ਰੂਸ 'ਚ ਅੱਤਵਾਦੀਆਂ ਨੇ ਚਰਚ 'ਤੇ ਹਮਲਾ ਕੀਤਾ। ਇਸ ਵਿੱਚ ਇੱਕ ਪਾਦਰੀ ਅਤੇ 8 ਪੁਲਿਸ ਕਰਮਚਾਰੀਆਂ ਸਮੇਤ ਕੁੱਲ 15 ਲੋਕਾਂ ਦੀ ਮੌਤ ਹੋ ਗਈ ਸੀ। 25 ਪੁਲਿਸ ਮੁਲਾਜ਼ਮ ਵੀ ਜ਼ਖਮੀ ਹੋਏ ਹਨ। ਇਸ ਦੇ ਨਾਲ ਹੀ 4 ਅੱਤਵਾਦੀ ਵੀ ਮਾਰੇ ਗਏ ਹਨ।
4 ਅੱਤਵਾਦੀ ਵੀ ਮਾਰੇ ਗਏ
ਦਾਗਿਸਤਾਨ ਦੇ ਅੰਦਰੂਨੀ ਮਾਮਲਿਆਂ ਦੇ ਮੰਤਰਾਲੇ ਨੇ ਕਿਹਾ ਕਿ ਹਥਿਆਰਬੰਦ ਵਿਅਕਤੀਆਂ ਦੇ ਇੱਕ ਸਮੂਹ ਨੇ ਇੱਕ ਪ੍ਰਾਰਥਨਾ ਸਥਾਨ ਅਤੇ ਇੱਕ ਚਰਚ 'ਤੇ ਗੋਲੀਬਾਰੀ ਕੀਤੀ। ਇਨ੍ਹਾਂ 'ਚੋਂ 4 ਅੱਤਵਾਦੀ ਮਾਰੇ ਗਏ। ਕੁਝ ਭੱਜ ਗਏ ਜਿਨ੍ਹਾਂ ਦੀ ਭਾਲ ਕੀਤੀ ਜਾ ਰਹੀ ਹੈ।
ਹਮਲੇ ਤੋਂ ਬਾਅਦ ਯਹੂਦੀ ਮੰਦਰ ਨੂੰ ਲੱਗੀ ਅੱਗ
ਮੀਡੀਆ ਰਿਪੋਰਟਾਂ ਮੁਤਾਬਕ ਡਰਬੇਂਟ ਸਥਿਤ ਸਿਨੇਗੌਗ ਅਤੇ ਚਰਚ ਨੂੰ ਅੱਤਵਾਦੀ ਹਮਲੇ ਕਾਰਨ ਅੱਗ ਲੱਗ ਗਈ। ਇਸ ਦੀ ਵੀਡੀਓ ਵੀ ਸੋਸ਼ਲ ਮੀਡੀਆ 'ਤੇ ਸਾਹਮਣੇ ਆਈ ਹੈ। ਹਮਲੇ ਤੋਂ ਬਾਅਦ ਹਮਲਾਵਰ ਇੱਕ ਕਾਰ ਵਿੱਚ ਭੱਜਦੇ ਹੋਏ ਦਿਖਾਈ ਦਿੱਤੇ। ਅੱਤਵਾਦੀਆਂ ਨੇ ਇਕ ਹੋਰ ਯਹੂਦੀ ਮੰਦਰ 'ਤੇ ਵੀ ਗੋਲੀਬਾਰੀ ਕੀਤੀ। ਉਸ ਸਮੇਂ ਉੱਥੇ ਕੋਈ ਨਹੀਂ ਸੀ, ਜਿਸ ਕਾਰਨ ਲੋਕਾਂ ਦੀ ਜਾਨ ਬਚ ਗਈ।
ਹਮਲਿਆਂ ਦੀ ਜਾਂਚ ਸ਼ੁਰੂ
ਇਸ ਦੌਰਾਨ ਦਾਗੇਸਤਾਨ ਗਣਰਾਜ ਲਈ ਰੂਸੀ ਜਾਂਚ ਕਮੇਟੀ ਦੇ ਜਾਂਚ ਡਾਇਰੈਕਟੋਰੇਟ ਨੇ ਕਿਹਾ ਕਿ ਉਸਨੇ ਰੂਸੀ ਸੰਘ ਦੇ ਅਪਰਾਧਿਕ ਸੰਹਿਤਾ ਦੇ ਤਹਿਤ ਹਮਲਿਆਂ ਦੀ ਅੱਤਵਾਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਫਿਲਹਾਲ ਪੁਲਸ ਟੀਮ ਘਟਨਾ ਦੇ ਸਾਰੇ ਹਾਲਾਤਾਂ ਅਤੇ ਅੱਤਵਾਦੀ ਹਮਲੇ 'ਚ ਸ਼ਾਮਲ ਵਿਅਕਤੀਆਂ ਦਾ ਪਤਾ ਲਗਾਇਆ ਜਾ ਰਿਹਾ ਹੈ ਅਤੇ ਉਨ੍ਹਾਂ ਦੇ ਕੰਮਾਂ ਦੀ ਜਾਂਚ ਕੀਤੀ ਜਾ ਰਹੀ ਹੈ |