ਖਬਰਿਸਤਾਨ ਨੈੱਟਵਰਕ- ਰੂਸ ਦਾ ਯਾਤਰੀ ਜਹਾਜ਼ ਏ ਐੱਨ 24 ਕ੍ਰੈਸ਼ ਹੋ ਗਿਆ। ਇਹ ਹਾਦਸਾ ਰੂਸ ਦੇ ਦੂਰ ਪੂਰਬੀ ਅਮੂਰ ਖੇਤਰ ਵਿੱਚ ਚੀਨ ਦੀ ਸਰਹੱਦ ਨੇੜੇ ਵੀਰਵਾਰ ਨੂੰ ਵਾਪਰਿਆ। ਅੰਗਾਰਾ ਏਅਰਲਾਈਨ ਦੇ ਐਂਟੋਨੋਵ AN-24 ਯਾਤਰੀ ਜਹਾਜ਼ ਵਿੱਚ ਲਗਭਗ 49 ਲੋਕ ਚਾਲਕ ਦਲ ਸਮੇਤ ਸਵਾਰ ਸਨ। ਸ਼ੁਰੂਆਤੀ ਜਾਣਕਾਰੀ ਅਨੁਸਾਰ, ਹਾਦਸੇ ਵਿੱਚ ਕੋਈ ਵੀ ਨਹੀਂ ਬਚਿਆ। ਇਸ ਤੋਂ ਪਹਿਲਾਂ ਜਹਾਜ਼ ਦੀ ਲੋਕੇਸ਼ਨ ਇਕਦਮ ਰਾਡਾਰ ਤੋਂ ਗਾਇਬ ਹੋ ਗਈ ਸੀ।
ਟਿੰਡਾ ਸ਼ਹਿਰ ਜਾ ਰਿਹਾ ਸੀ ਜਹਾਜ਼
ਮੀਡੀਆ ਰਿਪੋਰਟ ਮੁਤਾਬਕ ਜਹਾਜ਼ ਦਾ ਮਲਬਾ ਜੰਗਲ ਵਿੱਚ ਸੜਦਾ ਹੋਇਆ ਮਿਲਿਆ। ਹੈਲੀਕਾਪਟਰ ਤੋਂ ਲਈਆਂ ਗਈਆਂ ਤਸਵੀਰਾਂ ਵਿੱਚ ਜਹਾਜ਼ ਦਾ ਅਗਲਾ ਹਿੱਸਾ ਅੱਗ ਦੀ ਲਪੇਟ ਵਿੱਚ ਆਇਆ ਦਿਖਾਈ ਦੇ ਰਿਹਾ ਹੈ। ਬਚਾਅ ਟੀਮਾਂ ਘਟਨਾ ਸਥਾਨ ਵੱਲ ਜਾ ਰਹੀਆਂ ਹਨ, ਪਰ ਹਾਲਾਤ ਬਹੁਤ ਮਾੜੇ ਹਨ।
ਇਹ ਜਹਾਜ਼ ਸਾਈਬੇਰੀਅਨ ਏਅਰਲਾਈਨ ਅੰਗਾਰਾ ਦਾ ਸੀ। ਇਹ ਜਹਾਜ਼ ਬਲਾਗੋਵੇਸ਼ਚੇਂਸਕ ਤੋਂ ਟਿੰਡਾ ਸ਼ਹਿਰ ਜਾ ਰਿਹਾ ਸੀ। ਇਹ ਜਹਾਜ਼ 1976 ਵਿੱਚ ਬਣਾਇਆ ਗਿਆ ਸੀ ਅਤੇ ਸੋਵੀਅਤ ਯੁੱਗ ਦਾ ਸੀ। ਜਿਵੇਂ ਹੀ ਇਹ ਟਿੰਡਾ ਪਹੁੰਚਿਆ, ਇਹ ਜਹਾਜ਼ ਰਾਡਾਰ ਤੋਂ ਗਾਇਬ ਹੋ ਗਿਆ। ਦੱਸਿਆ ਜਾ ਰਿਹਾ ਹੈ ਕਿ ਲੈਂਡਿੰਗ ਕਰਨ ਤੋਂ ਕੁਝ ਮਿੰਟਾਂ ਪਹਿਲਾਂ ਜਹਾਜ਼ ਹਾਦਸੇ ਦਾ ਸ਼ਿਕਾਰ ਹੋ ਗਿਆ।
ਕਿੱਥੇ ਹੋਈ ਗਲਤੀ
ਇਕ ਰਿਪੋਰਟ ਵਿਚ ਕਿਹਾ ਗਿਆ ਹੈ ਕਿ ਇਸ ਹਾਦਸੇ ਦਾ ਕਾਰਨ ਖ਼ਰਾਬ ਮੌਸਮ ਅਤੇ ਚਾਲਕ ਦਲ ਦੀ ਗਲਤੀ ਮੰਨਿਆ ਜਾ ਰਿਹਾ ਹੈ। ਰੂਸੀ ਸਮਾਚਾਰ ਏਜੰਸੀ TASS ਦੇ ਅਨੁਸਾਰ, ਚਾਲਕ ਦਲ ਨੇ ਘੱਟ ਦ੍ਰਿਸ਼ਟੀ ਦੇ ਵਿਚਕਾਰ ਲੈਂਡਿੰਗ ਦੌਰਾਨ ਇੱਕ ਗਲਤੀ ਕੀਤੀ, ਜਿਸ ਕਾਰਨ ਇਹ ਹਾਦਸਾ ਵਾਪਰਿਆ। ਜਹਾਜ਼ ਵਿਚ ਸਵਾਰ ਸਾਰੇ ਲੋਕਾਂ ਦੀ ਦਰਦਨਾਕ ਮੌਤ ਹੋ ਗਈ।
ਹਾਦਸਾਗ੍ਰਸਤ ਜਹਾਜ਼ 63 ਸਾਲ ਪੁਰਾਣਾ ਸੀ
ਸੋਵੀਅਤ ਯੂਨੀਅਨ ਨੇ 1967 ਵਿੱਚ ਛੋਟੇ ਖੇਤਰਾਂ ਵਿੱਚ ਉਡਾਣ ਭਰਨ ਲਈ An-24 ਜਹਾਜ਼ ਬਣਾਇਆ ਸੀ। ਉਸ ਸਮੇਂ ਇਸ ਵਿੱਚ 32 ਸੀਟਾਂ ਸਨ, ਜੋ 450 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ 400 ਕਿਲੋਮੀਟਰ ਤੱਕ ਉੱਡਦੀਆਂ ਸਨ।
ਇਸ ਤੋਂ ਇਲਾਵਾ, ਇਹ 4 ਟਨ ਭਾਰ ਤੱਕ ਚੁੱਕ ਸਕਦਾ ਸੀ। ਇਸਨੂੰ ਰਨਵੇਅ ਤੋਂ ਵੀ ਉਡਾਣ ਭਰਨ ਦੇ ਯੋਗ ਬਣਾਇਆ ਗਿਆ ਸੀ ਜੋ ਸਿਰਫ 1200 ਮੀਟਰ ਲੰਬੇ ਸਨ ਅਤੇ ਪੱਕੇ ਨਹੀਂ ਸਨ। ਇੰਨਾ ਹੀ ਨਹੀਂ, ਜੇਕਰ ਜਹਾਜ਼ ਦਾ ਇੱਕ ਇੰਜਣ ਵੀ ਫੇਲ੍ਹ ਹੋ ਜਾਂਦਾ ਹੈ, ਤਾਂ ਵੀ ਇਹ ਉਡਾਣ ਭਰ ਸਕਦਾ ਹੈ।
ਇਸਦਾ ਟੈਸਟ ਅਪ੍ਰੈਲ 1962 ਵਿੱਚ ਸਫਲ ਰਿਹਾ, ਜਿਸ ਤੋਂ ਬਾਅਦ ਇਸ ਜਹਾਜ਼ ਨੇ ਅਕਤੂਬਰ 1962 ਤੋਂ ਯਾਤਰੀਆਂ ਨੂੰ ਲਿਜਾਣਾ ਸ਼ੁਰੂ ਕਰ ਦਿੱਤਾ। ਕੁੱਲ 1367 An-24 ਜਹਾਜ਼ ਬਣਾਏ ਗਏ ਸਨ।
ਇਸ ਜਹਾਜ਼ ਦਾ ਉਤਪਾਦਨ ਸੋਵੀਅਤ ਯੂਨੀਅਨ ਵਿੱਚ 1979 ਤੱਕ ਜਾਰੀ ਰਿਹਾ, ਪਰ ਇਸ ਤੋਂ ਬਾਅਦ ਵੀ ਇਹ ਜਹਾਜ਼ ਸੇਵਾ ਵਿੱਚ ਰਹੇ। ਅੱਜ ਵੀ An-24 ਕੁਝ ਥਾਵਾਂ 'ਤੇ ਵਰਤਿਆ ਜਾ ਰਿਹਾ ਹੈ।