ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜਲੰਧਰ ਜ਼ਿਲ੍ਹੇ ਨੂੰ ਵੱਡਾ ਤੋਹਫ਼ਾ ਦੇਣ ਜਾ ਰਹੇ ਹਨ। ਸੀਐਮ ਮਾਨ ਸਭ ਤੋਂ ਪਹਿਲਾਂ ਫਿਲੌਰ ਸਥਿਤ ਪੰਜਾਬ ਪੁਲਸ ਅਕੈਡਮੀ (ਪੀਪੀਏ) ਪਹੁੰਚੇ ਹਨ, ਜਿੱਥੇ ਉਨ੍ਹਾਂ ਪੁਲਸ ਦੀਆਂ 410 ਹਾਈਟੈੱਕ ਗੱਡੀਆਂ ਨੂੰ ਹਰੀ ਝੰਡੀ ਦੇ ਕੇ ਰਵਾਨਾ ਕੀਤਾ।
ਸੀ ਐਮ ਮਾਨ ਨੇ ਕਿਹਾ ਕਿ ਔਰਤਾਂ ਲਈ ਵੱਖਰੀ ਗੱਡੀਆਂ ਤਾਇਨਾਤ ਕੀਤੀਆਂ ਜਾਣਗੀਆਂ। ਦੱਸ ਦੇਈਏ ਕਿ ਇਸ ਤੋਂ ਬਾਅਦ ਸੀਐਮ ਮਾਨ ਇੱਕ ਪ੍ਰੋਗਰਾਮ ਦੌਰਾਨ 283 ਕਰੋੜ ਰੁਪਏ ਦੇ ਵਿਕਾਸ ਕਾਰਜਾਂ ਦਾ ਉਦਘਾਟਨ ਕਰਨਗੇ।
ਸੀ ਐਮ ਮਾਨ ਦਾ ਟਵੀਟ
CM ਮਾਨ ਨੇ ਐਸਐਸਐਫ ਫੋਰਸ ਬਾਰੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਐਸਐਸਐਫ ਦੀ ਸ਼ੁਰੂਆਤ 1 ਫਰਵਰੀ 2024 ਨੂੰ ਕੀਤੀ ਗਈ ਸੀ ਅਤੇ ਉਨਾਂ 15 ਦਿਨਾਂ ਦਾ ਡੇਟਾ ਸਾਂਝਾ ਕਰਦਿਆਂ ਦੱਸਿਆ ਕਿ 15 ਦਿਨਾਂ ਵਿੱਚ ਐਸ.ਐਸ.ਐਫ ਵੱਲੋਂ 124 ਵਿਅਕਤੀਆਂ ਨੂੰ ਪਹਿਲ ਦੇ ਆਧਾਰ ’ਤੇ ਸਹਾਇਤਾ ਦਿੱਤੀ ਗਈ ਹੈ, ਜਿਨ੍ਹਾਂ ਵਿੱਚੋਂ 204 ਜ਼ਖ਼ਮੀਆਂ ਨੂੰ ਹਸਪਤਾਲ ਲਿਜਾਇਆ ਗਿਆ। ਸੀਐਮ ਮਾਨ ਨੇ ਕਿਹਾ ਕਿ ਇਸ ਤੋਂ ਪਹਿਲੇ ਦਿਨ ਸੜਕ ਹਾਦਸਿਆਂ ਵਿੱਚ 17 ਦੇ ਕਰੀਬ ਲੋਕ ਆਪਣੀ ਜਾਨ ਗੁਆ ਚੁੱਕੇ ਸਨ ਪਰ ਐਸਐਸਐਫ ਦੇ ਆਉਣ ਤੋਂ ਬਾਅਦ 15 ਦਿਨਾਂ ਵਿੱਚ 13 ਲੋਕਾਂ ਦੀ ਜਾਨ ਗਈ ਹੈ।
ਸਰਕਾਰ ਨੇ ਸ਼ੁਰੂ ਕੀਤੀ ਪਹਿਲਕਦਮੀ
ਪੰਜਾਬ ਸਰਕਾਰ ਵੱਲੋਂ ਇੱਕ ਉਪਰਾਲਾ ਸ਼ੁਰੂ ਕੀਤਾ ਗਿਆ ਹੈ ਜਿਸ ਨੂੰ ਪਹਿਲ ਦਾ ਨਾਂ ਦਿੱਤਾ ਗਿਆ ਹੈ। ਜਿਸ ਦੀ ਸ਼ੁਰੂਆਤ ਸੰਗਰੂਰ ਤੋਂ ਕੀਤੀ ਗਈ ਹੈ, ਔਰਤਾਂ ਲਈ ਪਿੰਡਾਂ ਵਿੱਚ ਸਵੈ-ਸਹਾਇਤਾ ਗਰੁੱਪ ਬਣਾਏ ਗਏ ਹਨ। ਜਿਥੋ ਕਿ ਸਰਕਾਰੀ ਸਕੂਲਾਂ ਦੀਆਂ ਵਰਦੀਆਂ ਬਣਵਾਈਆਂ ਜਾ ਸਕਦੀਆਂ ਹਨ। ਇਸ ਗਰੁੱਪ ਵਿੱਚ 100 ਔਰਤਾਂ ਕੰਮ ਕਰ ਰਹੀਆਂ ਹਨ। ਉਨ੍ਹਾਂ ਨੂੰ ਮਸ਼ੀਨਾਂ ਵੀ ਮੁਹੱਈਆ ਕਰਵਾਈਆਂ ਗਈਆਂ ਹਨ ਅਤੇ ਵਰਦੀਆਂ ਦੇ ਸਾਈਜ਼ ਕੰਪਿਊਟਰਾਂ ਰਾਹੀਂ ਪੁੱਜਦੇ ਹਨ।
ਸਰਕਾਰੀ ਸਕੂਲਾਂ ਤੋਂ ਬਾਅਦ ਹੁਣ ਪੰਜਾਬ ਦੇ 25 ਪ੍ਰਾਈਵੇਟ ਸਕੂਲ ਵੀ ਇੱਥੋਂ ਵਰਦੀਆਂ ਸਿਲਾਵਾ ਰਹੇ ਹਨ। ਸੀਐਮ ਮਾਨ ਨੇ ਕਿਹਾ ਕਿ ਆਉਣ ਵਾਲੇ ਸਮੇਂ ਵਿੱਚ ਪੰਜਾਬ ਪੁਲਿਸ ਦੀ ਵਰਦੀਆਂ ਵੀ ਇਥੋਂ ਹੀ ਸਿਲਾਵਾਈਆਂ ਜਾਣਗੀਆਂ। ਸੀਐਮ ਮਾਨ ਨੇ ਕਿਹਾ ਕਿ ਔਰਤਾਂ ਰੋਜ਼ਾਨਾ 2000 ਰੁਪਏ ਕਮਾ ਰਹੀਆਂ ਹਨ ਅਤੇ ਉਨ੍ਹਾਂ ਦੇ ਘਰ ਵੀ ਸੁਚਾਰੂ ਢੰਗ ਨਾਲ ਚੱਲ ਰਹੇ ਹਨ।
ਮਹਿਲਾ ਪੁਲਸ ਨੂੰ ਵੱਖਰੇ ਵਾਹਨ ਦਿੱਤੇ ਜਾਣਗੇ
ਸੀਐਮ ਮਾਨ ਨੇ ਕਿਹਾ ਕਿ ਔਰਤਾਂ ਲਈ ਵੱਖਰੀ ਗੱਡੀਆਂ ਤਾਇਨਾਤ ਕੀਤੀਆਂ ਜਾਣਗੀਆਂ। ਦੱਸ ਦੇਈਏ ਕਿ ਇਸ ਤੋਂ ਬਾਅਦ ਸੀਐਮ ਮਾਨ ਇੱਕ ਪ੍ਰੋਗਰਾਮ ਦੌਰਾਨ 283 ਕਰੋੜ ਰੁਪਏ ਦੇ ਵਿਕਾਸ ਕਾਰਜਾਂ ਦਾ ਉਦਘਾਟਨ ਕਰਨਗੇ।
ਪੰਜਾਬ ਪੁਲਿਸ ਨੂੰ ਦਿੱਤੇ ਗਏ 410 ਹਾਈਟੈੱਕ ਅਤੇ ਹਾਈ ਪਾਵਰ ਵਾਹਨਾਂ ਦੀ ਵਰਤੋਂ ਪੰਜਾਬ ਦੇ ਲੋਕਾਂ ਦੀ ਸੁਰੱਖਿਆ ਲਈ ਕੀਤੀ ਜਾਵੇਗੀ ਅਤੇ ਇਹ ਵਾਹਨ ਅਪਰਾਧ ਨੂੰ ਰੋਕਣ ਲਈ ਬਹੁਤ ਸਹਾਈ ਹੋਣਗੇ। ਇਨ੍ਹਾਂ ਹਾਈ ਪਾਵਰ ਵਾਹਨਾਂ ਨਾਲ ਪੁਲੀਸ ਦੀ ਗਤੀਸ਼ੀਲਤਾ ਵਧੇਗੀ ਅਤੇ ਪੁਲਸ ਦੀ ਜਵਾਬੀ ਕਾਰਵਾਈ ਵਿੱਚ ਵੀ ਘੱਟੋ-ਘੱਟ ਸਮਾਂ ਲੱਗੇਗਾ।
410 ਵਾਹਨਾਂ ਵਿੱਚੋਂ ਵੱਖ-ਵੱਖ ਵਾਹਨ ਹਨ
- 274 ਮਹਿੰਦਰਾ ਸਕਾਰਪੀਓ
- ਪੁਲਿਸ ਸਟੇਸ਼ਨ ਲਈ 41 ਹਾਈ ਲੈਂਡਰ ਵਾਹਨ
- 71 ਗੱਡੀਆਂ (ਜੋ ਐਮਰਜੈਂਸੀ ਦੌਰਾਨ ਵਰਤੀ ਜਾਵੇਗੀ)
- 24 ਟਾਟਾ ਟਿਆਗੋ ਇਲੈਕਟ੍ਰਿਕ ਵਾਹਨ (ਔਰਤਾਂ ਦੀ ਸੁਰੱਖਿਆ ਲਈ ਮਹਿਲਾ ਕਰਮਚਾਰੀਆਂ ਨੂੰ ਦਿੱਤੇ ਜਾਣਗੇ)
ਅੰਮ੍ਰਿਤਸਰ ਲਈ 5 ਟਾਟਾ ਟਿਆਗੋ ਇਲੈਕਟ੍ਰਿਕ ਗੱਡੀਆਂ ਦਿੱਤੀਆਂ ਗਈਆਂ ਹਨ ਜੋ ਸ੍ਰੀ ਦਰਬਾਰ ਸਾਹਿਬ ਦੇ ਆਲੇ-ਦੁਆਲੇ ਦੇ ਇਲਾਕਿਆਂ ਵਿੱਚ ਚੱਲਣਗੀਆਂ।
ਸੀਐਮ ਮਾਨ ਨੇ ਐਕਸ 'ਤੇ ਲਿਖਿਆ ਕਿ ਪੰਜਾਬ ਪੁਲਸ ਸਾਡਾ ਮਾਣ ਹੈ, ਅੱਜ ਅਸੀਂ ਪੰਜਾਬ ਪੁਲਿਸ ਨੂੰ ਹੋਰ ਵੀ ਹਾਈਟੈੱਕ ਬਣਾਉਣ ਜਾ ਰਹੇ ਹਾਂ... ਅੱਜ 410 ਸ਼ਾਨਦਾਰ ਗੱਡੀਆਂ ਨੂੰ ਹਰੀ ਝੰਡੀ ਦੇ ਕੇ ਪੰਜਾਬ ਪੁਲਸ ਦੇ ਬੇੜੇ ਵਿੱਚ ਸ਼ਾਮਿਲ ਕੀਤਾ ਜਾਵੇਗਾ। ਔਰਤਾਂ ਦੀ ਸੁਰੱਖਿਆ ਲਈ ਵੱਖਰੇ ਵਾਹਨ ਰੱਖੇ ਗਏ ਹਨ। ਪੰਜਾਬ ਦੇ ਲੋਕਾਂ ਦੀ ਸੁਰੱਖਿਆ ਸਾਡੀ ਪਹਿਲ ਹੈ ਅਤੇ ਅਸੀਂ ਇਸ ਲਈ ਵਚਨਬੱਧ ਹਾਂ।
ਇਸ ਉਪਰੰਤ ਸੀ ਐਮ ਮਾਨ ਦੁਪਹਿਰ 1.30 ਵਜੇ ਨਕੋਦਰ ਵਿਖੇ ਪੁੱਜੇ , ਜਿਥੇ ਜੱਚਾ-ਬੱਚਾ ਸਿਹਤ ਸੰਭਾਲ ਕੇਂਦਰ ਦਾ ਉਦਘਾਟਨ ਕੀਤਾ ਗਿਆ। ਲੋਕ ਸਭਾ ਚੋਣਾਂ ਤੋਂ ਪਹਿਲਾਂ ਮੁੱਖ ਮੰਤਰੀ ਭਗਵੰਤ ਮਾਨ ਸ਼ਹਿਰਾਂ ਨੂੰ ਵੱਡੇ ਤੋਹਫੇ ਦੇ ਰਹੇ ਹਨ।