ਕੇਂਦਰੀ ਰੇਲਵੇ ਅਤੇ ਫੂਡ ਪ੍ਰੋਸੈਸਿੰਗ ਰਾਜ ਮੰਤਰੀ ਨੇ ਅੱਜ ਪੰਜਾਬ ਵਿੱਚ ਜਲੰਧਰ ਪੱਛਮੀ ਜ਼ਿਮਨੀ ਚੋਣ ਵਿੱਚ ਭਾਜਪਾ ਦੀ ਕਾਰਗੁਜ਼ਾਰੀ ’ਤੇ ਤਸੱਲੀ ਪ੍ਰਗਟ ਕਰਦਿਆਂ ਕਿਹਾ ਕਿ ਭਾਜਪਾ ਨੇ ਕਾਂਗਰਸ ਨਾਲੋਂ ਬਿਹਤਰ ਪ੍ਰਦਰਸ਼ਨ ਕੀਤਾ ਹੈ। ਕਾਂਗਰਸ 2 ਮਹੀਨਿਆਂ 'ਚ ਹੀ ਜਨਤਾ ਦਾ ਭਰੋਸਾ ਗੁਆ ਚੁੱਕੀ ਹੈ।
ਕਾਂਗਰਸ ਦਾ ਤੀਸਰੇ ਨੰਬਰ 'ਤੇ ਆਉਣਾ ਸ਼ਰਮਨਾਕ
ਬਿੱਟੂ ਨੇ ਕਿਹਾ ਕਿ ਭਾਜਪਾ ਦੂਸਰੇ ਸਥਾਨ 'ਤੇ ਅਤੇ ਕਾਂਗਰਸ ਤੀਸਰੇ ਸਥਾਨ 'ਤੇ ਹੈ ਜੋ ਕਿ ਸ਼ਰਮਨਾਕ ਹੈ | ਕਿਉਂਕਿ ਜਲੰਧਰ ਸੰਸਦ ਸੀਟ ਜਿੱਤਣ ਤੋਂ ਦੋ ਹਫ਼ਤੇ ਬਾਅਦ ਹੀ ਆਪਣਾ ਵਿਸ਼ਵਾਸ ਗੁਆ ਦਿੱਤਾ ਹੈ | ਭਾਜਪਾ ਨੇਤਾ ਸ਼ੀਤਲ ਅੰਗੁਰਾਲ ਨੂੰ ਪ੍ਰਚਾਰ ਦੌਰਾਨ ਧਮਕਾਇਆਂ ਤੇ ਦੋਸ਼ੀ ਠਹਿਰਾਇਆ ਗਿਆ |
ਭਾਜਪਾ ਵੋਟਰਾਂ ਨੂੰ ਡਰਾਇਆ ਗਿਆ
ਬਿੱਟੂ ਨੇ ਕਿਹਾ ਕਿ ਚੁਣਾਵ ਜਿੱਤਣ ਲਈ ਭਾਜਪਾ ਵੋਟਰਾਂ ਨੂੰ ਧਮਕਾਇਆ ਗਿਆ | ਵੋਟਰਾਂ ਨੂੰ ਮਜਬੂਰ ਕਰਕੇ, ਗਲਤ ਤਰੀਕਿਆਂ ਨਾਲ , ਸਰਕਾਰੀ ਮਸ਼ੀਨਰੀ ਦਾ ਉਪਯੋਗ ਕਰਕੇ , ਵਿਸ਼ੇਸ਼ ਰੂਪ ਤੇ ਪੁਲੀਸ ਬਲ ਦਾ ਦੁਰਉਪਯੋਗ ਕਰਕੇ ਜਲੰਧਰ ਵੈਸਟ ਸੀਟ ਜਿੱਤੀ ਗਈ ਹੈ |
ਭਾਜਪਾ 2027 'ਚ ਬਦਲੇਗੀ ਰਾਜਨੀਤੀ ਸਮੀਕਰਨ
ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਅਤੇ ਉਨ੍ਹਾਂ ਦੇ ਸਾਰੇ ਕੈਬਨਿਟ ਮੰਤਰੀਆਂ ਨੇ ਜਲੰਧਰ ਵਿੱਚ ਡੇਰੇ ਲਾਏ ਹੋਏ ਹਨ ਜੋ ਮੱਖੀਆਂ ਨੂੰ ਮਾਰਨ ਲਈ ਤੋਪ ਦੀ ਵਰਤੋਂ ਕਰਨ ਦੇ ਬਰਾਬਰ ਹੈ। ਭਾਜਪਾ ਦਿਨ-ਬ-ਦਿਨ ਹੋਰ ਵੀ ਮਜ਼ਬੂਤ ਹੋ ਕਿ ਉਭਰੇਗੀ ਅਤੇ 2027 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਸਿਆਸੀ ਸਮੀਕਰਨ ਬਦਲੇਗੀ।