'ਮਿਸ਼ਨ ਰਾਣੀਗੰਜ' ਦਾ ਜ਼ਬਰਦਸਤ ਟ੍ਰੇਲਰ ਲਾਂਚ: ਵੱਡੇ ਪਰਦੇ ’ਤੇ ਦਿਖੇਗੀ ਇੰਜੀਨੀਅਰ ਜਸਵੰਤ ਸਿੰਘ ਗਿੱਲ ਦੀ ਬਹਾਦਰੀ ਦੀ ਕਹਾਣੀ
ਅਭਿਨੇਤਾ ਅਕਸ਼ੇ ਕੁਮਾਰ ਅਤੇ ਪਰਿਣੀਤੀ ਚੋਪੜਾ ਦੀ ਆਉਣ ਵਾਲੀ ਫ਼ਿਲਮ 'ਮਿਸ਼ਨ ਰਾਣੀਗੰਜ' ਦਾ ਟ੍ਰੇਲਰ ਲਾਂਚ ਹੋ ਗਿਆ ਹੈ, ਜੋ ਕਿ ਬਹੁਤ ਹੀ ਸ਼ਾਨਦਾਰ ਹੈ। ਇਸ ਫ਼ਿਲਮ 'ਚ ਅਕਸ਼ੇ ਕੁਮਾਰ ਜਸਵੰਤ ਸਿੰਘ ਗਿੱਲ ਦਾ ਕਿਰਦਾਰ ਨਿਭਾਅ ਰਹੇ ਹਨ। ਟ੍ਰੇਲਰ 'ਚ ਉਨ੍ਹਾਂ ਦੀ ਬਹਾਦਰੀ ਨੂੰ ਚੰਗੀ ਤਰ੍ਹਾਂ ਦਿਖਾਇਆ ਗਿਆ ਹੈ। ਟ੍ਰੇਲਰ ਵਿਚ ਦਿਖਾਇਆ ਗਿਆ ਹੈ ਕਿ ਕਿਵੇਂ ਜਸਵੰਤ ਸਿੰਘ ਨੇ ਖਾਨ ਵਿਚ ਕੰਮ ਕਰਦੇ ਹੋਏ ਫਸੇ ਲੋਕਾਂ ਦੀ ਜਾਨ ਬਚਾਈ ਸੀ। ਟੀਨੂੰ ਸੁਰੇਸ਼ ਦੇਸਾਈ ਦੇ ਨਿਰਦੇਸ਼ਨ 'ਚ ਬਣੀ ਫਿਲਮ 'ਮਿਸ਼ਨ ਰਾਣੀਗੰਜ' ਦਾ ਟ੍ਰੇਲਰ 25 ਸਤੰਬਰ ਨੂੰ ਰਿਲੀਜ਼ ਹੋਇਆ। ਟ੍ਰੇਲਰ ਇਕ ਵੱਡੇ ਧਮਾਕੇ ਨਾਲ ਸ਼ੁਰੂ ਹੁੰਦਾ ਹੈ।
''