ਦੇਸ਼ 'ਚ ਜਿੱਥੇ ਗਰਮੀ ਨੇ ਸਾਰੇ ਰਿਕਾਰਡ ਤੋੜ ਦਿੱਤੇ ਹਨ, ਉੱਥੇ ਹੀ ਲੋਕ ਰਾਹਤ ਲੈਣ ਲਈ ਏ.ਸੀ. ਅਤੇ ਕੂਲਰਾਂ ਦਾ ਪਿੱਛਾ ਨਹੀਂ ਛੱਡ ਰਹੇ ਹਨ। ਬੀਤੇ ਦਿਨ ਨੋਇਡਾ ਦੇ ਲੋਟਸ ਬੁਲੇਵਾਰਡ ਸੋਸਾਇਟੀ ਦੇ ਕਈ ਫਲੈਟਾਂ ਵਿੱਚ ਏਸੀ ਧਮਾਕੇ ਕਾਰਨ ਅੱਗ ਲੱਗ ਗਈ ਸੀ ਪਰ ਹੁਣ ਉੱਤਰ ਪ੍ਰਦੇਸ਼ ਦੇ ਮੇਰਠ ਜ਼ਿਲ੍ਹੇ ਵਿੱਚ ਇੱਕ ਹਾਦਸਾ ਵਾਪਰ ਗਿਆ ਹੈ। ਮੇਰਠ ਮੈਡੀਕਲ ਕਾਲਜ 'ਚ ਸ਼ੁੱਕਰਵਾਰ ਸਵੇਰੇ ਭਿਆਨਕ ਅੱਗ ਲੱਗ ਗਈ। ਇਹ ਹਾਦਸਾ ਮੈਡੀਕਲ ਕਾਲਜ ਦੇ ਗਾਇਨੀਕੋਲਾਜੀ ਵਾਰਡ ਵਿੱਚ ਏ ਸੀ ਫਟਣ ਕਾਰਨ ਵਾਪਰਿਆ।
ਹਾਲਾਂਕਿ ਸਮਾਂ ਰਹਿੰਦੇ ਅੱਗ 'ਤੇ ਕਾਬੂ ਪਾ ਲਿਆ ਗਿਆ। ਕੱਲ੍ਹ ਨੋਇਡਾ ਵਿੱਚ ਵੀ ਏਸੀ ਫਟਣ ਕਾਰਨ ਲੋਟਸ ਬੁਲੇਵਾਰਡ ਸੁਸਾਇਟੀ ਦੇ ਇੱਕ ਫਲੈਟ ਵਿੱਚ ਭਿਆਨਕ ਅੱਗ ਲੱਗ ਗਈ ਸੀ। ਦਰਅਸਲ, ਮਾਹਰਾਂ ਦਾ ਕਹਿਣਾ ਹੈ ਕਿ ਏਸੀ-ਫ੍ਰਿਜ ਨੂੰ ਘੰਟਿਆਂ ਤੱਕ ਲਗਾਤਾਰ ਚਲਾਉਣ ਤੋਂ ਬਚਣਾ ਚਾਹੀਦਾ ਹੈ। ਇਸ ਲਈ ਸਮੇਂ-ਸਮੇਂ 'ਤੇ AC ਨੂੰ ਬੰਦ ਕਰਦੇ ਰਹਿਣਾ ਜ਼ਰੂਰੀ ਹੈ। ਤਾਂ ਜੋ ਏ.ਸੀ ਬਲਾਸਟ ਦੀਆਂ ਘਟਨਾਵਾਂ ਤੋਂ ਬਚਿਆ ਜਾ ਸਕੇ।