ਖਬਰਿਸਤਾਨ ਨੈੱਟਵਰਕ- ਇਕ ਚੱਲਦੀ ਰੇਲਗੱਡੀ ਵਿਚੋਂ ਯਾਤਰੀਆਂ ਦੇ ਹੇਠਾਂ ਡਿੱਗਣ ਦੀ ਖਬਰ ਮਿਲੀ ਹੈ, ਜਿਸ ਵਿਚ 5 ਯਾਤਰੀਆਂ ਦੀ ਮੌਤ ਹੋਣ ਦੀ ਜਾਣਕਾਰੀ ਹੈ। ਇਹ ਮਾਮਲਾ ਮਹਾਰਾਸ਼ਟਰ ਦੇ ਠਾਣੇ ਤੋਂ ਸਾਹਮਣੇ ਆਇਆ ਹੈ।
10 ਤੋਂ 12 ਯਾਤਰੀਆਂ ਦੇ ਰੇਲਗੱਡੀ ਵਿਚੋਂ ਡਿੱਗਣ ਦਾ ਸ਼ੱਕ
🔴 Big ब्रेकिंग
मुंबई लोकल ट्रेन से गिरकर 5 की मौत। pic.twitter.com/vNmOpxAgDu
— सनातनी दीपक 🚩 (@Biharwale04) June 9, 2025
ਇਸ ਹਾਦਸੇ ਵਿੱਚ ਟ੍ਰੇਨ ਤੋਂ ਡਿੱਗਣ ਨਾਲ 5 ਲੋਕਾਂ ਦੀ ਮੌਤ ਹੋ ਗਈ। ਇਹ ਹਾਦਸਾ ਦੀਵਾ ਅਤੇ ਮੁੰਬਰਾ ਸਟੇਸ਼ਨ ਦੇ ਵਿਚਕਾਰ ਵਾਪਰਿਆ। ਪ੍ਰਾਪਤ ਜਾਣਕਾਰੀ ਅਨੁਸਾਰ 10 ਤੋਂ 12 ਯਾਤਰੀਆਂ ਦੇ ਡਿੱਗਣ ਦੀ ਖ਼ਬਰ ਹੈ। ਇਸ ਹਾਦਸੇ ਦਾ ਕਾਰਨ ਟ੍ਰੇਨ ਵਿੱਚ ਜ਼ਿਆਦਾ ਭੀੜ ਮੰਨਿਆ ਜਾ ਰਿਹਾ ਹੈ।
ਫਿਲਹਾਲ ਰੇਲਵੇ ਪ੍ਰਸ਼ਾਸਨ ਅਤੇ ਪੁਲਿਸ ਮੌਕੇ ‘ਤੇ ਪਹੁੰਚ ਗਈ ਹੈ। ਜ਼ਖਮੀਆਂ ਨੂੰ ਤੁਰੰਤ ਨਜ਼ਦੀਕੀ ਹਸਪਤਾਲ ਲਿਜਾਇਆ ਜਾ ਰਿਹਾ ਹੈ। ਹਾਦਸੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਦੱਸਿਆ ਜਾ ਰਿਹਾ ਹੈ ਕਿ ਇਹ ਰੇਲਗੱਡੀ ਮੁੰਬਈ ਤੋਂ ਲਖਨਊ ਜਾ ਰਹੀ ਸੀ।