ਉੱਤਰ ਪ੍ਰਦੇਸ਼ ਦੇ ਪ੍ਰਯਾਗਰਾਜ ਤੋਂ ਇੱਕ ਹੈਰਾਨੀਜਨਕ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਇਕ ਵਿਅਕਤੀ ਰੇਲ ਪਟੜੀ 'ਤੇ ਸਿਰ ਹੇਠਾਂ ਹੱਥ ਅਤੇ ਉੱਪਰ ਛੱਤਰੀ ਤਾਣ ਕੇ ਸੌਂ ਰਿਹਾ ਸੀ। ਇਸੇ ਦੌਰਾਨ ਅਚਾਨਕ ਟਰੇਨ ਆ ਗਈ।
ਕੰਮ ਤੋਂ ਥੱਕਾ ਆਇਆ ਪਟਰੀ ਉਤੇ ਸੌਂ ਗਿਆ
ਦਰਅਸਲ, ਪ੍ਰਯਾਗਰਾਜ ਤੋਂ ਪ੍ਰਤਾਪਗੜ੍ਹ ਵਾਇਆ ਮੌਇਮਾ ਜਾਣ ਵਾਲੇ ਰੇਲਵੇ ਰੂਟ 'ਤੇ ਕੰਮ ਤੋਂ ਥੱਕਿਆ ਇਕ ਵਿਅਕਤੀ ਰੇਲਵੇ ਟਰੈਕ 'ਤੇ ਹੀ ਛੱਤਰੀ ਲੈ ਕੇ ਸੌਂ ਗਿਆ। ਉਸ ਨੂੰ ਇਸ ਹਾਲਤ 'ਚ ਸੁੱਤਾ ਦੇਖ ਕੇ ਰੇਲਵੇ ਕਰਮਚਾਰੀ ਮੌਕੇ 'ਤੇ ਪਹੁੰਚ ਗਏ। ਵਿਅਕਤੀ ਗੂੜ੍ਹੀ ਨੀਂਦ 'ਚ ਸੀ ਜਦੋਂ ਸਾਹਮਣੇ ਤੋਂ ਤੇਜ਼ ਰਫਤਾਰ ਟਰੇਨ ਆ ਰਹੀ ਸੀ। ਲੋਕੋ ਪਾਇਲਟ ਨੇ ਮੌਕੇ 'ਤੇ ਟਰੇਨ ਨੂੰ ਰੋਕਿਆ, ਜਿਸ ਨਾਲ ਵਿਅਕਤੀ ਦੀ ਜਾਨ ਬਚ ਗਈ।
ਵੀਡੀਓ ਹੋਈ ਵਾਇਰਲ
ਹੁਣ ਇਹ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਲੋਕ ਦੇਖ ਕੇ ਹੈਰਾਨ ਹਨ ਕਿ ਰੇਲ ਦੀਆਂ ਪਟੜੀਆਂ ਵਿਚਕਾਰ ਕੌਣ ਸੌਂਦਾ ਹੈ? ਵਿਅਕਤੀ ਨੂੰ ਆਪਣੀ ਜ਼ਿੰਦਗੀ ਦੀ ਕੋਈ ਚਿੰਤਾ ਨਹੀਂ। ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਜਦੋਂ ਇੱਕ ਟਰੇਨ ਮੌਇਮਾ ਰੇਲਵੇ ਕਰਾਸਿੰਗ ਨੇੜਿਓਂ ਲੰਘ ਰਹੀ ਸੀ ਤਾਂ ਟਰੇਨ ਦੇ ਲੋਕੋ ਪਾਇਲਟ ਨੇ ਦੇਖਿਆ ਕਿ ਇੱਕ ਵਿਅਕਤੀ ਛੱਤਰੀ ਲੈ ਕੇ ਪਟੜੀ 'ਤੇ ਲੇਟਿਆ ਹੋਇਆ ਸੀ ਅਤੇ ਸੁੱਤਾ ਪਿਆ ਸੀ।
ਟਰੇਨ ਦੇ ਪਾਇਲਟ ਨੇ ਟਰੇਨ ਨੂੰ ਰੋਕਿਆ ਅਤੇ ਉਸ ਵਿਅਕਤੀ ਨੂੰ ਪਟੜੀ ਤੋਂ ਹਟਾਇਆ। ਪਾਇਲਟ ਨੇ ਇਸ ਨੂੰ ਪਟੜੀ ਤੋਂ ਉਤਾਰਨ ਤੋਂ ਬਾਅਦ ਟਰੇਨ ਨੂੰ ਅੱਗੇ ਵਧਾਇਆ। ਕਿਸੇ ਨੇ ਇਸ ਘਟਨਾ ਦੀ ਵੀਡੀਓ ਬਣਾ ਕੇ ਸੋਸ਼ਲ ਮੀਡੀਆ 'ਤੇ ਵਾਇਰਲ ਕਰ ਦਿੱਤੀ। ਮੌਇਮਾ ਰੇਲਵੇ ਸਟੇਸ਼ਨ ਦੇ ਸੁਪਰਡੈਂਟ ਵੀਕੇ ਚੌਰਸੀਆ ਨੇ ਕਿਹਾ ਕਿ ਅਜੇ ਤੱਕ ਕਿਸੇ ਪਾਇਲਟ ਨੇ ਉਨ੍ਹਾਂ ਨੂੰ ਟਰੇਨ ਦੇ ਰੁਕਣ ਦੀ ਸੂਚਨਾ ਨਹੀਂ ਦਿੱਤੀ ਹੈ।