ਖਬਰਿਸਤਾਨ ਨੈੱਟਵਰਕ- ਪੰਜਾਬ ਵਿਚ ਹੁਣੇ ਹੁਣੇ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਹਨ, ਜਿਸ ਤੋਂ ਬਾਅਦ ਸਹਿਮੇ ਹੋਏ ਲੋਕ ਘਰਾਂ ਤੋਂ ਬਾਹਰ ਆ ਗਏ। ਰਿਕਟਰ ਪੈਮਾਨੇ ਉਤੇ ਭੂਚਾਲ ਦੀ ਤੀਬਰਤਾ 5.8 ਦਸੀ ਜਾ ਰਹੀ ਹੈ।
ਕਿੱਥੇ ਕਿੱਥੇ ਲੱਗੇ ਭੂਚਾਲ ਦੇ ਝਟਕੇ
ਭੂਚਾਲ 12 ਵਜ ਕੇ 21 ਮਿੰਟ ਉਤੇ ਆਇਆ। ਇਹ ਝਟਕੇ ਮੁਹਾਲੀ, ਚੰਡੀਗੜ੍ਹ, ਅੰਮ੍ਰਿਤਸਰ ਸਮੇਤ ਕਈ ਇਲਾਕਿਆਂ ਵਿਚ ਮਹਿਸੂਸ ਕੀਤੇ ਗਏ। ਭੂਚਾਲ ਦਾ ਕੇਂਦਰ ਅਫਗਾਨਿਸਤਾਨ ਦੱਸਿਆ ਜਾ ਰਿਹਾ ਹੈ।
ਭੂਚਾਲ ਦੀ ਤੀਬਰਤਾ ਕਿਵੇਂ ਮਾਪੀ ਜਾਂਦੀ ਹੈ?
ਰਿਕਟਰ ਸਕੇਲ ਦੀ ਵਰਤੋਂ ਭੂਚਾਲ ਦੀ ਤੀਬਰਤਾ ਨੂੰ ਮਾਪਣ ਲਈ ਕੀਤੀ ਜਾਂਦੀ ਹੈ। ਇਸ ਨੂੰ ਰਿਕਟਰ ਮੈਗਨੀਟਿਊਡ ਟੈਸਟ ਸਕੇਲ ਕਿਹਾ ਜਾਂਦਾ ਹੈ। ਭੂਚਾਲਾਂ ਨੂੰ ਰਿਕਟਰ ਪੈਮਾਨੇ ’ਤੇ 1 ਤੋਂ 9 ਦੇ ਪੈਮਾਨੇ ’ਤੇ ਮਾਪਿਆ ਜਾਂਦਾ ਹੈ। ਭੂਚਾਲ ਨੂੰ ਇਸ ਦੇ ਕੇਂਦਰ ਤੋਂ ਮਾਪਿਆ ਜਾਂਦਾ ਹੈ।