ਉੱਤਰੀ ਇੰਗਲੈਂਡ ਵਿੱਚ ਤੇਜ਼ ਰਫ਼ਤਾਰ ਕਾਰ ਰੇਸ ਦੌਰਾਨ 27 ਸਾਲਾ ਮਾਂ ਅਤੇ ਉਸਦੀ 4 ਸਾਲਾ ਧੀ ਦੀ ਮੌਤ ਦੇ ਮਾਮਲੇ ਵਿੱਚ ਦੋ ਭਾਰਤੀ ਮੂਲ ਦੇ ਵਿਅਕਤੀਆਂ ਨੂੰ ਕੁੱਲ 28 ਸਾਲ ਦੀ ਕੈਦ ਦੀ ਸਜ਼ਾ ਸੁਣਾਈ ਗਈ ਹੈ।
ਜਨਵਰੀ 2023 ਵਿੱਚ ਸਕਾਟ ਹਾਲ ਰੋਡ ‘ਤੇ ਦੋਵੇਂ ਕਾਰਾਂ ਵਿਚਾਲੇ ਰੇਸ ਦੌਰਾਨ ਹਰਦੀਪ ਭੱਚੂ ਦੀ ਔਡੀ ਕਾਰ ਬੇਕਾਬੂ ਹੋ ਕੇ ਮਾਂ-ਧੀ ਨਾਲ ਟਕਰਾ ਗਈ ਸੀ। ਦੋਵਾਂ ਦੀ ਮੌਕੇ ‘ਤੇ ਹੀ ਮੌਤ ਹੋ ਗਈ।
ਅਦਾਲਤ ਨੇ ਹਰਦੀਪ ਭੱਚੂ ਨੂੰ 12 ਸਾਲ ਅਤੇ ਜਸਕਮਲ ਰਿਆਤ ਨੂੰ 16 ਸਾਲ ਦੀ ਕੈਦ ਦੀ ਸਜ਼ਾ ਸੁਣਾਈ ਹੈ। ਦੋਵਾਂ ‘ਤੇ 6 ਸਾਲ ਲਈ ਗੱਡੀ ਚਲਾਉਣ ਦੀ ਪਾਬੰਦੀ ਵੀ ਲਗਾਈ ਗਈ ਹੈ।ਜੱਜ ਨੇ ਕਿਹਾ ਕਿ ਜਨਤਕ ਸੜਕਾਂ ਰੇਸਿੰਗ ਟਰੈਕ ਨਹੀਂ ਹਨ ਅਤੇ ਤੇਜ਼ ਰਫ਼ਤਾਰ ਨਾਲ ਗੱਡੀ ਚਲਾਉਣ ਦੇ ਨਤੀਜੇ ਬੇਹੱਦ ਖ਼ਤਰਨਾਕ ਹੋ ਸਕਦੇ ਹਨ।









