ਕੈਨੇਡਾ 'ਚ ਜਲੰਧਰ ਦੀ ਰਹਿਣ ਵਾਲੀ ਇਕ ਲੜਕੀ ਦੀ ਮੌਤ ਹੋ ਗਈ। ਉਸ ਦੀ ਮੌਤ ਦਰੱਖਤ ਹੇਠਾਂ ਦੱਬਣ ਨਾਲ ਹੋਈ ਹੈ। ਮ੍ਰਿਤਕਾ ਦੀ ਪਛਾਣ ਰਿਤਿਕਾ ਰਾਜਪੂਤ ਵਜੋਂ ਹੋਈ, ਜਿਸ ਦੀ ਉਮਰ ਮਹਿਜ਼ 22 ਸਾਲ ਸੀ।
ਮ੍ਰਿਤਕ ਦੇਹ ਭਾਰਤ ਲਿਆਉਣ ਲਈ ਸੂਬਾ ਤੇ ਕੇਂਦਰ ਸਰਕਾਰਾਂ ਨੂੰ ਅਪੀਲ
ਪਰਿਵਾਰ ਨੇ ਸੂਬਾ ਅਤੇ ਕੇਂਦਰ ਸਰਕਾਰਾਂ ਨੂੰ ਬੇਟੀ ਦੀ ਮ੍ਰਿਤਕ ਦੇਹ ਭਾਰਤ ਲਿਆਉਣ ਦੀ ਅਪੀਲ ਕੀਤੀ ਹੈ। ਕੈਨੇਡਾ 'ਚ ਕੁਝ ਬੱਚੇ ਅਤੇ ਲੋਕ ਮਿਲ ਕੇ ਪੈਸੇ ਇਕੱਠੇ ਕਰ ਰਹੇ ਹਨ ਤਾਂ ਜੋ ਰਿਤਿਕਾ ਦੀ ਦੇਹ ਨੂੰ ਭਾਰਤ ਭੇਜਿਆ ਜਾ ਸਕੇ।
ਪਰਿਵਾਰ ਰਹਿ ਰਿਹੈ ਕਿਰਾਏ ਉਤੇ
ਰਿਤਿਕਾ ਦੀ ਮਾਂ ਕਿਰਨ ਰਾਜਪੂਤ ਨੇ ਕਿਹਾ ਕਿ ਅਸੀਂ 2007 ਵਿੱਚ ਜਲੰਧਰ ਆਏ ਸੀ। ਉਦੋਂ ਤੋਂ ਉਹ ਕਿਰਾਏ 'ਤੇ ਰਹਿ ਰਹੇ ਹਨ। ਦੋਵੇਂ ਪਤੀ-ਪਤਨੀ ਜਲੰਧਰ ਵਿਚ ਆਪਣਾ ਬੁਟੀਕ ਚਲਾਉਂਦੇ ਹਨ। ਛੋਟੀ ਬੇਟੀ ਕੰਮ ਕਰਦੀ ਹੈ ਅਤੇ ਬੇਟਾ ਅਜੇ ਪੜ੍ਹਾਈ ਕਰ ਰਿਹਾ ਹੈ। ਉਨ੍ਹਾਂ ਦੱਸਿਆ ਕਿ ਪਰਿਵਾਰਕ ਸਮੱਸਿਆਵਾਂ ਦੂਰ ਕਰਨ ਲਈ ਬੇਟੀ ਰੀਤਿਕਾ ਨੂੰ ਕੈਨੇਡਾ ਭੇਜਿਆ ਸੀ ਤਾਂ ਜੋ ਉਹ ਕੈਨੇਡਾ ਵਿੱਚ ਪੈਸੇ ਕਮਾ ਕੇ ਘਰ ਦੀ ਆਰਥਕ ਸਥਿਤੀ ਕੁਝ ਸੁਧਾਰ ਸਕੇ ਪਰ ਉਨ੍ਹਾਂ ਦੀ ਬੇਟੀ ਨਾਲ ਇਹ ਭਾਣਾ ਵਰਤ ਗਿਆ।