ਆਮ ਆਦਮੀ ਪਾਰਟੀ ਦੀ ਵਿਧਾਇਕਾ ਅਨਮੋਲ ਗਗਨ ਮਾਨ ਦੀ ਇੱਕ ਫੇਸਬੁੱਕ ਪੋਸਟ ਇਨ੍ਹੀਂ ਦਿਨੀਂ ਚਰਚਾ ਦਾ ਵਿਸ਼ਾ ਬਣੀ ਹੋਈ ਹੈ। ਉਨ੍ਹਾਂ ਵੱਲੋਂ ਸਾਂਝੇ ਕੀਤੇ ਗਏ ਇੱਕ ਸੁਨੇਹੇ ਨੇ ਲੋਕਾਂ ਦਾ ਧਿਆਨ ਆਪਣੇ ਵੱਲ ਖਿੱਚਿਆ ਹੈ।
ਦਰਅਸਲ, ਅਨਮੋਲ ਗਗਨ ਮਾਨ ਨੇ ਆਪਣੀ ਪੋਸਟ ਵਿੱਚ ਲਿਖਿਆ, “ਕਈ ਵਾਰ ਇਹ ਦਿਖਾਵਾ ਕਰਨਾ ਜ਼ਰੂਰੀ ਹੋ ਜਾਂਦਾ ਹੈ ਕਿ ਤੁਹਾਡੀ ਕਿਸ਼ਤੀ ਵਿੱਚ ਇੱਕ ਛੇਕ ਹੈ, ਤਾਂ ਜੋ ਉਹ ਸਾਰੇ ਲੋਕ ਜੋ ਤੁਹਾਡੇ ਨਾਲ ਰਹਿਣ ਦੇ ਯੋਗ ਨਹੀਂ ਹਨ, ਕਿਸ਼ਤੀ ਤੋਂ ਬਾਹਰ ਛਾਲ ਮਾਰ ਦੇਣ।”

ਉਨ੍ਹਾਂ ਦੇ ਇਸ ਸੁਨੇਹੇ ਨੂੰ ਰਿਸ਼ਤਿਆਂ ਅਤੇ ਮੁਸ਼ਕਲ ਸਮੇਂ ਵਿੱਚ ਸਾਥ ਨਿਭਾਉਣ ਵਾਲੇ ਲੋਕਾਂ ਨਾਲ ਜੋੜ ਕੇ ਦੇਖਿਆ ਜਾ ਰਿਹਾ ਹੈ। ਇਸ ਪੋਸਟ ਦਾ ਭਾਵ ਹੈ ਕਿ ਜ਼ਿੰਦਗੀ ਵਿੱਚ ਕਈ ਵਾਰ ਹਾਲਾਤ ਅਜਿਹੇ ਬਣ ਜਾਂਦੇ ਹਨ, ਜਦੋਂ ਆਪਣੇ ਅਤੇ ਪਰਾਏ ਦੀ ਪਛਾਣ ਹੋ ਜਾਂਦੀ ਹੈ ਅਤੇ ਉਹ ਲੋਕ ਖੁਦ ਹੀ ਦੂਰ ਹੋ ਜਾਂਦੇ ਹਨ, ਜੋ ਮੁਸ਼ਕਲ ਸਮੇਂ ਵਿੱਚ ਤੁਹਾਡਾ ਸਾਥ ਨਹੀਂ ਨਿਭਾ ਸਕਦੇ।
ਹਾਲਾਂਕਿ, ਵਿਧਾਇਕਾ ਨੇ ਆਪਣੀ ਇਸ ਪੋਸਟ ਵਿੱਚ ਕਿਸੇ ਵਿਅਕਤੀ ਜਾਂ ਸਿਆਸੀ ਮਾਮਲੇ ਦਾ ਸਿੱਧਾ ਜ਼ਿਕਰ ਨਹੀਂ ਕੀਤਾ। ਫਿਲਹਾਲ ਇਹ ਸਪੱਸ਼ਟ ਨਹੀਂ ਹੋ ਸਕਿਆ ਕਿ ਉਨ੍ਹਾਂ ਨੇ ਇਹ ਸੁਨੇਹਾ ਕਿਸ ਸੰਦਰਭ ਵਿੱਚ ਸਾਂਝਾ ਕੀਤਾ ਹੈ।









