ਖਬਰਿਸਤਾਨ ਨੈੱਟਵਰਕ- ਕੈਨੇਡਾ ਵਿਚ ਇਕ ਪੰਜਾਬੀ ਲੜਕੀ ਦੀ ਗੋਲੀ ਲੱਗਣ ਕਾਰਣ ਮੌਤ ਹੋ ਗਈ। ਉਹ ਹੈਮਿਲਟਨ ਨੇੜੇ ਹੋਈ ਫਾਇਰਿੰਗ ਦੀ ਲਪੇਟ ਵਿਚ ਆ ਗਈ। ਮ੍ਰਿਤਕ ਲੜਕੀ ਦੀ ਪਛਾਣ 21 ਸਾਲਾ ਹਰਸਿਮਰਤ ਰੰਧਾਵਾ ਵਜੋਂ ਹੋਈ ਹੈ, ਜੋ ਕਿ ਕੈਨੇਡਾ ਦੇ ਓਨਟਾਰੀਓ ਦੇ ਹੈਮਿਲਟਨ ਦੇ ਮੋਹੌਕ ਕਾਲਜ ਦੀ ਵਿਦਿਆਰਥਣ ਸੀ। ਜਾਣਕਾਰੀ ਅਨੁਸਾਰ ਘਟਨਾ ਦੇ ਸਮੇਂ ਹਰਸਿਮਰਤ ਬੱਸ ਅੱਡੇ 'ਤੇ ਬੱਸ ਦੀ ਉਡੀਕ ਕਰ ਰਹੀ ਸੀ ਪਰ ਉਸ ਸਮੇਂ ਦੋ ਗੁੱਟਾਂ ਵਿਚ ਹੋਈ ਗੋਲੀਬਾਰੀ ਵਿਚ ਉਸ ਨੂੰ ਗੋਲੀ ਲੱਗ ਗਈ।।
ਕਾਰ ਸਵਾਰਾਂ ਨੇ ਇੱਕ ਦੂਜੇ 'ਤੇ ਗੋਲੀਆਂ ਚਲਾਈਆਂ
ਪੁਲਸ ਨੇ ਦੱਸਿਆ ਕਿ ਦੋ ਕਾਰ ਸਵਾਰਾਂ ਨੇ ਇੱਕ ਦੂਜੇ 'ਤੇ ਗੋਲੀਆਂ ਚਲਾਈਆਂ ਸਨ। ਹਰਸਿਮਰਤ ਇਸ ਗੋਲੀਬਾਰੀ ਦੀ ਲਪੇਟ ਵਿਚ ਆ ਗਈ, ਜਿਸ ਕਾਰਨ ਉਸਦੀ ਮੌਤ ਹੋ ਗਈ। ਟੋਰਾਂਟੋ ਵਿੱਚ ਭਾਰਤ ਦੇ ਕੌਂਸਲੇਟ ਜਨਰਲ ਨੇ ਸੋਸ਼ਲ ਮੀਡੀਆ 'ਤੇ ਇੱਕ ਪੋਸਟ ਵਿੱਚ ਲਿਖਿਆ, 'ਅਸੀਂ ਭਾਰਤੀ ਵਿਦਿਆਰਥਣ ਹਰਸਿਮਰਤ ਰੰਧਾਵਾ ਦੀ ਮੌਤ ਤੋਂ ਦੁਖੀ ਹਾਂ।'
ਪੁਲਿਸ ਜਾਂਚ ਵਿੱਚ ਜੁਟੀ
ਪੁਲਿਸ ਦੇ ਅਨੁਸਾਰ, ਉਹ ਇੱਕ ਮਾਸੂਮ ਲੜਕੀ ਸੀ ਜੋ ਬੱਸ ਸਟਾਪ 'ਤੇ ਗੋਲੀਬਾਰੀ ਵਿਚ ਆ ਗਈ ਸੀ। ਪੁਲਿਸ ਘਟਨਾ ਦੀ ਜਾਂਚ ਕਰ ਰਹੀ ਹੈ। ਅਸੀਂ ਪੀੜਤ ਪਰਿਵਾਰ ਦੇ ਸੰਪਰਕ ਵਿੱਚ ਹਾਂ ਅਤੇ ਹਰ ਲੋੜੀਂਦੀ ਮਦਦ ਪ੍ਰਦਾਨ ਕਰ ਰਹੇ ਹਾਂ। ਇਸ ਔਖੇ ਸਮੇਂ ਵਿੱਚ ਸਾਡੀਆਂ ਸੰਵੇਦਨਾਵਾਂ ਪੀੜਤ ਪਰਿਵਾਰ ਨਾਲ ਹਨ।
ਗੋਇੰਦਵਾਲ ਸਾਹਿਬ ਦੀ ਸੀ ਵਸਨੀਕ
ਜਾਣਕਾਰੀ ਅਨੁਸਾਰ ਉਕਤ ਲੜਕੀ ਗੋਇੰਦਵਾਲ ਸਾਹਿਬ ਤੋਂ ਥੋੜ੍ਹੀ ਦੂਰੀ ’ਤੇ ਪਿੰਡ ਧੂੰਦਾ ਜ਼ਿਲ੍ਹਾ ਤਰਨ ਤਾਰਨ ਦੀ ਰਹਿਣ ਵਾਲੀ ਸੀ, ਜੋ ਪੜ੍ਹਾਈ ਲਈ ਕੈਨੇਡਾ ਗਈ ਸੀ। ਮੰਦਭਾਗੀ ਘਟਨਾ ਤੋਂ ਬਾਅਦ ਪਿੰਡ ਧੂੰਦਾ ਵਿਖੇ ਸੋਗ ਦੀ ਲਹਿਰ ਦੌੜ ਗਈ।