ਬ੍ਰਾਜ਼ੀਲ 'ਚ ਐਤਵਾਰ ਨੂੰ ਇਕ ਜਹਾਜ਼ ਹਾਦਸਾਗ੍ਰਸਤ ਹੋ ਗਿਆ। ਇਸ ਜਹਾਜ਼ ਹਾਦਸੇ 'ਚ 10 ਲੋਕਾਂ ਦੀ ਮੌਤ ਹੋ ਗਈ ਹੈ ਜਦਕਿ ਕਈ ਜ਼ਖਮੀ ਹੋਏ ਹਨ। ਜ਼ਖਮੀਆਂ ਨੂੰ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ, ਜਿੱਥੇ 2 ਦੀ ਹਾਲਤ ਨਾਜ਼ੁਕ ਬਣੀ ਹੋਈ ਹੈ। ਦੱਸਿਆ ਜਾ ਰਿਹਾ ਹੈ ਕਿ ਬ੍ਰਾਜ਼ੀਲ ਦੇ ਇਕ ਕਾਰੋਬਾਰੀ ਦਾ ਪਰਿਵਾਰ ਜਹਾਜ਼ 'ਚ ਸਾਓ ਪਾਓਲੋ ਜਾ ਰਿਹਾ ਸੀ।
ਰਿਹਾਇਸ਼ੀ ਇਲਾਕੇ 'ਚ ਜਹਾਜ਼ ਹੋਇਆ ਕਰੈਸ਼
ਦੱਸਿਆ ਜਾ ਰਿਹਾ ਹੈ ਕਿ ਜਹਾਜ਼ ਦੇ ਕਰੈਸ਼ ਹੋਣ ਤੋਂ ਬਾਅਦ ਇਹ ਇਕ ਘਰ ਦੀ ਚਿਮਨੀ ਅਤੇ ਫਿਰ ਉਸ ਦੀ ਇਮਾਰਤ ਨਾਲ ਟਕਰਾ ਗਿਆ। ਇਸ ਤੋਂ ਬਾਅਦ ਇਹ ਮੋਬਾਈਲ ਦੀ ਦੁਕਾਨ 'ਤੇ ਡਿੱਗ ਪਿਆ। ਜਿਸ 'ਚ 10 ਲੋਕਾਂ ਦੀ ਮੌਤ ਹੋ ਗਈ ਸੀ, ਜਦਕਿ ਇਸ ਜਹਾਜ਼ ਦੇ ਹੇਠਾਂ ਆਉਣ ਕਾਰਨ 17 ਲੋਕ ਜ਼ਖਮੀ ਹੋ ਗਏ ਸਨ। ਰਿਹਾਇਸ਼ੀ ਇਲਾਕੇ 'ਚ ਜਹਾਜ਼ ਡਿੱਗਣ ਕਾਰਨ ਕਈ ਲੋਕ ਜ਼ਖਮੀ ਹੋ ਗਏ ਹਨ।
ਪੁਲਸ ਹਾਦਸੇ ਦੀ ਜਾਂਚ 'ਚ ਜੁਟੀ
ਦੱਸ ਦੇਈਏ ਕਿ ਬ੍ਰਾਜ਼ੀਲ ਦਾ ਗ੍ਰਾਮਾਡੋ ਸ਼ਹਿਰ ਰੀਓ ਗ੍ਰਾਂਡੇ ਡੋ ਸੁਲ ਰਾਜ ਵਿੱਚ ਸਥਿਤ ਇੱਕ ਸੈਲਾਨੀ ਸਥਾਨ ਹੈ। ਅਜਿਹੇ 'ਚ ਇੱਥੇ ਕਾਫੀ ਭੀੜ ਹੈ। ਐਤਵਾਰ ਨੂੰ ਹੋਏ ਇਸ ਹਾਦਸੇ ਨੇ ਕੁਝ ਸਮੇਂ ਲਈ ਹਫੜਾ-ਦਫੜੀ ਦਾ ਮਾਹੌਲ ਬਣਾ ਦਿੱਤਾ। ਜਹਾਜ਼ ਦੇ ਹਾਦਸਾਗ੍ਰਸਤ ਹੋਣ ਦੇ ਕਾਰਨਾਂ ਦਾ ਅਜੇ ਤੱਕ ਪਤਾ ਨਹੀਂ ਲੱਗ ਸਕਿਆ ਹੈ।