ਫੈਸਲਾਬਾਦ ਏਅਰਪੋਰਟ ‘ਤੇ 92 ਵੀਜ਼ਾ ਧਾਰਕ ਸ਼ਰਧਾਲੂ ਰੋਕੇ, NOC ਨਾ ਹੋਣ ਦਾ ਦਿੱਤਾ ਹਵਾਲਾ

92 visa-holding pilgrims stopped at Faisalabad Airport

ਸ੍ਰੀ ਹੇਮਕੁੰਟ ਸਾਹਿਬ ਦੇ ਦਰਸ਼ਨਾਂ ਲਈ ਭਾਰਤ ਆਉਣ ਦੀ ਤਿਆਰੀ ਕਰ ਰਹੇ ਪਾਕਿਸਤਾਨੀ ਸਿੱਖ ਸ਼ਰਧਾਲੂਆਂ ਨੂੰ ਉਸ ਸਮੇਂ ਵੱਡਾ ਝਟਕਾ ਲੱਗਿਆ, ਜਦੋਂ ਉਨ੍ਹਾਂ ਨੂੰ ਫੈਸਲਾਬਾਦ ਹਵਾਈ ਅੱਡੇ ‘ਤੇ ਭਾਰਤ ਜਾਣ ਤੋਂ ਰੋਕ ਦਿੱਤਾ ਗਿਆ।

ਜਾਣਕਾਰੀ ਮੁਤਾਬਕ ਸ਼ੁੱਕਰਵਾਰ ਨੂੰ ਸ਼ਰਧਾਲੂਆਂ ਦਾ ਜਥਾ ਫੈਸਲਾਬਾਦ ਤੋਂ ਸ਼ਾਰਜਾਹ ਅਤੇ ਉੱਥੋਂ ਦਿੱਲੀ ਜਾਣ ਵਾਲਾ ਸੀ। ਪਰ ਫਲਾਈਟ ਤੋਂ ਪਹਿਲਾਂ ਹੀ ਇਮੀਗ੍ਰੇਸ਼ਨ ਅਧਿਕਾਰੀਆਂ ਨੇ ਉਨ੍ਹਾਂ ਤੋਂ NOC (No Objection Certificate) ਦੀ ਮੰਗ ਕੀਤੀ।

ਜਥੇ ਦੇ ਆਗੂ ਪਪਿੰਦਰ ਸਿੰਘ ਨੇ ਦੱਸਿਆ ਕਿ ਸ਼ਰਧਾਲੂਆਂ ਤੋਂ ਪਹਿਲਾਂ ਕਦੇ ਇਸ ਤਰ੍ਹਾਂ ਦਾ NOC ਨਹੀਂ ਮੰਗਿਆ ਗਿਆ। ਉਨ੍ਹਾਂ ਮੁਤਾਬਕ NOC ਦੀ ਮੰਗ ਕਾਰਨ ਫੈਸਲਾਬਾਦ-ਸ਼ਾਰਜਾਹ ਦੀ ਫਲਾਈਟ ਵੀ ਨਿਕਲ ਗਈ ਅਤੇ ਅੱਗੇ ਦਿੱਲੀ ਜਾਣ ਵਾਲੀ ਫਲਾਈਟ ਵੀ ਮਿਸ ਹੋਣ ਦਾ ਖਦਸ਼ਾ ਹੈ।

ਦੱਸਿਆ ਜਾ ਰਿਹਾ ਹੈ ਕਿ ਭਾਰਤ ਨੇ ਸ੍ਰੀ ਹੇਮਕੁੰਟ ਸਾਹਿਬ ਦੀ ਯਾਤਰਾ ਲਈ 92 ਪਾਕਿਸਤਾਨੀ ਸਿੱਖ ਸ਼ਰਧਾਲੂਆਂ ਨੂੰ ਵੀਜ਼ੇ ਜਾਰੀ ਕੀਤੇ ਸਨ। ਇਹ ਜਥਾ ਦਿੱਲੀ, ਅੰਮ੍ਰਿਤਸਰ, ਸ੍ਰੀ ਆਨੰਦਪੁਰ ਸਾਹਿਬ ਅਤੇ ਸ੍ਰੀ ਹੇਮਕੁੰਟ ਸਾਹਿਬ ਦੇ ਦਰਸ਼ਨਾਂ ਲਈ ਆਉਣਾ ਸੀ। ਫਿਲਹਾਲ ਸਾਰੇ ਸ਼ਰਧਾਲੂ ਪਾਕਿਸਤਾਨੀ ਅਧਿਕਾਰੀਆਂ ਤੋਂ ਯਾਤਰਾ ਦੀ ਇਜਾਜ਼ਤ ਮਿਲਣ ਦੀ ਉਡੀਕ ਕਰ ਰਹੇ ਹਨ।

Leave a Reply

Your email address will not be published. Required fields are marked *