ਬਟਾਲਾ ਦੇ ਪਿੰਡ ਸਾਰਚੂਰ ਵਿੱਚ ਸਟੰਟ ਕਰ ਰਹੇ ਸੁਖਮਨਦੀਪ ਸਿੰਘ ਦੀ ਆਪਣੇ ਹੀ ਟਰੈਕਟਰ ਦੀ ਲਪੇਟ ਵਿੱਚ ਆਉਣ ਨਾਲ ਮੌਤ ਹੋ ਗਈ। ਮ੍ਰਿਤਕ ਨੌਜਵਾਨ ਟਰੈਕਟਰ ਸਟੰਟ ਕਰਨ ਲਈ ਮਸ਼ਹੂਰ ਸੀ ਅਤੇ 1575 ਵਜੋਂ ਜਾਣਿਆ ਜਾਂਦਾ ਸੀ। ਹਲਕਾ ਫਤਿਹਗੜ੍ਹ ਚੂੜੀਆਂ ਦਾ ਰਹਿਣ ਵਾਲਾ ਸੁਖਮਨਦੀਪ ਸਿੰਘ ਆਪਣੇ ਮਾਪਿਆਂ ਦਾ ਇਕਲੌਤਾ ਪੁੱਤਰ ਸੀ। ਮੌਤ ਤੋਂ ਬਾਅਦ ਮੇਲਾ ਪ੍ਰਬੰਧਕਾਂ ਨੇ ਮੇਲਾ ਰੱਦ ਕਰਨ ਦਾ ਐਲਾਨ ਕਰ ਦਿੱਤਾ।
ਕੰਟਰੋਲ ਤੋਂ ਬਾਹਰ ਹੋ ਗਿਆ ਟਰੈਕਟਰ
ਖੇਡ ਮੈਦਾਨ ਵਿੱਚ ਛਿੰਝ ਮੇਲਾ ਚੱਲ ਰਿਹਾ ਸੀ। ਮੇਲੇ ਵਿੱਚ ਸੁਖਮਨਦੀਪ ਸਿੰਘ ਆਪਣੇ ਟਰੈਕਟਰ ਨਾਲ ਸਟੰਟ ਕਰਨ ਪਹੁੰਚੇ। ਜਿੱਥੇ ਉਸ ਦਾ ਟਰੈਕਟਰ ਬੇਕਾਬੂ ਹੋ ਕੇ ਚਿੱਕੜ 'ਚੋਂ ਨਿਕਲ ਕੇ ਮੇਲਾ ਦੇਖਣ ਵਾਲੇ ਲੋਕਾਂ ਵੱਲ ਭੱਜਣ ਲੱਗਾ। ਜਦੋਂ ਸੁਖਮਨਦੀਪ ਸਿੰਘ ਇਸ ਨੂੰ ਕਾਬੂ ਕਰਨ ਲਈ ਟਰੈਕਟਰ ਨੇੜੇ ਗਿਆ ਤਾਂ ਉਹ ਬੇਕਾਬੂ ਟਰੈਕਟਰ ਦੀ ਲਪੇਟ ਵਿੱਚ ਆ ਗਿਆ। ਇਸ ਦੌਰਾਨ ਨੇੜੇ ਖੜ੍ਹੇ ਦੋ ਵਿਅਕਤੀਆਂ ਨੇ ਸੁਖਮਨਦੀਪ ਨੂੰ ਟਰੈਕਟਰ ਹੇਠੋਂ ਬਾਹਰ ਕੱਢਣ ਦੀ ਕੋਸ਼ਿਸ਼ ਕੀਤੀ ਪਰ ਉਦੋਂ ਤੱਕ ਸੁਖਮਨਦੀਪ ਦੀ ਮੌਤ ਹੋ ਚੁੱਕੀ ਸੀ।