ਖਬਰਿਸਤਾਨ ਨੈੱਟਵਰਕ : ਤਰਨਤਾਰਨ ਜ਼ਿਲ੍ਹੇ ਦੇ ਨੇੜਲੇ ਪਿੰਡ ਮੁੰਡਾ ਤੋਂ ਬੇਹੱਦ ਹੀ ਦੁਖਦਾਈ ਮਾਮਲਾ ਸਾਹਮਣੇ ਆਇਆ ਹੈ। ਦਸੱਦੀਏ ਕਿ ਸੱਪ ਦੇ ਡੰਗਣ ਕਾਰਨ ਦੋ ਮਾਸੂਮ ਬੱਚਿਆਂ ਦੀ ਮੌਤ ਹੋ ਗਈ ਹੈ। ਮ੍ਰਿਤਕਾਂ ਦੀ ਪਛਾਣ ਗੁਰਦਿੱਤ ਸਿੰਘ ਤੇ ਪ੍ਰਿੰਸਪਾਲ ਸਿੰਘ ਵਜੋਂ ਹੋਈ ਹੈ ਇਸ ਦੇ ਨਾਲ ਹੀ ਦਸਣਾ ਬਣਦਾ ਹੈ ਕਿ ਇਕ ਮਾਸੂਮ ਦੀ ਉਮਰ 8 ਜਦਕਿ ਦੂਸਰੇ ਦੀ ਉਮਰ ਕੇਵਲ 10 ਸਾਲ ਦਸੀ ਜਾ ਰਹੀ ਹੈ। ਜ਼ਿਕਰਯੋਗ ਹੈ ਕਿ ਇਹ ਹਾਦਸਾ ਉਸ ਸਮੇਂ ਵਾਪਰਿਆ ਜਦ ਦੋਵੇਂ ਮਾਸੂਮ ਬੱਚੇ ਆਪਣੇ ਘਰ ਵਿੱਚ ਸੌਂ ਰਹੇ ਸਨ ਅਤੇ ਇਸ ਦੌਰਾਨ ਉਨ੍ਹਾਂ ਨੂੰ ਦਰਦ ਮਹਿਸੂਸ ਹੋਇਆ।
ਬੱਚੇ ਦੇ ਪਿਤਾ ਬਿਕਰ ਪਿੰਡ ਮੁੰਡਾ ਵਾਸੀ ਨੇ ਦੱਸਿਆ ਕਿ ਬੀਤੀ ਰਾਤ ਉਸ ਦੇ ਵੱਡੇ ਲੜਕੇ ਪ੍ਰਿੰਸਪਾਲ ਨੇ ਕੰਨ ਅਤੇ ਪੇਟ ਵਿੱਚ ਦਰਦ ਦੀ ਸ਼ਿਕਾਇਤ ਕੀਤੀ, ਜਦੋਂ ਕਿ ਛੋਟੇ ਗੁਰਦਿੱਤ ਨੇ ਵੀ ਗੁੱਟ ਅਤੇ ਪੇਟ ਵਿੱਚ ਦਰਦ ਦੀ ਸ਼ਿਕਾਇਤ ਕੀਤੀ। ਇਸ ਦੌਰਾਨ ਜਦੋਂ ਦੋਵਾਂ ਨੂੰ ਦਰਦ ਹੋਣ ਲੱਗਾ ਤਾਂ ਉਨ੍ਹਾਂ ਨੂੰ ਤੁਰੰਤ ਇਲਾਜ ਲਈ ਨੇੜਲੇ ਪਿੰਡ ਲੈ ਕੇ ਗਏ।
ਦਸੱਦੀਏ ਕਿ ਵੱਡੇ ਪੁੱਤਰ ਪ੍ਰਿੰਸੀਪਲ ਦੀ ਰਸਤੇ ਵਿੱਚ ਹੀ ਮੌਤ ਹੋ ਗਈ ਜਦਕਿ ਛੋਟੇ ਪੁੱਤਰ ਨੂੰ ਅੰਮ੍ਰਿਤਸਰ ਦੇ ਹਸਪਤਾਲ ਲਿਜਾਇਆ ਗਿਆ, ਜਿੱਥੇ ਇਲਾਜ ਦੌਰਾਨ ਉਸ ਦੀ ਵੀ ਮੌਤ ਹੋ ਗਈ। ਇਸ ਘਟਨਾ ਤੋਂ ਬਾਅਦ ਇਲਾਕੇ 'ਚ ਸੋਗ ਦੀ ਲਹਿਰ ਦੌੜ ਗਈ ਹੈ।