕਾ ਮਲੋਟ, ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਵਿਖੇ ਤਾਇਨਾਤ ਮਾਲ ਪਟਵਾਰੀ ਨਰਿੰਦਰ ਕੁਮਾਰ ਉਰਫ਼ ਨੀਟਾ ਨੂੰ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ ਕੀਤਾ ਹੈ, ਦੱਸਿਆ ਜਾ ਰਿਹਾ ਹੈ ਕਿ 3,000 ਰੁਪਏ ਰਿਸ਼ਵਤ ਦਾ ਮਾਮਲਾ ਹੈ।

ਇਹ ਕੇਸ ਮਾਲ ਮਹਿਕਮੇ ਦੇ ਉਕਤ ਕਰਮਚਾਰੀ ਵਿਰੁੱਧ ਸ੍ਰੀ ਮੁਕਤਸਰ ਸਾਹਿਬ ਜ਼ਿਲ੍ਹੇ ਦੇ ਕਸਬਾ ਮਲੋਟ ਦੇ ਵਸਨੀਕ ਸੁਰਜੀਤ ਸਿੰਘ ਦੀ ਸ਼ਿਕਾਇਤ ‘ਤੇ ਦਰਜ ਕੀਤਾ ਗਿਆ ਹੈ।

ਇਸ ਸਬੰਧੀ ਸ਼ਿਕਾਇਤਕਰਤਾ ਨੇ ਵਿਜੀਲੈਂਸ ਬਿਊਰੋ ਨੂੰ ਸ਼ਿਕਾਇਤ ਕੀਤੀ ਸੀ ਕਿ ਉਕਤ ਪਟਵਾਰੀ ਨੇ ਉਸ ਦੀ ਜ਼ਮੀਨ ਦੇ ਇੰਤਕਾਲ ਦੇ ਬਦਲੇ 10,000 ਰੁਪਏ ਰਿਸ਼ਵਤ ਦੀ ਮੰਗ ਕੀਤੀ ਹੈ ਤੇ ਉਹ ਉਸ ਤੋਂ ਇੱਕ ਵਾਰ 2,000 ਅਤੇ ਦੂਜੀ ਵਾਰ 1,000 ਰੁਪਏ ਲੈ ਚੁੱਕਾ ਹੈ। 

ਉਨ੍ਹਾਂ ਦੋਸ਼ ਲਾਇਆ ਕਿ ਉਕਤ ਪਟਵਾਰੀ ਮਾਲ ਰਿਕਾਰਡ ਵਿਚ ਇੰਤਕਾਲ ਦਰਜ ਕਰਨ ਬਦਲੇ 3000 ਰੁਪਏ ਹੋਰ ਮੰਗ ਰਿਹਾ ਹੈ ਅਤੇ ਉਸ ਨੇ ਪਟਵਾਰੀ ਵੱਲੋਂ ਰਿਸ਼ਵਤ ਮੰਗਣ ਦੀ ਸਾਰੀ ਗੱਲਬਾਤ ਰਿਕਾਰਡ ਕਰ ਲਈ ਹੈ। ਬਠਿੰਡਾ ਰੇਂਜ ਦੀ ਵਿਜੀਲੈਂਸ ਯੂਨਿਟ ਨੇ ਕਾਰਵਾਈ ਕਰਦਿਆਂ ਮੁਲਜ਼ਮ ਪਟਵਾਰੀ ਨੂੰ ਦੋ ਸਰਕਾਰੀ ਗਵਾਹਾਂ ਦੀ ਹਾਜ਼ਰੀ ਵਿੱਚ ਸ਼ਿਕਾਇਤਕਰਤਾ ਤੋਂ 3,000 ਰੁਪਏ ਦੀ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ ਕਰ ਲਿਆ।

ਇਸ ਸਬੰਧੀ ਉਕਤ ਮਾਲ ਕਰਮਚਾਰੀ ਖਿਲਾਫ਼ ਵਿਜੀਲੈਂਸ ਬਿਊਰੋ ਥਾਣਾ ਬਠਿੰਡਾ ਰੇਂਜ ਵਿਖੇ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਤਹਿਤ ਮੁਕੱਦਮਾ ਦਰਜ ਕਰ ਲਿਆ ਗਿਆ ਹੈ।


 

'bribe case','sri muktsar sahib','vigilance','mal patwari','punjab news'

Please Comment Here

Similar Post You May Like

Recent Post

  • ਪਾਕਿਸਤਾਨ ਦੀ ਜਾਸੂਸੀ ਕਰਨ ਵਾਲੇ ਯੂਟਿਊਬਰ ਜਸਬੀਰ ਦੀ ਕੋਰਟ 'ਚ ਪੇਸ਼ੀ, ਮਿਲਿਆ ਇੰਨੇ ਦਿਨਾਂ ਦਾ ਰਿਮਾਂਡ...

  • ਕ੍ਰਿਕਟਰ Abhishek Sharma ਦੇ ਹੋਣ ਵਾਲੇ ਜੀਜੇ 'ਤੇ ਲੱਗੇ ਕੁੱਟਮਾਰ ਦੇ ਦੋਸ਼, ਪੀੜਤ ਨੇ ਕੀਤਾ ਖੁਲਾਸਾ ...

  • ਕੇਦਾਰਨਾਥ 'ਚ ਹੈਲੀਕਾਪਟਰ ਦੀ ਸੜਕ ਵਿਚਕਾਰ ਐਮਰਜੈਂਸੀ ਲੈਂਡਿੰਗ, ਦੇਖੋ ਵੀਡੀਓ...

  • UPI Server ਕੱਲ੍ਹ 4 ਘੰਟਿਆਂ ਲਈ ਰਹੇਗਾ ਬੰਦ, ਨਹੀਂ ਹੋਵੇਗੀ Online ਟ੍ਰਾਂਸਜੈਕਸ਼ਨ ...

  • ਜਲੰਧਰ ਰਾਧੇ ਕ੍ਰਿਸ਼ਨ ਮੰਦਰ 'ਚ ਹੰਗਾਮਾ, ਪੁਜਾਰੀ ਨੇ ਖੁਦ ਨੂੰ ਲਾਈ ਅੱਗ, ਪ੍ਰਬੰਧਕ ਕਮੇਟੀ ਨਾਲ ਵਿਵਾਦ ...

  • ਰਮਨ ਅਰੋੜਾ ਦਾ ਸਾਂਢੂ ਰਾਜਨ ਕਪੂਰ ਵੀ ਵਿਜੀਲੈਂਸ ਦੀ ਰਾਡਾਰ 'ਤੇ, ਹੋ ਸਕਦੈ ACTION...

  • ਜਲਦ ਲੱਗਣ ਜਾ ਰਹੇ SMART ਮੀਟਰ! ਪਹਿਲਾਂ ਕਰਨਾ ਪਵੇਗਾ ਭੁਗਤਾਨ ਫਿਰ ਮਿਲੇਗੀ ਸਪਲਾਈ ...

  • ਪੰਜਾਬ 'ਚ ਕੋਰੋਨਾ ਨਾਲ ਦੂਜੀ ਮੌ.ਤ, ਸਕੂਲਾਂ 'ਚ ਮਾਸਕ ਪਾਉਣ ਲਾਜ਼ਮੀ...

  • ਜਲੰਧਰ 'ਚ 2 ਦਿਨ ਬੰਦ ਰਹਿਣਗੀਆਂ ਮੀਟ ਅਤੇ ਸ਼ਰਾਬ ਦੀਆਂ ਦੁਕਾਨਾਂ, ਸਖ਼ਤ ਹੁਕਮ ਜਾਰੀ...

  • ਜਲੰਧਰ 'ਚ ਅੱਜ ਬਿਜਲੀ ਰਹੇਗੀ ਬੰਦ, ਇਨ੍ਹਾਂ ਇਲਾਕਿਆਂ 'ਚ ਰਹੇਗਾ POWER CUT...

Popular Links

  • About Us
  • Terms and Condition
  • Privacy Policy
  • Contact Us
  • Join Us

Download App

Social Media

Copyright © 2025

Developed BY OJSS IT CONSULTANCY