ਨੇਪਾਲ ਤੋਂ ਇੱਕ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ, ਜਿੱਥੇ ਮੰਗਲਵਾਰ ਸਵੇਰੇ ਇੱਕ ਵੱਡਾ ਹਾਦਸਾ ਵਾਪਰ ਗਿਆ। ਸੋਲੁਖੁੰਬੂ ਹੈਲੀਪੈਡ ‘ਤੇ ਲੈਂਡਿੰਗ ਦੌਰਾਨ ਦੋ ਹੈਲੀਕਾਪਟਰ ਆਪਸ ਵਿੱਚ ਟਕਰਾ ਗਏ। ਇਸ ਹਾਦਸੇ ਵਿੱਚ ਇੱਕ ਵਿਦੇਸ਼ੀ ਨਾਗਰਿਕ ਦੀ ਮੌਤ ਹੋ ਗਈ, ਜਦਕਿ ਇੱਕ ਹੋਰ ਵਿਅਕਤੀ ਜ਼ਖ਼ਮੀ ਹੋ ਗਿਆ।
ਨੇਪਾਲ ਪੁਲਿਸ ਦੀ ਮੁੱਢਲੀ ਰਿਪੋਰਟ ਮੁਤਾਬਕ ਇਹ ਹਾਦਸਾ ਸਵੇਰੇ ਕਰੀਬ 8 ਵੱਜ ਕੇ 11 ਮਿੰਟ ‘ਤੇ ਵਾਪਰਿਆ। ਜਦੋਂ ‘ਫਿਸ਼ਟੇਲ ਏਅਰ’ ਅਤੇ ‘ਡਾਇਨੇਸਟੀ ਏਅਰ’ ਦੇ ਹੈਲੀਕਾਪਟਰ ਹੈਲੀਪੈਡ ‘ਤੇ ਲੈਂਡਿੰਗ ਕਰ ਰਹੇ ਸਨ ਤਾਂ ਦੋਵੇਂ ਆਪਸ ਵਿੱਚ ਟਕਰਾ ਗਏ।
ਜ਼ਖ਼ਮੀ ਨੂੰ ਇਲਾਜ ਲਈ ਲੁਕਲਾ ਲਿਜਾਇਆ ਗਿਆ
ਹਾਦਸੇ ਤੋਂ ਬਾਅਦ ਜ਼ਖ਼ਮੀ ਵਿਅਕਤੀ ਨੂੰ ਇਲਾਜ ਲਈ ‘ਪ੍ਰਭੂ ਹੈਲੀਕਾਪਟਰ’ ਰਾਹੀਂ ਲੁਕਲਾ ਲਿਜਾਇਆ ਗਿਆ। ਪੁਲਿਸ ਵੱਲੋਂ ਦਿੱਤੀ ਗਈ ਜਾਣਕਾਰੀ ਮੁਤਾਬਕ ਹਾਦਸੇ ਵਿੱਚ ਮਾਰੇ ਗਏ ਵਿਅਕਤੀ ਅਤੇ ਜ਼ਖ਼ਮੀ ਦੀ ਪਛਾਣ ਅਜੇ ਤੱਕ ਨਹੀਂ ਹੋ ਸਕੀ ਹੈ।
ਹਾਦਸੇ ਦੀ ਜਾਂਚ ਜਾਰੀ
ਫਿਲਹਾਲ ਪੁਲਿਸ ਵੱਲੋਂ ਹਾਦਸੇ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ। ਮੁੱਢਲੀ ਜਾਣਕਾਰੀ ਮੁਤਾਬਕ ਦੋਵੇਂ ਹੈਲੀਕਾਪਟਰ ਲੈਂਡਿੰਗ ਕਰਦੇ ਸਮੇਂ ਟਕਰਾਏ ਸਨ। ਹਾਦਸੇ ਨਾਲ ਜੁੜੀ ਹੋਰ ਜਾਣਕਾਰੀ ਦੀ ਉਡੀਕ ਕੀਤੀ ਜਾ ਰਹੀ ਹੈ।









