ਮਾਂ ਬਗਲਾਮੁਖੀ ਮੰਦਰ ਨੇੜੇ ਦਰਦਨਾਕ ਹਾਦਸਾ, 8 ਸ਼ਰਧਾਲੂਆਂ ਦੀ ਮੌ’ਤ

Tragic accident near Maa Baglamukhi Temple; 8 pilgrims dead.

ਮੱਧ ਪ੍ਰਦੇਸ਼ ਦੇ ਆਗਰ ਮਾਲਵਾ ਜ਼ਿਲ੍ਹੇ ਦੇ ਨਲਖੇੜਾ ਵਿੱਚ ਮਾਂ ਬਗਲਾਮੁਖੀ ਮੰਦਰ ਨੇੜੇ ਅੱਜ ਵੱਡਾ ਹਾਦਸਾ ਵਾਪਰਿਆ। ਮੀਂਹ ਕਾਰਨ ਭਰੇ ਨਾਲੇ ਦੇ ਤੇਜ਼ ਪਾਣੀ ਵਿੱਚ ਸ਼ਰਧਾਲੂਆਂ ਨਾਲ ਭਰੀ ਇੱਕ ਕਾਰ ਰੁੜ੍ਹ ਗਈ।ਹਾਦਸੇ ਵਿੱਚ 8 ਲੋਕਾਂ ਦੀ ਮੌਤ ਹੋ ਗਈ। ਮ੍ਰਿਤਕਾਂ ਵਿੱਚ 3 ਬੱਚੇ, 2 ਔਰਤਾਂ ਅਤੇ 3 ਮਰਦ ਸ਼ਾਮਲ ਹਨ। ਐਸ.ਪੀ. ਦਿਲੀਪ ਕੁਮਾਰ ਸੋਨੀ ਨੇ ਹਾਦਸੇ ਦੀ ਪੁਸ਼ਟੀ ਕੀਤੀ ਹੈ।

ਜਾਣਕਾਰੀ ਮੁਤਾਬਕ ਮ੍ਰਿਤਕਾਂ ਵਿੱਚੋਂ 7 ਲੋਕ ਓਡੀਸ਼ਾ ਦੇ ਰਹਿਣ ਵਾਲੇ ਸਨ, ਜਦਕਿ ਕਾਰ ਚਾਲਕ ਅਰੁਣ ਗੋਇਲ ਆਗਰ ਮਾਲਵਾ ਦੇ ਬਰੋਦ ਦਾ ਰਹਿਣ ਵਾਲਾ ਸੀ। ਸ਼ਰਧਾਲੂਆਂ ਨੇ ਉਜੈਨ ਤੋਂ ਕਾਰ ਕਿਰਾਏ ’ਤੇ ਲਈ ਸੀ ਅਤੇ ਮਾਂ ਬਗਲਾਮੁਖੀ ਮੰਦਰ ਦੇ ਦਰਸ਼ਨਾਂ ਲਈ ਨਲਖੇੜਾ ਪਹੁੰਚੇ ਸਨ।

ਘਟਨਾ ਦੀ ਸੂਚਨਾ ਮਿਲਦੇ ਹੀ ਪ੍ਰਸ਼ਾਸਨ ਅਤੇ ਬਚਾਅ ਟੀਮਾਂ ਮੌਕੇ ’ਤੇ ਪਹੁੰਚੀਆਂ ਅਤੇ ਰਾਹਤ ਕਾਰਜ ਸ਼ੁਰੂ ਕੀਤੇ।ਹਾਦਸੇ ਤੋਂ ਬਾਅਦ ਸਥਾਨਕ ਲੋਕਾਂ ਵਿੱਚ ਰੋਸ ਦੇਖਣ ਨੂੰ ਮਿਲਿਆ। ਲੋਕਾਂ ਨੇ ਪ੍ਰਸ਼ਾਸਨ ਖ਼ਿਲਾਫ਼ ਨਾਅਰੇਬਾਜ਼ੀ ਕਰਦਿਆਂ ਅੰਬੇਡਕਰ ਚੌਕ ’ਤੇ ਸੜਕ ਜਾਮ ਕਰ ਦਿੱਤੀ।

Leave a Reply

Your email address will not be published. Required fields are marked *