ਉੱਤਰ ਪ੍ਰਦੇਸ਼ 'ਚ ਮੀਂਹ ਕਾਰਨ ਜਗ੍ਹਾ-ਜਗ੍ਹਾ 'ਤੇ ਪਾਣੀ ਭਰ ਗਿਆ ਹੈ। ਹੁਣ ਜ਼ਿਲ੍ਹਾ ਪੀਲੀਭੀਤ ਵਿੱਚ ਵੀ ਹੜ੍ਹ ਦੀ ਸਥਿਤੀ ਬਣੀ ਹੋਈ ਹੈ। ਪਾਣੀ ਭਰਨ ਦੇ ਨਾਲ-ਨਾਲ ਪੁਲਾਂ ਦੇ ਟੁੱਟਣ ਦਾ ਸਿਲਸਿਲਾ ਵੀ ਜਾਰੀ ਹੈ। ਹੁਣ ਸ਼ਾਰਦਾ ਨਦੀ ਦੇ ਪਾਣੀ ਦਾ ਪੱਧਰ ਵਧਣ ਕਾਰਨ ਰੇਲਵੇ ਲਾਈਨ ਹੇਠਲਾ ਪੁਲ ਵਹਿ ਗਿਆ, ਜਿਸ ਕਾਰਨ ਰੇਲਵੇ ਟਰੈਕ ਨੂੰ ਨੁਕਸਾਨ ਪੁੱਜਾ ਹੈ। ਜਿਸ ਤੋਂ ਬਾਅਦ ਟਰੇਨਾਂ ਦੀ ਆਵਾਜਾਈ ਰੋਕ ਦਿੱਤੀ ਗਈ ਹੈ।
22 ਪਿੰਡਾਂ ਨੂੰ ਜੋੜਦਾ ਹੈ ਇਹ ਪੁਲ
ਦੱਸ ਦੇਈਏ ਕਿ ਇਹ 22 ਪਿੰਡਾਂ ਨੂੰ ਜੋੜਦਾ ਹੈ। ਹਾਲ ਹੀ ਵਿੱਚ ਬ੍ਰੌਡ ਗੇਜ ਵਿੱਚ ਬਦਲੇ ਪੀਲੀਭੀਤ ਮੈਲਾਨੀ ਜੰਕਸ਼ਨ ਰੇਲਵੇ ਮਾਰਗ 'ਤੇ ਸ਼ਾਹਗੜ੍ਹ ਸਟੇਸ਼ਨ ਅਤੇ ਸੰਦਾਈ ਹਲਟ ਦੇ ਵਿਚਕਾਰ ਸਾਕਰੀਆ ਨਾਲੇ ਦੇ ਤੇਜ਼ ਵਹਾਅ ਕਾਰਨ, ਇੱਕ ਪੁਲ ਬੀਤੀ ਰਾਤ ਪਾਣੀ ਦੇ ਤੇਜ਼ ਵਹਾਅ ਨਾਲ ਇੱਕ ਪੁਲ ਵਹਿ ਗਿਆ । ਇਹ ਪੁਲੀ ਰੇਲਵੇ ਪੋਲ ਨੰਬਰ 241/2 ਅਤੇ 241/3 ਵਿਚਕਾਰ ਦੱਸੀ ਜਾਂਦੀ ਹੈ।
ਟਰੇਨਾਂ ਦੀ ਆਵਾਜਾਈ ਰੋਕੀ
ਧਿਆਨ ਰਹੇ ਕਿ ਇਸ ਕਾਰਨ ਰੇਲਵੇ ਪ੍ਰਸ਼ਾਸਨ ਨੇ ਫਿਲਹਾਲ ਇਸ ਰੂਟ 'ਤੇ ਸਾਰੀਆਂ ਟਰੇਨਾਂ ਦੇ ਸੰਚਾਲਨ 'ਤੇ ਰੋਕ ਲਗਾ ਦਿੱਤੀ ਹੈ। ਨਵੀਆਂ ਟਰੇਨਾਂ ਦੇ ਸੰਚਾਲਨ ਵਿੱਚ ਵੀ ਰੁਕਾਵਟਾਂ ਪੈਦਾ ਹੋ ਗਈਆਂ ਹਨ। ਦੱਸਿਆ ਜਾ ਰਿਹਾ ਹੈ ਕਿ ਪੁਲ ਦੇ ਨਿਰਮਾਣ 'ਚ ਕਾਫੀ ਸਮਾਂ ਲੱਗੇਗਾ।
ਇਜਤ ਨਗਰ ਡਿਵੀਜ਼ਨ ਦੀ ਡੀਆਰਐਮ ਰੇਖਾ ਯਾਦਵ ਨੇ ਦੱਸਿਆ ਕਿ ਫਿਲਹਾਲ ਟਰੇਨ ਦੀ ਆਵਾਜਾਈ ਰੋਕ ਦਿੱਤੀ ਗਈ ਹੈ। ਉਨ੍ਹਾਂ ਕਿਹਾ ਕਿ ਖਟੀਮਾ ਪੁਲ 'ਤੇ ਪਾਣੀ ਦਾ ਪੱਧਰ ਖ਼ਤਰੇ ਦੇ ਨਿਸ਼ਾਨ ਤੋਂ ਵੱਧ ਜਾਣ ਕਾਰਨ ਪੀਲੀਭੀਤ ਟਨਕਪੁਰ ਮਾਰਗ 'ਤੇ ਰੇਲ ਆਵਾਜਾਈ ਵੀ ਰੋਕ ਦਿੱਤੀ ਗਈ ਹੈ।