ਜਲੰਧਰ ਪੱਛਮੀ ਸੀਟ 'ਤੇ ਹੋਣ ਜਾ ਰਹੀ ਉਪ ਚੋਣ 'ਚ ਵੋਟਰਾਂ ਦੀ ਵਿਚਕਾਰਲੀ ਉਂਗਲੀ 'ਤੇ ਸਿਆਹੀ ਲਗਾਈ ਜਾਵੇਗੀ। ਜਲੰਧਰ ਦੇ ਡੀਸੀ ਡਾ: ਹਿਮਾਂਸ਼ੂ ਅਗਰਵਾਲ ਨੇ ਇਸ ਸਬੰਧੀ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਇਹ ਫੈਸਲਾ ਹਾਲ ਹੀ ਵਿੱਚ ਹੋਈਆਂ ਚੋਣਾਂ ਦੌਰਾਨ ਹੱਥ ਦੀ ਪਹਿਲੀ ਉਂਗਲੀ 'ਤੇ ਪਹਿਲਾਂ ਤੋਂ ਹੀ ਸਿਆਹੀ ਲੱਗੀ ਹੋਣ ਕਾਰਨ ਕੋਈ ਸ਼ੱਕ ਨਾ ਕਰ ਸਕੇ ਇਸ ਲਈ ਲਿਆ ਗਿਆ ਹੈ।
ਕਿਸੇ ਨੂੰ ਕੋਈ ਸ਼ੱਕ ਨਾ ਰਹੇ ਇਸ ਲਈ ਲਿਆ ਗਿਆ ਫੈਸਲਾ
ਉਨ੍ਹਾਂ ਅੱਗੇ ਕਿਹਾ ਕਿ ਇਸ ਭੰਬਲਭੂਸੇ ਨੂੰ ਦੂਰ ਕਰਨ ਲਈ ਚੋਣ ਕਮਿਸ਼ਨ ਨੇ ਇਹ ਨਵੀਆਂ ਹਦਾਇਤਾਂ ਜਾਰੀ ਕੀਤੀਆਂ ਹਨ। ਚੋਣ ਕਮਿਸ਼ਨ ਨੇ ਸਪੱਸ਼ਟ ਕੀਤਾ ਹੈ ਕਿ ਉਪ ਚੋਣਾਂ ਦੌਰਾਨ ਵੋਟ ਪਾਉਣ ਸਮੇਂ ਖੱਬੇ ਹੱਥ ਦੀ ਵਿਚਕਾਰਲੀ ਉਂਗਲੀ 'ਤੇ ਸਿਆਹੀ ਲਗਾਈ ਜਾਵੇਗੀ।
ਪੋਲਿੰਗ ਸਟਾਫ਼ ਨੂੰ ਹੁਕਮ ਜਾਰੀ
ਡੀਸੀ ਡਾ: ਹਿਮਾਂਸ਼ੂ ਅਗਰਵਾਲ ਨੇ ਦੱਸਿਆ ਕਿ ਵੋਟਿੰਗ ਪ੍ਰਕਿਰਿਆ ਨੂੰ ਸੁਚਾਰੂ ਅਤੇ ਸੁਚੱਜੇ ਢੰਗ ਨਾਲ ਨੇਪਰੇ ਚਾੜ੍ਹਨ ਅਤੇ ਹੋਰ ਵੋਟਰਾਂ ਨੂੰ ਕਿਸੇ ਵੀ ਤਰ੍ਹਾਂ ਦੀ ਅਸੁਵਿਧਾ ਤੋਂ ਬਚਾਉਣ ਲਈ ਸਮੁੱਚੇ ਪੋਲਿੰਗ ਸਟਾਫ਼ ਨੂੰ ਨਵੀਆਂ ਹਦਾਇਤਾਂ ਦੀ ਪਾਲਣਾ ਕਰਨ ਲਈ ਕਿਹਾ ਗਿਆ ਹੈ। ਅਸੀਂ ਹਰੇਕ ਲਈ ਵੋਟਿੰਗ ਅਨੁਭਵ ਨੂੰ ਆਰਾਮਦਾਇਕ ਬਣਾਉਣ ਲਈ ਵਚਨਬੱਧ ਹਾਂ।