• खबरिस्तान हिंदी
  • Khabristan English
×
  • ਦੇਸ਼
  • ਪੰਜਾਬ
  • ਪਬਲਿਕ-ਇੰਟਰਸਟ
  • ਧਾਰਮਿਕ
  • ਤੰਦਰੁਸਤਾਏ ਨਮਾ
  • ਵਿਦੇਸ਼
  • ਬਾਲੀਵੁੱਡ
  • ਖੇਡਾਂ
  • ਚੋਣਾਂ
  • ਵਪਾਰ
☰
  • ਦੇਸ਼
  • ਪੰਜਾਬ
  • ਪਬਲਿਕ-ਇੰਟਰਸਟ
  • ਧਾਰਮਿਕ
  • ਤੰਦਰੁਸਤਾਏ ਨਮਾ
  • ਵਿਦੇਸ਼
  • ਬਾਲੀਵੁੱਡ
  • ਵਪਾਰ
  • ਖੇਡਾਂ
  • ਚੋਣਾਂ
  • ਦੇਸ਼
  • ਪੰਜਾਬ
  • ਪਬਲਿਕ-ਇੰਟਰਸਟ
  • ਧਾਰਮਿਕ
  • ਤੰਦਰੁਸਤਾਏ ਨਮਾ
  • ਵਿਦੇਸ਼
  • ਬਾਲੀਵੁੱਡ
  • ਖੇਡਾਂ
  • ਚੋਣਾਂ
  • ਵਪਾਰ

ਜਲੰਧਰ 'ਚ ਵਿਆਹ ਤੋਂ 10 ਦਿਨਾਂ ਬਾਅਦ ਲਾੜੀ ਸੋਨੇ ਦੇ ਗਹਿਣੇ ਤੇ ਨਗਦੀ ਲੈ ਕੇ ਫਰਾਰ, CCTV ਦੇਖ ਪਤੀ ਦੇ ਉਡੇ ਹੋਸ਼

जालंधर में शादी के 10 दिन बाद  गहने-नगदी लेकर फरार दुल्हन,
1/7/2025 12:49:01 PM Raj     Marriage, after marriage, jalandhar, jalandhar news, bride, bride theft, latest news    ਜਲੰਧਰ 'ਚ ਵਿਆਹ ਤੋਂ 10 ਦਿਨਾਂ ਬਾਅਦ ਲਾੜੀ ਸੋਨੇ ਦੇ ਗਹਿਣੇ ਤੇ ਨਗਦੀ ਲੈ ਕੇ ਫਰਾਰ, CCTV ਦੇਖ ਪਤੀ ਦੇ ਉਡੇ ਹੋਸ਼   जालंधर में शादी के 10 दिन बाद  गहने-नगदी लेकर फरार दुल्हन,

ਜਲੰਧਰ ਤੋਂ ਇਕ ਹੈਰਾਨੀਜਨਕ ਮਾਮਲਾ ਸਾਹਮਣੇ ਆਇਆ ਹੈ, ਜਿਥੇ ਵਿਆਹ ਦੇ 10 ਦਿਨਾਂ ਬਾਅਦ ਹੀ ਲੜਕੀ ਘਰੋਂ ਗਹਿਣੇ ਤੇ ਨਕਦੀ ਲੈ ਕੇ ਰਫੂ ਚੱਕਰ ਹੋ ਗਈ। ਮਾਮਲਾ ਬਸਤੀ ਬਾਵਾ ਖੇਲ ਥਾਣਾ ਅਧੀਨ ਆਉਂਦੇ ਰਾਜਨਗਰ ਦੇ ਨਾਲ ਲੱਗਦੇ ਇਲਾਕੇ ਦਾ ਹੈ।

ਜਾਣਕਾਰੀ ਅਨੁਸਾਰ ਵਿਆਹ ਦੇ 10 ਦਿਨ ਬਾਅਦ ਹੀ ਲਾੜੀ ਚੋਰੀ ਕਰ ਕੇ ਫਰਾਰ ਹੋ ਗਈ। ਲਾੜੀ ਘਰੋਂ ਸੋਨੇ ਦੇ ਗਹਿਣੇ ਅਤੇ ਨਕਦੀ ਲੈ ਕੇ ਭੱਜੀ। ਘਟਨਾ ਵੇਲੇ ਲਾੜੀ ਘਰ ਵਿੱਚ ਇਕੱਲੀ ਸੀ। ਪਤੀ ਨੂੰ ਇਸ ਘਟਨਾ ਦਾ ਪਤਾ ਉਦੋਂ ਲੱਗਾ ਜਦੋਂ ਉਹ ਘਰ ਪਰਤਿਆ।

ਘਟਨਾ ਸੀਸੀਟੀਵੀ ਵਿੱਚ ਕੈਦ

ਪਰਿਵਾਰ ਨੇ ਘਰ ਦੇ ਨੇੜੇ ਲੱਗੇ ਸੀਸੀਟੀਵੀ ਕੈਮਰਿਆਂ ਦੀ ਜਾਂਚ ਕੀਤੀ ਤਾਂ ਪਤਾ ਲੱਗਾ ਕਿ ਲਾੜੀ ਦੋ ਨੌਜਵਾਨਾਂ ਨਾਲ ਕਾਰ ਵਿੱਚ ਜਾਂਦੀ ਦਿਖਾਈ ਦਿੱਤੀ। ਉਸ ਨੇ ਮਾਮਲੇ ਦੀ ਸੂਚਨਾ ਪੁਲਸ ਨੂੰ ਦਿੱਤੀ ਅਤੇ ਜਾਂਚ ਦੌਰਾਨ ਪੁਲਸ ਨੇ ਲਾੜੀ ਨੂੰ ਫੜ ਕੇ ਪੁੱਛਗਿੱਛ ਸ਼ੁਰੂ ਕਰ ਦਿੱਤੀ। ਅਜੇ ਤੱਕ ਕਿਸੇ ਪੁਲਸ ਅਧਿਕਾਰੀ ਨੇ ਇਸ ਦੀ ਪੁਸ਼ਟੀ ਨਹੀਂ ਕੀਤੀ ਹੈ। ਕੋਟੜਾ ਇਲਾਕੇ ਦੇ ਰਹਿਣ ਵਾਲੇ ਨੌਜਵਾਨ ਨੇ ਘਟਨਾ ਦੀ ਸੂਚਨਾ ਪੁਲਸ ਨੂੰ ਦਿੱਤੀ। ਉਸ ਨੇ ਸ਼ਿਕਾਇਤ ਵਿੱਚ ਦੱਸਿਆ ਕਿ ਉਸ ਦਾ ਵਿਆਹ 20 ਦਸੰਬਰ ਨੂੰ ਕਪੂਰਥਲਾ ਦੀ ਰਹਿਣ ਵਾਲੀ ਲੜਕੀ ਨਾਲ ਹੋਇਆ ਸੀ।

ਨਕਦੀ ਅਤੇ ਸੋਨੇ ਦੇ ਗਹਿਣੇ ਲੈ ਕੇ ਫਰਾਰ 

ਲਾੜੀ ਦੇ ਪਤੀ ਨੇ ਦੱਸਿਆ ਕਿ ਦੁਪਹਿਰ ਨੂੰ ਉਹ ਫੋਟੋਗ੍ਰਾਫਰ ਦੀ ਦੁਕਾਨ 'ਤੇ ਐਲਬਮ ਲੈਣ ਗਿਆ ਸੀ। ਜਦੋਂ ਉਹ 3 ਘੰਟੇ ਬਾਅਦ ਵਾਪਸ ਆਇਆ ਤਾਂ ਦੇਖਿਆ ਕਿ ਉਸ ਦੀ ਪਤਨੀ ਘਰ ਨਹੀਂ ਸੀ। ਉਸ ਨੇ ਕਮਰੇ ਵਿੱਚ ਜਾ ਕੇ ਦੇਖਿਆ ਤਾਂ ਸਾਮਾਨ ਖਿਲਰਿਆ ਪਿਆ ਸੀ ਅਤੇ ਅਲਮਾਰੀ ਖੁੱਲ੍ਹੀ ਪਈ ਸੀ। ਅਲਮਾਰੀ ਵਿੱਚ 20 ਹਜ਼ਾਰ ਦੀ ਨਗਦੀ ਅਤੇ 2000 ਯੂਰੋ, ਇੱਕ ਸੋਨੇ ਦੀ ਚੇਨ, ਇੱਕ ਸੋਨੇ ਦਾ ਸੈੱਟ ਅਤੇ 2 ਹੀਰਿਆਂ ਦੀਆਂ ਮੁੰਦਰੀਆਂ ਲੈ ਕੇ ਫਰਾਰ ਹੋ ਗਈ। ਫਿਰ ਜਦੋਂ ਉਸ ਨੇ ਪਰਿਵਾਰ ਸਮੇਤ ਆਪਣੀ ਪਤਨੀ ਦੀ ਭਾਲ ਸ਼ੁਰੂ ਕੀਤੀ ਤਾਂ ਉਸ ਦਾ ਕੁਝ ਪਤਾ ਨਹੀਂ ਲੱਗਾ, ਜਿਸ ਤੋਂ ਬਾਅਦ ਉਨ੍ਹਾਂ ਨੇ ਘਰ ਵਿਚ ਲੱਗੇ ਸੀਸੀਟੀਵੀ ਕੈਮਰਿਆਂ ਨੂੰ ਚੈੱਕ ਕੀਤਾ। ਇਸ ਦੌਰਾਨ ਉਨ੍ਹਾਂ ਨੂੰ ਪਤਾ ਲੱਗਾ ਕਿ ਲਾੜੀ ਕਾਰ 'ਚ ਦੋ ਨੌਜਵਾਨਾਂ ਨਾਲ ਬੈਗ ਲੈ ਕੇ ਬੈਠੀ ਸੀ। ਇਸ ਤੋਂ ਬਾਅਦ ਉਸ ਨੇ ਸੀਸੀਟੀਵੀ ਫੁਟੇਜ ਕਢਵਾ ਕੇ ਥਾਣਾ ਬਸਤੀ ਬਾਵਾ ਖੇਲ ਦੀ ਪੁਲੀ ਨੂੰ ਦਿੱਤੀ ਅਤੇ ਉਨ੍ਹਾਂ ਤੋਂ ਕਾਰਵਾਈ ਦੀ ਮੰਗ ਕੀਤੀ।

 

'Marriage','after marriage','jalandhar','jalandhar news','bride','bride theft','latest news'

Please Comment Here

Similar Post You May Like

  • DC ਵਿਸ਼ੇਸ਼ ਸਾਰੰਗਲ ਨੇ ਸ਼ਾਹਕੋਟ ਦੇ 50 ਹੜ੍ਹ ਸੰਭਾਵਤ ਪਿੰਡਾਂ ਨੂੰ ਖਾਲੀ ਕਰਵਾਉਣ ਦੇ ਦਿੱਤੇ ਹੁਕਮ

    DC ਵਿਸ਼ੇਸ਼ ਸਾਰੰਗਲ ਨੇ ਸ਼ਾਹਕੋਟ ਦੇ 50 ਹੜ੍ਹ ਸੰਭਾਵਤ ਪਿੰਡਾਂ ਨੂੰ ਖਾਲੀ ਕਰਵਾਉਣ ਦੇ ਦਿੱਤੇ ਹੁਕਮ

Recent Post

  • ਪਾਕਿਸਤਾਨ ਦੀ ਜਾਸੂਸੀ ਕਰਨ ਵਾਲੇ ਯੂਟਿਊਬਰ ਜਸਬੀਰ ਦੀ ਕੋਰਟ 'ਚ ਪੇਸ਼ੀ, ਮਿਲਿਆ ਇੰਨੇ ਦਿਨਾਂ ਦਾ ਰਿਮਾਂਡ...

  • ਕ੍ਰਿਕਟਰ Abhishek Sharma ਦੇ ਹੋਣ ਵਾਲੇ ਜੀਜੇ 'ਤੇ ਲੱਗੇ ਕੁੱਟਮਾਰ ਦੇ ਦੋਸ਼, ਪੀੜਤ ਨੇ ਕੀਤਾ ਖੁਲਾਸਾ ...

  • ਕੇਦਾਰਨਾਥ 'ਚ ਹੈਲੀਕਾਪਟਰ ਦੀ ਸੜਕ ਵਿਚਕਾਰ ਐਮਰਜੈਂਸੀ ਲੈਂਡਿੰਗ, ਦੇਖੋ ਵੀਡੀਓ...

  • UPI Server ਕੱਲ੍ਹ 4 ਘੰਟਿਆਂ ਲਈ ਰਹੇਗਾ ਬੰਦ, ਨਹੀਂ ਹੋਵੇਗੀ Online ਟ੍ਰਾਂਸਜੈਕਸ਼ਨ ...

  • ਜਲੰਧਰ ਰਾਧੇ ਕ੍ਰਿਸ਼ਨ ਮੰਦਰ 'ਚ ਹੰਗਾਮਾ, ਪੁਜਾਰੀ ਨੇ ਖੁਦ ਨੂੰ ਲਾਈ ਅੱਗ, ਪ੍ਰਬੰਧਕ ਕਮੇਟੀ ਨਾਲ ਵਿਵਾਦ ...

  • ਰਮਨ ਅਰੋੜਾ ਦਾ ਸਾਂਢੂ ਰਾਜਨ ਕਪੂਰ ਵੀ ਵਿਜੀਲੈਂਸ ਦੀ ਰਾਡਾਰ 'ਤੇ, ਹੋ ਸਕਦੈ ACTION...

  • ਜਲਦ ਲੱਗਣ ਜਾ ਰਹੇ SMART ਮੀਟਰ! ਪਹਿਲਾਂ ਕਰਨਾ ਪਵੇਗਾ ਭੁਗਤਾਨ ਫਿਰ ਮਿਲੇਗੀ ਸਪਲਾਈ ...

  • ਪੰਜਾਬ 'ਚ ਕੋਰੋਨਾ ਨਾਲ ਦੂਜੀ ਮੌ.ਤ, ਸਕੂਲਾਂ 'ਚ ਮਾਸਕ ਪਾਉਣ ਲਾਜ਼ਮੀ...

  • ਜਲੰਧਰ 'ਚ 2 ਦਿਨ ਬੰਦ ਰਹਿਣਗੀਆਂ ਮੀਟ ਅਤੇ ਸ਼ਰਾਬ ਦੀਆਂ ਦੁਕਾਨਾਂ, ਸਖ਼ਤ ਹੁਕਮ ਜਾਰੀ...

  • ਜਲੰਧਰ 'ਚ ਅੱਜ ਬਿਜਲੀ ਰਹੇਗੀ ਬੰਦ, ਇਨ੍ਹਾਂ ਇਲਾਕਿਆਂ 'ਚ ਰਹੇਗਾ POWER CUT...

Popular Links

  • About Us
  • Terms and Condition
  • Privacy Policy
  • Contact Us
  • Join Us

Download App

Social Media

Copyright © 2025

Developed BY OJSS IT CONSULTANCY