ਹਰਿਆਣਾ 'ਚ ਹਿਸਾਰ-ਦਿੱਲੀ ਨੈਸ਼ਨਲ ਹਾਈਵੇ 'ਤੇ ਇਕ ਸਕੂਲ ਬੱਸ ਅਚਾਨਕ ਕੰਟਰੋਲ ਤੋਂ ਬਾਹਰ ਹੋ ਗਈ ਅਤੇ ਵਾਹਨਾਂ ਨੂੰ ਟੱਕਰ ਮਾਰਨ ਤੋਂ ਬਾਅਦ ਅੱਗੇ ਨਿਕਲ ਗਈ। ਘਟਨਾ ਦੀ ਸੀਸੀਟੀਵੀ ਫੁਟੇਜ ਵੀ ਸਾਹਮਣੇ ਆਈ ਹੈ, ਜਿਸ ਵਿੱਚ ਦੇਖਿਆ ਜਾ ਸਕਦਾ ਹੈ ਕਿ ਇੱਕ ਤੇਜ਼ ਰਫ਼ਤਾਰ ਸਕੂਲ ਬੱਸ ਪਿੱਛੇ ਤੋਂ ਆ ਕੇ ਵਾਹਨਾਂ ਨੂੰ ਟੱਕਰ ਮਾਰਦੀ ਹੋਈ ਅੱਗੇ ਜਾ ਰਹੀ ਹੈ।
ਸਕੂਲ ਬੱਸ ਵਿੱਚ 40 ਵਿਦਿਆਰਥੀ ਸਨ ਸਵਰ
ਦੱਸਿਆ ਜਾ ਰਿਹਾ ਹੈ ਕਿ ਸਕੂਲ ਬੱਸ 'ਚ 40 ਵਿਦਿਆਰਥੀ ਸਵਾਰ ਸਨ। ਇਸ ਦੌਰਾਨ ਬੱਸ ਨੇ ਪਹਿਲਾਂ 2-3 ਵਾਹਨਾਂ ਨੂੰ ਟੱਕਰ ਮਾਰੀ । ਇਸ ਤੋਂ ਬਾਅਦ ਬੱਸ ਨੇ ਫਿਰ ਬਾਈਕ ਸਵਾਰ ਨੂੰ ਟੱਕਰ ਮਾਰ ਦਿੱਤੀ। ਜਿਸ 'ਚ ਉਹ ਗੰਭੀਰ ਜ਼ਖਮੀ ਹੋ ਗਿਆ ਹੈ ਅਤੇ ਹਸਪਤਾਲ 'ਚ ਇਲਾਜ ਲਈ ਭੇਜਿਆ ਗਿਆ |
ਨਸ਼ੇ 'ਚ ਸੀ ਸਕੂਲ ਬੱਸ ਡਰਾਇਵਰ
ਘਟਨਾ ਤੋਂ ਬਾਅਦ ਲੋਕਾਂ ਨੇ ਬੱਸ ਡਰਾਈਵਰ ਨੂੰ ਫੜ ਕੇ ਬੁਰੀ ਤਰ੍ਹਾਂ ਕੁੱਟਿਆ। ਲੋਕਾਂ ਦਾ ਕਹਿਣਾ ਹੈ ਕਿ ਦੋਸ਼ੀ ਬੱਸ ਡਰਾਈਵਰ ਸ਼ਰਾਬ ਪੀ ਕੇ ਸਕੂਲ ਬੱਸ ਨੂੰ ਤੇਜ਼ ਰਫਤਾਰ ਨਾਲ ਚਲਾ ਰਿਹਾ ਸੀ। ਜਦਕਿ ਡਰਾਈਵਰ ਦਾ ਕਹਿਣਾ ਹੈ ਕਿ ਉਹ ਨਸ਼ੇ ਵਿੱਚ ਨਹੀਂ ਸੀ ਸਗੋਂ ਬੱਸ ਦੀਆਂ ਬ੍ਰੇਕਾਂ ਫੇਲ੍ਹ ਹੋ ਗਈਆਂ ਸਨ। ਲੋਕਾਂ ਨੇ ਪੁਲਸ ਨੂੰ ਬੁਲਾ ਕੇ ਦੋਸ਼ੀ ਡਰਾਈਵਰ ਨੂੰ ਉਨ੍ਹਾਂ ਦੇ ਹਵਾਲੇ ਕਰ ਦਿੱਤਾ।
ਸਕੂਲ ਬੱਚਿਆਂ ਨੂੰ ਦੂਜੀ ਗੱਡੀ ਵਿੱਚ ਸਕੂਲ ਭੇਜਿਆ
ਸਕੂਲ ਦੇ ਟਰਾਂਸਪੋਰਟ ਇੰਚਾਰਜ ਨੇ ਦੱਸਿਆ ਕਿ ਇਹ ਹਾਦਸਾ ਬੱਸ ਦੀਆਂ ਬਰੇਕਾਂ ਲੱਗਣ ਕਾਰਨ ਵਾਪਰਿਆ ਹੈ। ਡਰਾਈਵਰ ਨੇ ਸ਼ਰਾਬੀ ਨਹੀਂ ਪੀਤੀ ਸੀ। ਹਾਦਸੇ ਤੋਂ ਬਾਅਦ ਸਕੂਲੀ ਬੱਚਿਆਂ ਨੂੰ ਕਿਸੇ ਹੋਰ ਗੱਡੀ ਵਿੱਚ ਸਕੂਲ ਭੇਜਿਆ ਗਿਆ ਅਤੇ ਸਾਰੇ ਸੁਰੱਖਿਅਤ ਹਨ, ਕਿਸੇ ਨੂੰ ਕੋਈ ਨੁਕਸਾਨ ਨਹੀਂ ਪਹੁੰਚਿਆ।