ਨੇਪਾਲ 'ਚ ਸ਼ੁੱਕਰਵਾਰ ਰਾਤ ਨੂੰ ਆਏ 6.4 ਤੀਬਰਤਾ ਦੇ ਭੂਚਾਲ ਨੇ ਨੇਪਾਲ 'ਚ ਭਾਰੀ ਤਬਾਹੀ ਮਚਾਈ। ਕਈ ਘਰ ਅਤੇ ਇਮਾਰਤਾਂ ਢਹਿ ਗਈਆਂ। ਨਿਊਜ਼ ਏਜੰਸੀ ਰਾਇਟਰਜ਼ ਮੁਤਾਬਕ ਇਸ ਭੂਚਾਲ ਕਾਰਨ ਹੁਣ ਤੱਕ 128 ਲੋਕਾਂ ਦੀ ਮੌਤ ਹੋ ਚੁੱਕੀ ਹੈ ਜਦਕਿ ਕਈ ਲੋਕ ਜ਼ਖਮੀ ਹੋਏ ਹਨ।
ਦਿੱਲੀ-NCR ਵਿੱਚ ਵੀ ਕੰਬ ਗਈ ਧਰਤੀ
ਭੂਚਾਲ ਦਾ ਕੇਂਦਰ ਜਾਜਰਕੋਟ ਸੀ। ਰਾਤ 11:32 ਵਜੇ ਆਏ 6.4 ਤੀਬਰਤਾ ਦੇ ਇਸ ਭੂਚਾਲ 'ਚ ਸਭ ਤੋਂ ਜ਼ਿਆਦਾ ਨੁਕਸਾਨ ਨੇਪਾਲ ਦੇ ਕਰਨਾਲੀ ਦੇ ਜਾਜਰਕੋਟ ਅਤੇ ਰੁਕੁਮ ਪੱਛਮੀ 'ਚ ਹੋਇਆ। ਨੇਪਾਲ ਵਿੱਚ ਆਏ ਇਸ ਭੂਚਾਲ ਦੇ ਝਟਕੇ ਦਿੱਲੀ-NCR ਸਮੇਤ ਉੱਤਰੀ ਭਾਰਤ ਦੇ ਕਈ ਹਿੱਸਿਆਂ ਵਿੱਚ ਵੀ ਮਹਿਸੂਸ ਕੀਤੇ ਗਏ। ਭੂਚਾਲ ਦੇ ਝਟਕੇ ਮਹਿਸੂਸ ਹੁੰਦੇ ਹੀ ਲੋਕ ਘਰਾਂ ਤੋਂ ਬਾਹਰ ਆਉਣੇ ਸ਼ੁਰੂ ਹੋ ਗਏ। ਚਾਰੇ ਪਾਸੇ ਦਹਿਸ਼ਤ ਦਾ ਮਾਹੌਲ ਬਣ ਗਿਆ।
ਵੱਧ ਸਕਦੇ ਹਨ ਆੰਕੜੇ
ਭੂਚਾਲ ਕਾਰਨ ਹੁਣ ਤੱਕ 128 ਲੋਕਾਂ ਦੀ ਮੌਤ ਹੋ ਚੁੱਕੀ ਹੈ, ਜਦਕਿ ਕਈ ਲੋਕ ਜ਼ਖਮੀ ਹਨ। ਹਾਲਾਂਕਿ ਮਰਨ ਵਾਲਿਆਂ ਦੀ ਗਿਣਤੀ ਅਜੇ ਵਧ ਸਕਦੀ ਹੈ। ਰਾਹਤ ਅਤੇ ਬਚਾਅ ਕਾਰਜ ਸ਼ੁਰੂ ਕਰ ਦਿੱਤੇ ਗਏ ਹਨ। ਨੇਪਾਲ ਦੇ ਪ੍ਰਧਾਨ ਮੰਤਰੀ ਪੁਸ਼ਪ ਦਹਿਲ ਪ੍ਰਚੰਡ ਨੇ ਇਸ ਘਟਨਾ 'ਤੇ ਦੁੱਖ ਪ੍ਰਗਟ ਕੀਤਾ ਹੈ।
ਕਿਉਂ ਆਉਂਦੇ ਹਨ ਭੂਚਾਲ ?
ਭੂਚਾਲਾਂ ਦਾ ਅਸਲ ਕਾਰਨ ਟੈਕਟੋਨਿਕ ਪਲੇਟਾਂ ਦੀ ਤੇਜ਼ ਗਤੀ ਹੈ। ਇਸ ਦੇ ਨਾਲ ਹੀ ਉਲਕਾ ਦੇ ਪ੍ਰਭਾਵ, ਜਵਾਲਾਮੁਖੀ ਵਿਸਫੋਟ ਜਾਂ ਮਾਈਨ ਟੈਸਟਿੰਗ ਅਤੇ ਪਰਮਾਣੂ ਪ੍ਰੀਖਣ ਕਾਰਨ ਵੀ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਜਾਂਦੇ ਹਨ। ਧਰਤੀ 'ਤੇ ਹਰ ਸਾਲ ਵੱਡੀ ਗਿਣਤੀ ਵਿੱਚ ਭੁਚਾਲ ਆਉਂਦੇ ਹਨ, ਪਰ ਬਹੁਤ ਸਾਰੇ ਮਾਮਲਿਆਂ ਵਿੱਚ ਅਸੀਂ ਉਨ੍ਹਾਂ ਦੀ ਘੱਟ ਤੀਬਰਤਾ ਕਾਰਨ ਮਹਿਸੂਸ ਨਹੀਂ ਕਰ ਪਾਉਂਦੇ ਹਾਂ।