ਪੰਜਾਬ ’ਚ ਐਨਰਜੀ ਡਰਿੰਕ ’ਤੇ ਰੋਕ, ਦੁਕਾਨਦਾਰਾਂ ਨੂੰ ਪੰਚਾਇਤ ਦਾ ਫਰਮਾਨ

Ban on 'energy drinks' in Punjab, Panchayat's order to shopkeepers

ਬਠਿੰਡਾ ਦੇ ਪਿੰਡ ਨਰੂਆਣਾ ਵਿੱਚ ਗ੍ਰਾਮ ਪੰਚਾਇਤ ਨੇ ਬੱਚਿਆਂ ਅਤੇ ਨੌਜਵਾਨਾਂ ਵੱਲੋਂ ਐਨਰਜੀ ਡਰਿੰਕਾਂ ਦੀ ਵਰਤੋਂ ਨੂੰ ਲੈ ਕੇ ਵੱਡਾ ਫੈਸਲਾ ਲਿਆ ਹੈ। ਪੰਚਾਇਤ ਵੱਲੋਂ ਪਿੰਡ ਵਿੱਚ ਐਨਰਜੀ ਡਰਿੰਕ ਵੇਚਣ ’ਤੇ ਰੋਕ ਲਗਾਉਣ ਸਬੰਧੀ ਮਤਾ ਪਾਸ ਕੀਤਾ ਗਿਆ ਹੈ।

ਪੰਚਾਇਤ ਨੇ ਪਿੰਡ ਦੇ ਸਾਰੇ ਦੁਕਾਨਦਾਰਾਂ ਨੂੰ ਐਨਰਜੀ ਡਰਿੰਕ ਨਾ ਵੇਚਣ ਲਈ ਕਿਹਾ ਹੈ। ਮਤਾ ਨਾ ਮੰਨਣ ਵਾਲੇ ਦੁਕਾਨਦਾਰ ’ਤੇ ਜੁਰਮਾਨਾ ਲਗਾਉਣ ਅਤੇ ਪਿੰਡ ਵੱਲੋਂ ਬਾਈਕਾਟ ਕਰਨ ਦੀ ਗੱਲ ਵੀ ਕਹੀ ਗਈ ਹੈ।

ਪੰਚਾਇਤ ਨੇ ਕਿਉਂ ਲਿਆ ਫੈਸਲਾ?

ਪਿੰਡ ਦੇ ਸਰਪੰਚ ਗੁਰਧਿਆਨ ਸਿੰਘ ਮੁਤਾਬਕ, ਪਿੰਡ ਦੇ ਨਾਲ ਲੱਗਦੀ ਬੀੜ ਤਲਾਬ ਬਸਤੀ ਵਿੱਚ ਨਸ਼ੇ ਦੀ ਸਮੱਸਿਆ ਹੈ। ਉਨ੍ਹਾਂ ਦਾ ਦਾਅਵਾ ਹੈ ਕਿ ਕੁਝ ਲੋਕ ਉੱਥੋਂ ਨਸ਼ਾ ਲੈ ਕੇ ਪਿੰਡ ਵਿੱਚ ਆਉਂਦੇ ਹਨ ਅਤੇ ਦੁਕਾਨਾਂ ’ਤੇ ਬੈਠੇ ਰਹਿੰਦੇ ਹਨ। ਪੰਚਾਇਤ ਨੂੰ ਸ਼ੱਕ ਹੈ ਕਿ ਕੁਝ ਲੋਕ ਦੁਕਾਨਾਂ ’ਤੇ ਬੈਠ ਕੇ ਆਸ-ਪਾਸ ਦੇ ਘਰਾਂ ਦੀ ਰੇਕੀ ਕਰ ਸਕਦੇ ਹਨ, ਜਿਸ ਕਾਰਨ ਪਿੰਡ ਵਿੱਚ ਚੋਰੀ ਦੀਆਂ ਘਟਨਾਵਾਂ ਦਾ ਖਦਸ਼ਾ ਬਣਿਆ ਰਹਿੰਦਾ ਹੈ।ਇਸੇ ਦੇ ਚਲਦਿਆਂ ਪੰਚਾਇਤ ਵੱਲੋਂ ਦੁਕਾਨਾਂ ’ਤੇ ਐਨਰਜੀ ਡਰਿੰਕ ਦੀ ਵਿਕਰੀ ਰੋਕਣ ਦਾ ਫੈਸਲਾ ਲਿਆ ਗਿਆ ਹੈ।

ਪੁਲਿਸ ਨੇ ਕੀ ਕਿਹਾ?

ਦੂਜੇ ਪਾਸੇ ਥਾਣਾ ਸਦਰ ਦੇ ਐਸਐਚਓ ਮਨੀਸ਼ ਕੁਮਾਰ ਨੇ ਕਿਹਾ ਕਿ ਪਿੰਡ ਵਿੱਚ ਜ਼ਿਆਦਾ ਚੋਰੀਆਂ ਨਹੀਂ ਹੋਈਆਂ। ਉਨ੍ਹਾਂ ਮੁਤਾਬਕ ਇੱਕ ਚੋਰੀ ਦਾ ਮਾਮਲਾ ਸਾਹਮਣੇ ਆਇਆ ਸੀ, ਜਿਸ ਵਿੱਚ ਪੁਲਿਸ ਨੇ ਤੁਰੰਤ ਕਾਰਵਾਈ ਕਰਦਿਆਂ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ।ਐਸਐਚਓ ਨੇ ਇਹ ਵੀ ਮੰਨਿਆ ਕਿ ਬੀੜ ਤਲਾਬ ਬਸਤੀ ਵਿੱਚ ਨਸ਼ੇ ਦੀ ਸਮੱਸਿਆ ਹੈ, ਪਰ ਪੁਲਿਸ ਵੱਲੋਂ ਲਗਾਤਾਰ ਨਸ਼ਾ ਤਸਕਰਾਂ ਖ਼ਿਲਾਫ਼ ਕਾਰਵਾਈ ਕੀਤੀ ਜਾ ਰਹੀ ਹੈ।

Leave a Reply

Your email address will not be published. Required fields are marked *