ਮੋਗਾ ਦੇ ਜੀ.ਟੀ.ਰੋਡ 'ਤੇ ਸਥਿਤ ਬਿਜਲੀ ਘਰ ਦੇ ਨੇੜੇ ਬਾਈਕ ਸਵਾਰ ਨੇ ਪੈਦਲ ਜਾ ਰਹੇ ਵਿਅਕਤੀ ਨੂੰ ਟੱਕਰ ਮਾਰ ਦਿੱਤੀ। ਜਿਸ ਕਾਰਨ ਉਸ ਦੀ ਇੱਕ ਲੱਤ ਟੁੱਟ ਗਈ। ਬਾਈਕ ਸਵਾਰ ਨੂੰ ਵੀ ਸੱਟਾਂ ਲੱਗੀਆਂ। ਸਮਾਜ ਸੇਵਾ ਸੁਸਾਇਟੀ ਨੇ ਜ਼ਖ਼ਮੀਆਂ ਨੂੰ ਸਰਕਾਰੀ ਹਸਪਤਾਲ ਪਹੁੰਚਾਇਆ। ਉਨ੍ਹਾਂ ਦੋਸ਼ ਲਾਇਆ ਕਿ ਹਸਪਤਾਲ ਵਿੱਚ ਨਾ ਤਾਂ ਚੰਗੀਆਂ ਸਿਹਤ ਸਹੂਲਤਾਂ ਹਨ ਅਤੇ ਨਾ ਹੀ ਸਟਾਫ਼।
ਪੀੜਤ ਅਵਤਾਰ ਸਿੰਘ ਨੇ ਦੱਸਿਆ ਕਿ ਉਹ ਸੜਕ ਪਾਰ ਕਰਦੇ ਸਮੇਂ ਹਾਦਸੇ ਦਾ ਸ਼ਿਕਾਰ ਹੋ ਗਿਆ ਅਤੇ ਬਾਈਕ ਸਵਾਰ ਵੀ ਜ਼ਖਮੀ ਹੋ ਗਿਆ। ਸਮਾਜ ਸੇਵਾ ਸੋਸਾਇਟੀ ਦੇ ਲੋਕ ਮੈਨੂੰ ਹਸਪਤਾਲ ਲੈ ਕੇ ਆਏ, ਉਥੇ ਕੋਈ ਸਮਾਨ ਨਹੀਂ ਸੀ। ਉਨਾਂ ਨੇ ਆਪਣੀ ਜੇਬ ਵਿੱਚੋਂ ਪੈਸੇ ਖਰਚ ਕੇ ਸਾਰਾ ਸਾਮਾਨ ਮੰਗਵਾਇਆ।
ਡਾਕਟਰ ਨੇ ਕਿਹਾ- ਪੱਟੀ ਤੇ ਦਰਦ ਨਿਵਾਰਕ ਟੀਕੇ ਵੀ ਖਤਮ ਹਨ
ਐਮਰਜੈਂਸੀ ਵਿਭਾਗ ਦੇ ਡਾਕਟਰ ਕੁਲਦੀਪ ਕੁਮਾਰ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਦੱਸਿਆ ਕਿ ਐਮਰਜੈਂਸੀ ਵਿੱਚ ਸਿਰਫ਼ 50 ਦਰਦ ਨਿਵਾਰਕ ਟੀਕੇ ਉਪਲਬਧ ਸਨ ਅਤੇ ਉਹ ਵੀ ਖ਼ਤਮ ਹੋ ਚੁੱਕੇ ਹਨ। ਕੋਈ ਪੱਟੀ ਵੀ ਨਹੀਂ ਹੈ। ਉਨ੍ਹਾਂ ਕਿਹਾ ਕਿ ਇਨਾਂ ਦੇ ਆਰਡਰ ਦੇ ਦਿੱਤੇ ਗਏ ਹਨ। ਇੱਥੇ ਸਟਾਫ਼ ਦੀ ਵੀ ਘਾਟ ਹੈ ਅਤੇ ਉਨ੍ਹਾਂ ਕੋਲ ਤਿੰਨ ਐਕਸੀਡੈਂਟ ਕੇਸ ਆਏ ਹੋਏ ਹਨ |
ਸਮਾਜ ਸੇਵੀ ਸੰਸਥਾ ਦੇ ਗੁਰਸੇਵਕ ਸਿੰਘ ਸੰਨਿਆਸੀ ਨੇ ਦੱਸਿਆ ਕਿ ਇੱਥੇ ਇੱਕ ਦੁਰਘਟਨਾ ਦਾ ਮਾਮਲਾ ਆਇਆ ਸੀ। ਜਿੱਥੇ ਸਟਾਫ ਦੀ ਘਾਟ ਹੈ। ਉਨਾਂ ਨੇ ਦੱਸਿਆ ਕਿ ਸਾਰਾ ਸਾਮਾਨ ਆਪਣੀ ਜੇਬ ਚੋਂ ਖਰਚ ਕਰ ਬਜ਼ਾਰ ਤੋਂ ਲੈ ਕੇ ਆਏ ਹਨ , ਅਜਿਹਾ ਪਹਿਲੀ ਵਾਰ ਨਹੀਂ, ਕਈ ਵਾਰ ਹੋ ਚੁੱਕਾ ਹੈ। ਹਸਪਤਾਲ ਵਿੱਚ ਦਸਤਾਨੇ ਵੀ ਨਹੀਂ ਹਨ ਅਤੇ ਉਹ ਵੀ ਕਈ ਵਾਰ ਅਸੀਂ ਆਪਣੀ ਐਂਬੂਲੈਂਸ ਵਿੱਚੋਂ ਕੱਢ ਕੇ ਐਮਰਜੈਂਸੀ 'ਚ ਇਨਾਂ ਨੂੰ ਦਿੰਦੇ ਹਾਂ ਸਰਕਾਰ ਨੂੰ ਇਸ ਵੱਲ ਵੀ ਧਿਆਨ ਦੇਣਾ ਚਾਹੀਦਾ ਹੈ |