• खबरिस्तान हिंदी
  • Khabristan English
×
  • ਦੇਸ਼
  • ਪੰਜਾਬ
  • ਪਬਲਿਕ-ਇੰਟਰਸਟ
  • ਧਾਰਮਿਕ
  • ਤੰਦਰੁਸਤਾਏ ਨਮਾ
  • ਵਿਦੇਸ਼
  • ਬਾਲੀਵੁੱਡ
  • ਖੇਡਾਂ
  • ਚੋਣਾਂ
  • ਵਪਾਰ
☰
  • ਦੇਸ਼
  • ਪੰਜਾਬ
  • ਪਬਲਿਕ-ਇੰਟਰਸਟ
  • ਧਾਰਮਿਕ
  • ਤੰਦਰੁਸਤਾਏ ਨਮਾ
  • ਵਿਦੇਸ਼
  • ਬਾਲੀਵੁੱਡ
  • ਵਪਾਰ
  • ਖੇਡਾਂ
  • ਚੋਣਾਂ
  • ਦੇਸ਼
  • ਪੰਜਾਬ
  • ਪਬਲਿਕ-ਇੰਟਰਸਟ
  • ਧਾਰਮਿਕ
  • ਤੰਦਰੁਸਤਾਏ ਨਮਾ
  • ਵਿਦੇਸ਼
  • ਬਾਲੀਵੁੱਡ
  • ਖੇਡਾਂ
  • ਚੋਣਾਂ
  • ਵਪਾਰ

ਮੋਗਾ 'ਚ ਰਿਸ਼ਵਤ ਲੈਣ ਦੇ ਦੋਸ਼ 'ਚ ਮਹਿਲਾ SHO ਸਮੇਤ 5 ਖਿਲਾਫ਼ ਮਾਮਲਾ ਦਰਜ, 3 ਕਿੱਲੋ ਅਫ਼ੀਮ ਸਮੇਤ 3 ਲੋਕਾਂ ਨੂੰ ਕੀਤਾ ਸੀ ਗ੍ਰਿਫ਼ਤਾਰ

10/24/2024 10:33:32 AM Gagan Walia     case, registered, female SHO ,bribe , Moga, arrested, opium    ਮੋਗਾ 'ਚ ਰਿਸ਼ਵਤ ਲੈਣ ਦੇ ਦੋਸ਼ 'ਚ ਮਹਿਲਾ SHO ਸਮੇਤ 5 ਖਿਲਾਫ਼ ਮਾਮਲਾ ਦਰਜ,  3 ਕਿੱਲੋ ਅਫ਼ੀਮ ਸਮੇਤ 3 ਲੋਕਾਂ ਨੂੰ ਕੀਤਾ ਸੀ ਗ੍ਰਿਫ਼ਤਾਰ 

ਮੋਗਾ 'ਚ ਪੁਲਿਸ ਮੁਲਾਜ਼ਮਾਂ ਦੁਆਰਾ ਰਿਸ਼ਵਤ ਲੈਣ ਦਾ ਮਾਮਲਾ ਸਾਹਮਣੇ ਆਇਆ ਹੈ | ਦੱਸ ਦੇਈਏ ਕਿ  ਜਿਲ੍ਹੇ ਦੇ ਥਾਣੇ ਈਸੇ ਖਾਂ ਦੀ SHO ਇੰਸਪੈਕਟਰ ਅਰਸ਼ਪ੍ਰੀਤ ਕੌਰ ਗਰੇਵਾਲ ਤੇ 2 ਹੋਰ ਪੁਲਿਸ ਮੁਲਾਜ਼ਮਾਂ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਹੈ। ਇਨ੍ਹਾਂ ਪੁਲਿਸ ਮੁਲਾਜ਼ਮਾਂ 'ਤੇ ਅਫੀਮ ਤਸਕਰਾਂ ਦੀ ਮਦਦ ਕਰਨ ਦਾ ਦੋਸ਼ ਹੈ। ਸੀਨੀਅਰ ਪੁਲਿਸ ਅਧਿਕਾਰੀ ਇਸ ਮਾਮਲੇ ਦੀ ਬਾਰੀਕੀ ਨਾਲ ਜਾਂਚ ਕਰ ਰਹੇ ਹਨ। ਮੁਲਜ਼ਮ ਪੁਲਿਸ ਮੁਲਾਜ਼ਮਾਂ ਦੇ ਪੁਰਾਣੇ ਰਿਕਾਰਡ ਦੀ ਵੀ ਪੜਤਾਲ ਕਰ ਰਹੇ ਹਨ ।

ਮਹਿਲਾ SHO ਸਮੇਤ 5 ਖਿਲਾਫ਼ ਮਾਮਲਾ ਦਰਜ

ਪੁਲਿਸ ਨੇ ਫਿਲਹਾਲ ਇਸ ਮਾਮਲੇ ਵਿੱਚ ਐਸਐਚਓ ਇੰਸਪੈਕਟਰ ਅਰਸ਼ਪ੍ਰੀਤ ਕੌਰ ਗਰੇਵਾਲ, ਮੁਨਸ਼ੀ ਗੁਰਪ੍ਰੀਤ ਸਿੰਘ, ਚੌਕੀ ਇੰਚਾਰਜ ਬਲਖੰਡੀ, ਅਫੀਮ ਤਸਕਰ ਮਨਪ੍ਰੀਤ ਸਿੰਘ ਤੇ ਗੁਰਪ੍ਰੀਤ ਸਿੰਘ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। ਦੱਸ ਦੇਈਏ ਕਿ SHO ਅਰਸ਼ਪ੍ਰੀਤ ਨੇ ਜ਼ਿਆਦਾਤਰ ਸਮਾਂ ਲੁਧਿਆਣਾ ਵਿੱਚ ਹੀ ਡਿਊਟੀ ਕੀਤੀ ਹੈ।

ਜਾਣਕਾਰੀ ਅਨੁਸਾਰ ਪੁਲਿਸ ਨੇ ਅਮਰਜੀਤ ਸਿੰਘ ਵਾਸੀ ਦਾਤੇਵਾਲ ਰੋਡ ਕੋਟ ਈਸੇ ਖਾਂ ਤੋਂ 2 ਕਿਲੋ ਅਫੀਮ ਬਰਾਮਦ ਕਰਨ ਦੇ ਦੋਸ਼ 'ਚ 1 ਅਕਤੂਬਰ ਨੂੰ ਮੁਕੱਦਮਾ ਦਰਜ ਕੀਤਾ ਸੀ, ਜਦਕਿ ਉਸ ਦੇ ਭਰਾਵਾਂ ਤੋਂ ਵੀ 3 ਕਿਲੋ ਅਫੀਮ ਵੀ ਬਰਾਮਦ ਹੋਈ ਸੀ। ਤਿੰਨਾਂ ਪੁਲਿਸ ਮੁਲਾਜ਼ਮਾਂ ਨੇ ਇੱਕ ਪ੍ਰਾਈਵੇਟ ਵਿਅਕਤੀ ਨਾਲ 8 ਲੱਖ ਰੁਪਏ 'ਚ ਸੌਦਾ ਕੀਤਾ ਸੀ ਤੇ 5 ਲੱਖ ਰੁਪਏ ਲੈ ਕੇ ਛੱਡ ਦਿੱਤਾ ਸੀ ।

ਦੱਸ ਦੇਈਏ ਕਿ SHO ਅਰਸ਼ਪ੍ਰੀਤ ਨੇ ਜ਼ਿਆਦਾਤਰ ਸਮਾਂ ਲੁਧਿਆਣਾ ਵਿੱਚ ਹੀ ਡਿਊਟੀ ਕੀਤੀ ਹੈ। ਥਾਣਾ ਬਸਤੀ ਜੋਧੇਵਾਲ ਅਤੇ ਡਵੀਜ਼ਨ ਨੰਬਰ 2 ਵਿੱਚ ਐਸਐਚਓ ਵਜੋਂ ਕੰਮ ਕੀਤਾ। ਐਸਐਚਓ ਅਰਸ਼ਪ੍ਰੀਤ ਕੌਰ ਦੇ ਲੁਧਿਆਣਾ ਨਾਲ ਕਾਫੀ ਸਬੰਧ ਹਨ।

ਸਾਬਕਾ CM ਨਾਲ ਵੀਡੀਉ ਕਾੱਲ ਨੂੰ ਲੈ ਕੇ ਹੋਈ ਸੀ ਚਰਚਾ  

ਕੋਵਿਡ ਸਮੇਂ ਅਰਸ਼ਪ੍ਰੀਤ ਅਤੇ ਕੈਪਟਨ ਅਮਰਿੰਦਰ ਸਿੰਘ ਦੀ ਵੀਡੀਓ ਕਾਲ ਦੀ ਸੋਸ਼ਲ ਮੀਡੀਆ 'ਤੇ ਕਾਫੀ ਚਰਚਾ ਹੋਈ ਸੀ।ਉਹ ਲੁਧਿਆਣਾ ਦੀ ਪਹਿਲੀ ਕੋਰੋਨਾ ਵਾਰੀਅਰ ਸੀ। ਅਰਸ਼ਪ੍ਰੀਤ ਪਹਿਲੀ ਐਸਐਚਓ ਹੈ ਜਿਸ ਨਾਲ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਖੁਦ ਵੀਡੀਓ ਕਾਲ ਰਾਹੀਂ ਗੱਲਬਾਤ ਕੀਤੀ ਸੀ। ਉਨ੍ਹਾਂ ਨੇ ਉਸਨੂੰ ਕੋਵਿਡ ਨਾਲ ਲੜਨ ਲਈ ਪ੍ਰੇਰਿਤ ਕੀਤਾ ਸੀ। 

ਉਸ ਸਮੇਂ ਦੇ ਡੀਜੀਪੀ ਦਿਨਕਰ ਗੁਪਤਾ ਨੇ ਵੀ ਪੰਜਾਬ ਪੁਲਿਸ ਦੀ ਤਰਫੋਂ ਅਰਸ਼ਪ੍ਰੀਤ ਦੇ ਨਾਮ 'ਤੇ ਇੱਕ ਪੋਸਟ ਸਾਂਝੀ ਕੀਤੀ ਸੀ ਕਿ ਲੋਕ ਕੋਵਿਡ ਤੋਂ ਡਰੇ  ਨਹੀਂ । ਇਸ ਦੇ ਨਾਲ ਹੀ ਗਾਇਕ ਐਮੀ ਵਿਰਕ ਸਮੇਤ ਕਈ ਕਲਾਕਾਰਾਂ ਨੇ ਅਰਸ਼ਪ੍ਰੀਤ ਦੇ ਕੋਵਿਡ ਟੈਸਟ ਪਾਜ਼ੇਟਿਵ ਆਉਣ 'ਤੇ ਉਸ ਨੂੰ ਵੀਡੀਓ ਕਾਲ ਕਰਕੇ ਹੌਸਲਾ ਦਿੱਤਾ ਸੀ।

'case','registered','female SHO','bribe','Moga','arrested','opium'

Please Comment Here

Similar Post You May Like

  • मोगा में टेंपो चलाने पर HighCourt ने लगाई रोक

    मोगा में टेंपो चलाने पर HighCourt ने लगाई रोक , टेंपो यूनियन के हक में आए किसान संगठन

  • मोगा में डोली वाली कार का ट्रक के साथ भयानक सड़क हादसा

    मोगा में डोली वाली कार का ट्रक के साथ भयानक सड़क हादसा , दूल्हे समेत 4 की मौत

  • मोगा में देर रात चली गोलियां, दो युवकों को लगी

    मोगा में देर रात चली गोलियां, दो युवकों को लगी , 1 की मौत

  • मोगा में पत्थरों से भरा टिप्पर कार पर पलटा,

    मोगा में पत्थरों से भरा टिप्पर कार पर पलटा, 4 लोगों की मौ+त

  • मोगा में बुजुर्ग महिला के साथ 5 लाख रुपए की लूट

    मोगा में बुजुर्ग महिला के साथ 5 लाख रुपए की लूट , डेढ़ लाख की किस्त दे बैंक से निकली थी बाहर

  • मोगा में बाइक सवार ने पैदल जा रहे व्यक्ति को मारी टक्कर

    मोगा में बाइक सवार ने पैदल जा रहे व्यक्ति को मारी टक्कर , एक टांग टूटी, सेवा सोसाइटी ने पहुंचाया सरकारी अस्पताल

  • मोगा में लक्की पटियाल और लॉरेंस गैंग के चार साथी गिरफ्तार,

    मोगा में लक्की पटियाल और लॉरेंस गैंग के चार साथी गिरफ्तार, बिजनेसमैन की टारगेट किलिंग की फिराक में था एक

Recent Post

  • ਪਾਣੀ ਪੰਜਾਬ ਦੀ ਜੀਵਨ ਰੇਖਾ ਹੈ, ਸੁਨੀਲ ਜਾਖੜ ਨੂੰ ਆਪਣਾ ਸਟੈਂਡ ਸਪੱਸ਼ਟ ਕਰਨਾ ਹੀ ਪਵੇਗਾ, ਇਸ ਮੁੱਦੇ 'ਤੇ ਦੋਹਰੀ ਨੀਤੀ ...

  • ਡੇਰਾ ਬਿਆਸ ਨੇ CORONA ਦੇ ਮੱਦੇਨਜ਼ਰ ਜਾਰੀ ਕੀਤੇ ਨਿਰਦੇਸ਼, ਸਾਰੇ ਇੰਚਾਰਜਾਂ ਅਤੇ ਸੇਵਕਾਂ ਨੂੰ ਕੀਤੀ ਇਹ ਅਪੀਲ ...

  • ਲਾਲੂ ਪ੍ਰਸਾਦ ਯਾਦਵ ਨੇ ਆਪਣੇ ਪੁੱਤਰ ਨੂੰ ਪਾਰਟੀ 'ਚੋਂ ਕੱਢਿਆ ਬਾਹਰ , ਇਸ ਕਾਰਨ ਲਿਆ ਇਹ ਫੈਸਲਾ ...

  • ਜਲੰਧਰ 'ਚ ਗ੍ਰੀਨ ਪਾਰਕ ਵੈਲਫੇਅਰ ਸੋਸਾਇਟੀ ਨੇੜੇ ਇਮਾਰਤ ਡਿੱਗੀ, ਦੁਕਾਨਾਂ ਦਾ ਹੋਇਆ ਭਾਰੀ ਨੁਕਸਾਨ...

  • ਜਲੰਧਰ ਪੁਲਿਸ ਨੇ ਡਰੱਗ ਰੈਕੇਟ ਦਾ ਕੀਤਾ ਪਰਦਾਫਾਸ਼ , ਲਗਜ਼ਰੀ ਕਾਰਾਂ ਸਮੇਤ 2 ਮੁਲਜ਼ਮ ਗ੍ਰਿਫ਼ਤਾਰ...

  • MLA ਰਮਨ ਅਰੋੜਾ ਦੇ ਮਾਮਲੇ 'ਚ ਨਵਾਂ ਖੁਲਾਸਾ, ਵਿਧਾਇਕ ਦੇ ਰਿਸ਼ਤੇਦਾਰਾਂ ਦੀ ਜਾਇਦਾਦਾਂ ਦੀ ਹੋਵੇਗੀ ਜਾਂਚ ...

  • ਜਲੰਧਰ 'ਚ ਬਾਬਾ ਚਿੱਕਨ ਦੇ ਬਾਹਰ ਚੱਲੀਆਂ ਗੋਲੀਆਂ, ਜਾਂਚ 'ਚ ਜੁਟੀ ਪੁਲਿਸ ...

  • ਲੁਧਿਆਣਾ ਜ਼ਿਮਨੀ ਚੋਣ ਦਾ ਐਲਾਨ , ਇਸ ਦਿਨ ਹੋਵੇਗੀ ਵੋਟਿੰਗ ...

  • CM ਮਾਨ ਨੇ PM ਮੋਦੀ ਸਾਹਮਣੇ BBMB ਸਮੇਤ ਚੁੱਕੇ ਇਹ ਮੁੱਦੇ, ਅੱਜ ਦਿੱਲੀ 'ਚ ਹੋਈ ਨੀਤੀ ਆਯੋਗ ਦੀ ਮੀਟਿੰਗ...

  • ਵਿਧਾਇਕ ਰਮਨ ਅਰੋੜਾ ਕੋਰਟ 'ਚ ਪੇਸ਼, ਮਿਲਿਆ ਇੰਨੇ ਦਿਨਾਂ ਦਾ ਰਿਮਾਂਡ...

Popular Links

  • About Us
  • Terms and Condition
  • Privacy Policy
  • Contact Us
  • Join Us

Download App

Social Media

Copyright © 2025

Developed BY OJSS IT CONSULTANCY