ਜਲੰਧਰ 'ਚ ਅੱਜ 7 ਘੰਟੇ ਬਿਜਲੀ ਪ੍ਰਭਾਵਿਤ ਰਹੇਗੀ। ਪਾਵਰਕੌਮ ਵੱਲੋਂ ਜ਼ਰੂਰੀ ਮੁਰੰਮਤ ਕਾਰਨ ਸ਼ਹਿਰ ਦੇ ਕਈ ਵੱਡੇ ਹਿੱਸਿਆਂ ਵਿੱਚ ਐਤਵਾਰ ਸਵੇਰੇ 9 ਵਜੇ ਤੋਂ ਸ਼ਾਮ 5 ਵਜੇ ਤੱਕ ਅਤੇ ਕਈ ਥਾਵਾਂ ’ਤੇ ਦੁਪਹਿਰ 2 ਵਜੇ ਤੱਕ ਬਿਜਲੀ ਸਪਲਾਈ ਬੰਦ ਰੱਖੀ ਜਾ ਰਹੀ ਹੈ। ਜਿਸ ਵਿੱਚ ਟਾਂਡਾ ਰੋਡ, ਕੋਟਲਾ ਰੋਡ, ਚਾਰਾ ਮੰਡੀ ਕੇ.ਐਮ.ਵੀ.ਕਾਲਜ, ਇੰਡਸਟਰੀ ਏਰੀਆ ਅਤੇ ਆਸਪਾਸ ਦੇ ਇਲਾਕਿਆਂ ਵਿੱਚ ਸਵੇਰੇ 10 ਵਜੇ ਤੋਂ ਦੁਪਹਿਰ 2 ਵਜੇ ਤੱਕ ਬਿਜਲੀ ਸਪਲਾਈ ਬੰਦ ਰੱਖੀ ਜਾ ਰਹੀ ਹੈ।
ਇਸੇ ਤਰ੍ਹਾਂ ਸੋਢਲ ਰੋਡ, ਸ਼ਿਵ ਮੰਦਰ ਹੁਸ਼ਿਆਰਪੁਰ ਰੋਡ, ਹਰਦੀਪ ਨਗਰ, ਗੁਲਮੋਹਰ ਸਿਟੀ, ਗੁਲਮਰਗ ਕਲੋਨੀ, 3 ਸਟਾਰ, ਪੈਰਾਡਾਈਜ਼ ਕਲੋਨੀ, ਹਰਦਿਆਲ ਨਗਰ, ਇੰਡਸਟਰੀਅਲ ਏਰੀਆ ਅਤੇ ਲੰਮਾ ਪਿੰਡ ਦੇ ਆਲੇ-ਦੁਆਲੇ ਦੇ ਇਲਾਕੇ ਸਵੇਰੇ 9 ਵਜੇ ਤੋਂ ਸ਼ਾਮ 5 ਵਜੇ ਤੱਕ ਬੰਦ ਰਹਿਣਗੇ।
ਉਦਯੋਗ ਖੇਤਰ ਦਾ ਫੀਡਰ ਜੋ ਫੋਕਲ ਪੁਆਇੰਟ ਤੋਂ ਚੱਲਦਾ ਹੈ, ਸਵੇਰੇ 10 ਵਜੇ ਤੋਂ ਸ਼ਾਮ 5 ਵਜੇ ਤੱਕ ਬੰਦ ਰਹੇਗਾ। ਜਿਸ ਕਾਰਨ ਨਾਲ ਲੱਗਦੀਆਂ ਕਲੋਨੀਆਂ ਗਦਈਪੁਰ, ਉਦਯੋਗ ਨਗਰ, ਸ਼ੰਕਰ ਗਾਰਡਨ, ਰਾਜਾ ਗਾਰਡਨ, ਬੁਲੰਦਪੁਰ, ਭਗਤ ਸਿੰਘ ਕਲੋਨੀ ਆਦਿ ਵਿੱਚ ਬਿਜਲੀ ਸਪਲਾਈ ਬੰਦ ਰਹੇਗੀ।