ਵਹੀਦਾ ਰਹਿਮਾਨ ਨੂੰ ਦਾਦਾ ਸਾਹੇਬ ਫ਼ਾਲਕੇ ਪੁਰਸਕਾਰ
ਮਸ਼ਹੂਰ ਅਦਾਕਾਰਾ ਵਹੀਦਾ ਰਹਿਮਾਨ ਨੂੰ ਭਾਰਤੀ ਸਿਨੇਮਾ ’ਚ ਉਨ੍ਹਾਂ ਦੇ ਬਿਹਤਰੀਨ ਯੋਗਦਾਨ ਲਈ ਇਸ ਸਾਲ ਦੇ ਦਾਦਾ ਸਾਹੇਬ ਫ਼ਾਲਕੇ ਪੁਰਸਕਾਰ ਨਾਲ ਸਨਮਾਨਤ ਕੀਤਾ ਜਾਵੇਗਾ। ਕੇਂਦਰੀ ਸੂਚਨਾ ਅਤੇ ਪ੍ਰਸਾਰਣ ਮੰਤਰੀ ਅਨੁਰਾਗ ਠਾਕੁਰ ਨੇ ਮੰਗਲਵਾਰ ਨੂੰ ਇਹ ਜਾਣਕਾਰੀ ਦਿਤੀ।
ਦਾਦਾ ਸਾਹੇਬ ਫ਼ਾਲਕੇ ਪੁਰਸਕਾਰ ਭਾਰਤੀ ਸਿਨੇਮਾ ਦੇ ਖੇਤਰ ’ਚ ਦੇਸ਼ ਦਾ ਸਰਬਉੱਚ ਪੁਰਸਕਾਰ ਹੈ। ਭਾਰਤ ਦਾ ਸਭ ਤੋਂ ਬਿਹਤਰੀਨ ਅਦਾਕਾਰਾਵਾਂ ’ਚੋਂ ਇਕ ਮੰਨੀ ਜਾਣ ਵਾਲੀ ਵਹੀਦਾ ਰਹਿਮਾਨ ਨੇ ‘ਪਿਆਸਾ’, ‘ਸੀ.ਆਈ.ਡੀ.’, ‘ਗਾਈਡ’, ‘ਕਾਗਜ਼ ਕੇ ਫੂਲ’, ‘ਖਾਮੋਸ਼ੀ’ ਅਤੇ ‘ਤ੍ਰਿਸ਼ੂਲ’ ਸਮੇਤ ਕਈ ਫ਼ਿਲਮਾਂ ’ਚ ਸ਼ਾਨਦਾਰ ਅਦਾਕਾਰੀ ਕੀਤੀ।
''