ਉੱਤਰ ਪ੍ਰਦੇਸ਼ ਦੇ ਕਾਨਪੁਰ ,ਚ ਕਿਦਵਈ ਨਗਰ 'ਚ ਇੱਕ ਕਾਰ ਨੇ ਸਟੰਟ ਕਰਦੇ ਸਮੇਂ ਸੰਤੁਲਨ ਗੁਆ ਦਿੱਤਾ ਅਤੇ ਇੱਕ ਸਕੂਟਰ ਨੂੰ ਟੱਕਰ ਮਾਰ ਦਿੱਤੀ। ਜਿਸ ਕਾਰਨ ਸਕੂਟਰ ਸਵਾਰ ਔਰਤ ਦੀ ਮੌਤ ਹੋ ਗਈ। ਦੱਸਿਆ ਜਾ ਰਿਹਾ ਹੈ ਕਿ 4 ਨਾਬਾਲਗ ਸਕੂਲ ਤੋਂ ਬੰਕ ਕਰ ਕੇ ਘੁਮੰਣ ਲਈ ਗਏ ਸਨ। ਇਸ ਘਟਨਾ ਦੀ ਸੀਸੀਟੀਵੀ ਫੁਟੇਜ ਵੀ ਸਾਹਮਣੇ ਆਈ ਹੈ।
12 ਸਾਲ ਦੀ ਬੇਟੀ ਨਾਲ ਘਰ ਪਰਤ ਰਹੀ ਸੀ ਮਹਿਲਾ
ਦੱਸ ਦੇਈਏ ਕਿ ਘਟਨਾ ਦੇ ਸਮੇਂ ਮਹਿਲਾ ਆਪਣੀ 12 ਸਾਲ ਦੀ ਬੇਟੀ ਨਾਲ ਕਲੀਨਿਕ ਤੋਂ ਘਰ ਪਰਤ ਰਹੀ ਸੀ। ਉਦੋਂ ਇਕ ਤੇਜ਼ ਰਫਤਾਰ ਕਾਰ ਨੇ ਉਸ ਦੇ ਸਕੂਟੀ ਨੂੰ ਟੱਕਰ ਮਾਰ ਦਿੱਤੀ। ਟੱਕਰ ਇੰਨੀ ਜ਼ਬਰਦਸਤ ਸੀ ਕਿ ਔਰਤ ਅਤੇ ਉਸ ਦੀ ਬੇਟੀ ਦੋਵੇਂ ਦੁਰਘਟਨਾ ਸਥਾਨ ਤੋਂ ਕਰੀਬ 30 ਫੁੱਟ ਦੂਰ ਜਾ ਡਿੱਗੀਆਂ। ਪੀੜਤਾਂ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ। ਜਿੱਥੇ ਔਰਤ ਦੀ ਮੌਤ ਹੋ ਗਈ।
ਅਜਿਹੀ ਲਾਪਰਵਾਹੀ ਨਾਲ ਗੱਡੀ ਚਲਾਉਣ ਕਾਰਨ ਹਾਦਸਿਆਂ ਦੀ ਗਿਣਤੀ ਦਿਨੋ-ਦਿਨ ਵੱਧ ਰਹੀ ਹੈ। ਅੰਕੜੇ ਦੱਸਦੇ ਹਨ ਕਿ ਤੇਜ਼ ਰਫ਼ਤਾਰ ਵਾਹਨ ਬੇਕਸੂਰ ਲੋਕਾਂ ਦੀ ਮੌਤ ਦਾ ਕਾਰਨ ਬਣਦੇ ਹਨ, ਜੋ ਕਿ ਇੱਕ ਵੱਡੀ ਸਮੱਸਿਆ ਹੈ। ਪ੍ਰਸ਼ਾਸਨ ਵੱਲੋਂ ਇਸ ’ਤੇ ਕਾਬੂ ਪਾਉਣ ਦੀਆਂ ਕੋਸ਼ਿਸ਼ਾਂ ਦੇ ਬਾਵਜੂਦ ਹਰ ਰੋਜ਼ ਅਜਿਹੀਆਂ ਘਟਨਾਵਾਂ ਵਾਪਰ ਰਹੀਆਂ ਹਨ।
ਕਾਰ ਵਿੱਚੋਂ ਮਿਲੀ ਸਕੂਲ ਦੀ ਵਰਦੀ
ਵੀਡੀਓ ਵਿੱਚ ਹਾਦਸੇ ਚ ਸਾਫ ਦਿਖਾਈ ਦੇ ਰਿਹਾ ਹੈ | ਜਿਸ ਵਿੱਚ ਇੱਕ ਸਕੂਟੀ ਸਵਾਰ ਔਰਤ ਸੜਕ ਤੋਂ ਲੰਘ ਰਹੀ ਹੈ ਤੇ ਨਾਬਾਲਗ ਤੇਜ਼ ਰਫ਼ਤਾਰ ਕਾਰ ਨਾਲ ਔਰਤ ਨੂੰ ਟੱਕਰ ਮਾਰ ਦਿੰਦੀ ਹੈ | ਜਾਣਕਾਰੀ ਮੁਤਾਬਕ ਕਾਰ ਦੇ ਅੰਦਰ ਦੋ ਨਾਬਾਲਗ ਲੜਕੇ ਅਤੇ ਦੋ ਲੜਕੀਆਂ ਸਨ। ਉਹ ਸਾਰੇ ਸਕੂਲ ਤੋਂ ਬੰਕ ਕਰਕੇ ਨਿਕਲੇ ਸਨ। ਉਨ੍ਹਾਂ ਨੇ ਆਪਣੀ ਸਕੂਲ ਦੀ ਵਰਦੀ ਨਹੀ ਪਹਿਨੀ ਸੀ, ਜੋ ਕਿ ਕਾਰ 'ਚ ਪਈ ਮਿਲੀ | ਉਨ੍ਹਾਂ ਨੇ ਆਮ ਕੱਪੜੇ ਪਹਿਨੇ ਹੋਏ ਸਨ।
100 ਕਿਲੋਮੀਟਰ ਦੀ ਰਫਤਾਰ ਨਾਲ ਚੱਲ ਰਹੀ ਸੀ ਕਾਰ
ਟੱਕਰ ਇੰਨੀ ਜ਼ਬਰਦਸਤ ਸੀ ਕਿ ਔਰਤ ਅਤੇ ਉਸ ਦੀ ਬੇਟੀ ਕਈ ਕਿਲੋਮੀਟਰ ਅੱਗੇ ਜਾ ਡਿੱਗੀਆਂ। ਰਾਹਗੀਰਾਂ ਨੇ ਦੱਸਿਆ ਕਿ ਕਾਰ ਕਰੀਬ 100 ਕਿਲੋਮੀਟਰ ਪ੍ਰਤੀ ਘੰਟੇ ਦੀ ਰਫਤਾਰ ਨਾਲ ਚੱਲ ਰਹੀ ਸੀ। ਘਟਨਾ ਤੋਂ ਬਾਅਦ ਤੁਰੰਤ ਪੁਲਸ ਨੂੰ ਸੂਚਿਤ ਕੀਤਾ ਗਿਆ ਅਤੇ ਉਨ੍ਹਾਂ ਨੇ ਮੌਕੇ 'ਤੇ ਪਹੁੰਚ ਕੇ ਕਾਰ ਚਲਾ ਰਹੇ ਬੱਚਿਆਂ ਨੂੰ ਹਿਰਾਸਤ 'ਚ ਲੈ ਲਿਆ।
ਬੱਚੀ ਦੇ ਆਏ ਕਈ ਫ੍ਰੈਕਚਰ, ਬੱਚਿਆਂ ਕੋਲ ਨਹੀਂ ਸੀ ਲਾਇਸੈਂਸ
ਮਹਿਲਾ ਦੀ ਧੀ ਨੂੰ ਕਈ ਫਰੈਕਚਰ ਆਏ । ਕਿਦਵਈ ਨਗਰ ਦੇ ਪੁਲਿਸ ਇੰਸਪੈਕਟਰ ਨੇ ਪੁਸ਼ਟੀ ਕੀਤੀ ਕਿ ਨਾਬਾਲਗ ਡਰਾਈਵਰ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਅਤੇ ਉਸਦੇ ਖਿਲਾਫ ਦੋਸ਼ ਦਰਜ ਕਰ ਲਏ ਗਏ ਹਨ। ਉਸ ਕੋਲ ਡਰਾਈਵਿੰਗ ਲਾਇਸੈਂਸ ਨਹੀਂ ਹੈ ਅਤੇ ਅਗਲੇਰੀ ਜਾਂਚ ਲਈ ਅਧਿਕਾਰਤ ਕੇਸ ਦਰਜ ਕਰ ਲਿਆ ਗਿਆ ਹੈ।