ਮਹਾਰਾਸ਼ਟਰ ਦੇ ਰਤਨਾਗਿਰੀ 'ਚ ਅੱਧੀ ਰਾਤ ਨੂੰ ਸੜਕ 'ਤੇ ਇੱਕ 15 ਫੁੱਟ ਦਾ ਮਗਰਮੱਛ ਸੜਕ 'ਤੇ ਘੁੰਮਦਾ ਦੇਖਿਆ ਗਿਆ। ਸੜਕ 'ਤੇ ਮਗਰਮੱਛ ਨੂੰ ਦੇਖ ਕੇ ਰਾਹਗੀਰ ਡਰ ਗਏ ਅਤੇ ਉਨਾਂ ਨੇ ਆਪਣੇ ਵਾਹਨ ਵੀ ਰੋਕ ਲਏ। ਕੁਝ ਲੋਕਾਂ ਨੇ ਇਸ ਘਟਨਾ ਦੀ ਵੀਡੀਓ ਬਣਾ ਕੇ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੀ ਹੈ। ਜੋ ਹੁਣ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ।
ਸੜਕ 'ਤੇ ਮਗਰਮੱਛ ਨੂੰ ਦੇਖ ਡਰੇ ਲੋਕ
ਵਾਇਰਲ ਹੋ ਰਹੀ ਵੀਡੀਓ 'ਚ ਦੇਖਿਆ ਜਾ ਰਿਹਾ ਹੈ ਕਿ ਰਾਤ ਦੇ ਹਨੇਰੇ 'ਚ ਮਗਰਮੱਛ ਸੜਕ 'ਤੇ ਘੁੰਮਦਾ ਨਜ਼ਰ ਆ ਰਿਹਾ ਹੈ। ਇਸ ਦੌਰਾਨ ਮਗਰਮੱਛ ਦੇ ਕਾਰਨ ਕਈ ਵਾਹਨਾਂ ਨੂੰ ਵੀ ਰੁਕੇ ਹੋਏ ਹਨ ਤਾਂ ਜੋ ਉਹ ਉਨ੍ਹਾਂ 'ਤੇ ਹਮਲਾ ਨਾ ਕਰ ਦੇਣ। ਮਗਰਮੱਛ ਨੂੰ ਆਟੋ ਦੇ ਸਾਹਮਣੇ ਤੋਂ ਆਉਂਦਿਆ ਹੌਲੀ-ਹੌਲੀ ਅੱਗੇ ਵਧਦਾ ਦੇਖਿਆ ਗਿਆ। ਜਿਸ ਨੂੰ ਕਾਰ ਵਿੱਚ ਬੈਠੇ ਵਿਅਕਤੀ ਨੇ ਰਿਕਾਰਡ ਕੀਤਾ ਹੈ।
ਮਗਰਮੱਛ ਦੇ ਆਉਣ ਨਾਲ ਇਲਾਕੇ 'ਚ ਫੈਲੀ ਦਹਿਸ਼ਤ
ਮਗਰਮੱਛ ਦੇ ਸੜਕ 'ਤੇ ਦਿਖਾਈ ਦੇਣ ਦੀ ਇਹ ਵੀਡੀਓ ਵਾਇਰਲ ਹੋਈ ਤਾਂ ਆਸਪਾਸ ਦੇ ਇਲਾਕੇ 'ਚ ਦਹਿਸ਼ਤ ਫੈਲ ਗਈ। ਕਿਉਂਕਿ ਮਗਰਮੱਛ ਰਿਹਾਇਸ਼ੀ ਖੇਤਰ ਵਿੱਚ ਆ ਗਿਆ ਹੈ ਅਤੇ ਰਾਤ ਵੇਲੇ ਕਿਸੇ ਨੂੰ ਨੁਕਸਾਨ ਪਹੁੰਚਾ ਸਕਦਾ ਹੈ। ਜਿਸ ਕਾਰਨ ਲੋਕ ਦਹਿਸ਼ਤ ਵਿੱਚ ਹਨ ਅਤੇ ਦੂਜਿਆਂ ਨੂੰ ਸੁਚੇਤ ਰਹਿਣ ਲਈ ਕਹਿ ਰਹੇ ਹਨ।
ਨੇੜੇ ਦੀ ਨਦੀ ਤੋਂ ਆਇਆ ਮਗਰਮੱਛ
ਫਿਲਹਾਲ ਮਹਾਰਾਸ਼ਟਰ 'ਚ ਮਾਨਸੂਨ ਆ ਚੁੱਕਾ ਹੈ। ਰਤਨਾਗਿਰੀ ਵਿੱਚ ਭਾਰੀ ਮੀਂਹ ਪੈ ਰਿਹਾ ਹੈ ਅਤੇ ਨੇੜੇ ਹੀ ਇੱਕ ਨਦੀ ਹੈ। ਕਿਆਸ ਲਗਾਏ ਜਾ ਰਹੇ ਹਨ ਕਿ ਮਗਰਮੱਛ ਇਸ ਨਦੀ ਵਿੱਚੋਂ ਆਇਆ ਹੈ ਕਿਉਂਕਿ ਇਸ ਸਮੇਂ ਨਦੀ ਵਿੱਚ ਪਾਣੀ ਭਰਿਆ ਹੋਇਆ ਹੈ। ਜਿਸ ਕਾਰਨ ਕਈ ਵਾਰ ਮਗਰਮੱਛ ਬਾਹਰ ਨਿਕਲ ਕੇ ਇਧਰ-ਉਧਰ ਆ ਜਾਂਦੇ ਹਨ।